Tata Motors EV: ਟਾਟਾ ਦੀਆਂ ਇਲੈਕਟ੍ਰਿਕ ਗੱਡੀਆਂ 'ਤੇ ਵੱਡੀ ਛੋਟ, 1.3 ਲੱਖ ਰੁਪਏ ਤੱਕ ਦਾ ਮੁਨਾਫਾ, ਜਾਣੋ ਕਦੋਂ ਤੱਕ ਹੈ ਸਕੀਮ ?
Tata Motors Electric Car Discount Offer: Tata Motors ਨੇ ਆਪਣੇ ਇਲੈਕਟ੍ਰਿਕ ਵਾਹਨਾਂ 'ਤੇ ਸ਼ਾਨਦਾਰ ਪੇਸ਼ਕਸ਼ਾਂ ਲਿਆਂਦੀਆਂ ਹਨ। Nexon EV 'ਤੇ ਵੱਧ ਤੋਂ ਵੱਧ ਲਾਭ ਦਿੱਤੇ ਜਾ ਰਹੇ ਹਨ। Tigor EV 'ਤੇ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ ਹੈ।
Tata Motors Electric Car: ਟਾਟਾ ਮੋਟਰਜ਼ ਨੇ ਆਪਣੀਆਂ ਇਲੈਕਟ੍ਰਿਕ ਕਾਰਾਂ 'ਤੇ ਸ਼ਾਨਦਾਰ ਆਫਰ ਲਿਆਂਦੇ ਹਨ। ਇਸ ਮਹੀਨੇ ਜੁਲਾਈ 'ਚ Nexon EV, Tiago EV ਅਤੇ Punch EV 'ਤੇ ਵੱਡੇ ਫਾਇਦੇ ਦਿੱਤੇ ਜਾ ਰਹੇ ਹਨ। ਟਾਟਾ ਦੇ ਇਨ੍ਹਾਂ ਤਿੰਨਾਂ ਮਾਡਲਾਂ 'ਤੇ ਸਪੈਸ਼ਲ ਡਿਸਕਾਊਂਟ ਆਫਰ ਜਾਰੀ ਕੀਤਾ ਗਿਆ ਹੈ। Tigor EV ਨੂੰ ਇਸ ਖਾਸ ਆਫਰ ਦੇ ਤਹਿਤ ਨਹੀਂ ਰੱਖਿਆ ਗਿਆ ਹੈ। ਆਓ ਜਾਣਦੇ ਹਾਂ ਟਾਟਾ ਦੀਆਂ ਇਨ੍ਹਾਂ ਇਲੈਕਟ੍ਰਿਕ ਕਾਰਾਂ 'ਤੇ ਕਿੰਨੇ ਪੈਸੇ ਦੀ ਬਚਤ ਹੋ ਸਕਦੀ ਹੈ।
Tata Nexon EV 'ਤੇ ਡਿਸਕਾਊਂਟ ਆਫਰ
Tata Nexon EV 'ਤੇ 1.3 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਕਾਰ ਦੇ 10 ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ। ਇਸ ਦੇ ਐਂਟਰੀ-ਲੇਵਲ ਵੇਰੀਐਂਟ 'ਤੇ ਕੋਈ ਆਫਰ ਨਹੀਂ ਹੈ। ਇਸ ਇਲੈਕਟ੍ਰਿਕ ਕਾਰ ਦੇ ਪੰਜ ਕਲਰ ਵੇਰੀਐਂਟ ਹਨ। Tata Nexon EV ਦੀ ਐਕਸ-ਸ਼ੋਰੂਮ ਕੀਮਤ 14.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Tata Nexon EV ਵਿੱਚ ਸਮਾਰਟ ਡਿਜੀਟਲ ਲਾਈਟਾਂ ਹਨ। ਇਸ ਦੇ ਨਾਲ ਹੀ ਵਾਹਨ 'ਚ ਡਿਜੀਟਲ ਸਟੀਅਰਿੰਗ ਵ੍ਹੀਲ ਵੀ ਦਿੱਤਾ ਗਿਆ ਹੈ। ਵਾਹਨ 'ਚ ਡਿਜੀਟਲ ਡੈਸ਼ਬੋਰਡ ਦੇ ਨਾਲ-ਨਾਲ ਸਮਾਰਟ ਸ਼ਿਫਟਰ ਵੀ ਦਿੱਤਾ ਗਿਆ ਹੈ। ਇਹ ਕਾਰ 40.5 kWh ਬੈਟਰੀ ਪੈਕ ਦੇ ਨਾਲ 465 ਕਿਲੋਮੀਟਰ ਦੀ ਰੇਂਜ ਦਿੰਦੀ ਹੈ। 30 kWh ਦੀ ਬੈਟਰੀ ਪੈਕ ਦੇ ਨਾਲ, ਇਹ ਕਾਰ 325 ਕਿਲੋਮੀਟਰ ਦੀ ਰੇਂਜ ਦਿੰਦੀ ਹੈ।
ਟਾਟਾ ਪੰਚ ਈਵੀ 'ਤੇ ਡਿਸਕਾਊਂਟ ਆਫਰ
ਟਾਟਾ ਪੰਚ ਈਵੀ 'ਤੇ 10 ਹਜ਼ਾਰ ਰੁਪਏ ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਹ ਪੇਸ਼ਕਸ਼ ਪੰਚ ਈਵੀ ਦੇ ਵੱਖ-ਵੱਖ ਵੇਰੀਐਂਟਸ 'ਤੇ ਵੱਖ-ਵੱਖ ਹੁੰਦੀ ਹੈ। ਭਾਰਤੀ ਬਾਜ਼ਾਰ 'ਚ ਇਸ ਟਾਟਾ ਇਲੈਕਟ੍ਰਿਕ ਕਾਰ ਦੇ 20 ਵੇਰੀਐਂਟ ਉਪਲਬਧ ਹਨ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 10,98,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਟਾਟਾ ਪੰਚ ਈਵੀ ਇੱਕ ਸਿੰਗਲ ਚਾਰਜਿੰਗ ਵਿੱਚ 421 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਾਅਵਾ ਕਰਦੀ ਹੈ। ਇਸ ਗੱਡੀ 'ਚ ਫਾਸਟ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। ਇਸ ਕਾਰ ਨੂੰ ਸਿਰਫ 56 ਮਿੰਟ 'ਚ ਚਾਰਜ ਕੀਤਾ ਜਾ ਸਕਦਾ ਹੈ। ਇਹ ਕਾਰ ਸਿਰਫ 9.5 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ।
Tata Tiago EV 'ਤੇ ਡਿਸਕਾਊਂਟ ਆਫਰ
Tata Tiago EV ਦੇ ਲੰਬੀ ਰੇਂਜ ਵਾਲੇ ਵੇਰੀਐਂਟ 'ਤੇ 50 ਹਜ਼ਾਰ ਰੁਪਏ ਦੇ ਫਾਇਦੇ ਦਿੱਤੇ ਜਾ ਰਹੇ ਹਨ। ਮਿਡ-ਰੇਂਜ ਵੇਰੀਐਂਟ 'ਤੇ 10,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਕਾਰ ਦੇ ਸੱਤ ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ। Tata Tiago EV ਦੀ ਐਕਸ-ਸ਼ੋਰੂਮ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Tata Tiago EV ਸਿੰਗਲ ਚਾਰਜਿੰਗ 'ਚ 315 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਚਾਰਜਿੰਗ ਨੂੰ 25 ਮਿੰਟ 'ਚ 10 ਫੀਸਦੀ ਤੋਂ ਲੈ ਕੇ 80 ਫੀਸਦੀ ਤੱਕ ਲਿਆ ਜਾ ਸਕਦਾ ਹੈ। ਇਹ ਕਾਰ 5.7 ਸੈਕਿੰਡ 'ਚ 0 ਤੋਂ 60 kmph ਦੀ ਰਫਤਾਰ ਫੜ ਸਕਦੀ ਹੈ।