ਇਸ ਕਰਕੇ ਘੱਟ ਮਾਈਲੇਜ਼ ਦਿੰਦੀ ਕਾਰ, ਇਸ ਫਾਰਮੂਲੇ ਨਾਲ ਗੱਡੀ ਦੇਵੇਗੀ ਫੁੱਲ ਐਵਰੇਜ਼
ਕੀ ਤੁਹਾਡੀ ਨਵੀਂ ਕਾਰ ’ਚ ਥੋੜ੍ਹੇ ਦਿਨਾਂ ਪਿੱਛੋਂ ਹੀ ਸ਼ਿਕਾਇਤ ਆਉਣ ਲੱਗੀ ਹੈ? ਕੀ ਗੱਡੀ ਬਿਹਤਰ ਕਾਰਗੁਜ਼ਾਰੀ ਨਹੀਂ ਦੇ ਰਹੀ ਜਾਂ ਫਿਰ ਘੱਟ ਮਾਈਲੇਜ ਦੇ ਰਹੀ ਹੈ। ਇਸ ਪਿੱਛੇ ਕਈ ਕਾਰਣ ਹੁੰਦੇ ਹਨ:
ਨਵੀਂ ਦਿੱਲੀ: ਕੀ ਤੁਹਾਡੀ ਨਵੀਂ ਕਾਰ ’ਚ ਥੋੜ੍ਹੇ ਦਿਨਾਂ ਪਿੱਛੋਂ ਹੀ ਸ਼ਿਕਾਇਤ ਆਉਣ ਲੱਗੀ ਹੈ? ਕੀ ਗੱਡੀ ਬਿਹਤਰ ਕਾਰਗੁਜ਼ਾਰੀ ਨਹੀਂ ਦੇ ਰਹੀ ਜਾਂ ਫਿਰ ਘੱਟ ਮਾਈਲੇਜ ਦੇ ਰਹੀ ਹੈ। ਇਸ ਪਿੱਛੇ ਕਈ ਕਾਰਣ ਹੁੰਦੇ ਹਨ:
ਵਾਰ-ਵਾਰ ਕਲੱਚ ਵਰਤਣਾ
ਗੱਡੀ ਚਲਾਉਂਦੇ ਸਮੇਂ ਵਾਰ-ਵਾਰ ਕਲੱਚ ਵਰਤਣ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਨਾਲ ਹੀ ਕਲੱਚ ਪਲੇਟਾਂ ਨੂੰ ਵੀ ਭਾਰੀ ਨੁਕਸਾਨ ਪੁੱਜਦਾ ਹੈ। ਇਸੇ ਲਈ ਲੋੜ ਪੈਣ ’ਤੇ ਹੀ ਕਲੱਚ ਦੀ ਵਰਤੋਂ ਕਰੋ। ਡ੍ਰਾਈਵ ਕਰਦੇ ਸਮੇਂ ਐਕਸੈਲਰੇਟਰ ਪੈਡਲ ਨੂੰ ਆਰਾਮ ਨਾਲ ਦਬਾਓ, ਇੰਝ ਕਰਨ ਨਾਲ ਤੁਹਾਡੀ ਗੱਡੀ ਵਿੱਚ ਤੇਲ ਦੀ ਖਪਤ ਵੀ ਘੱਟ ਹੋਵੇਗੀ।
ਲੋਅਰ ਗੀਅਰ ’ਚ ਇੰਝ ਕਰਨਾ ਨੁਕਸਾਨਦੇਹ
ਜੇ ਗੱਡੀ ਚਲਾਉਂਦੇ ਸਮੇਂ ਲੋਅਰ ਗੀਅਰ ’ਚ ਆਉਣਾ ਪਵੇ, ਤਾਂ ਐਕਸੈਲਰੇਟਰ ਬਿਲਕੁਲ ਨਾ ਦਬਾਓ ਕਿਉਂਕਿ ਇੰਝ ਕਰਨ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਮਾਈਲੇਜ ਘਟਦੀ ਹੈ।
ਟਾਇਰਾਂ ’ਚ ਹਵਾ ਦਾ ਪ੍ਰੈਸ਼ਰ ਸਹੀ ਨਾ ਹੋਣਾ
ਜੇ ਤੁਸੀਂ ਆਪਣੀ ਗੱਡੀ ਦੇ ਟਾਇਰਾਂ ’ਚ ਹਵਾ ਦਾ ਦਬਾਅ ਨਿਯਮਤ ਤੌਰ ’ਤੇ ਸਹੀ ਨਹੀਂ ਰੱਖਦੇ, ਤਾਂ ਇਹ ਘੱਟ ਮਾਈਲੇਜ ਦਾ ਵੱਡਾ ਕਾਰਣ ਹੋ ਸਕਦਾ ਹੈ। ਇਸ ਲਈ ਹਫ਼ਤੇ ’ਚ ਦੋ ਵਾਰ ਟਾਇਰ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਓ।
ਸਮੇਂ ’ਤੇ ਸਰਵਿਸ ਨਾ ਕਰਵਾਉਣਾ
ਜੋ ਲੋਕ ਆਪਣੀ ਗੱਡੀ ਦੀ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਕਈ ਵਾਰ ਸਰਵਿਸ ਲੈਪਸ ਹੋ ਜਾਂਦੀ ਹੈ ਤੇ ਇੰਜਣ ਬਿਨਾ ਸਰਵਿਸ ਦੇ ਹੀ ਚੱਲਦਾ ਰਹਿੰਦਾ ਹੈ। ਇਸੇ ਲਈ ਅਚਾਨਕ ਹੀ ਗੱਡੀ ਇੱਕ ਦਿਨ ਬ੍ਰੇਕਡਾਊਨ ਦੀ ਸ਼ਿਕਾਰ ਹੋ ਸਕਦੀ ਹੈ। ਸਮੇਂ ’ਤੇ ਸਰਵਿਸ ਕਰਵਾਉਣ ਨਾਲ ਵਾਹਨ ਦੀ ਲਾਈਫ਼ ਵਧਦੀ ਹੈ ਤੇ ਰਾਹ ਵਿੱਚ ਕਿਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ।
ਫ਼ਾਲਤੂ ਸਾਮਾਨ ਰੱਖਣ ਤੋਂ ਬਚੋ
ਕਈ ਵਾਰ ਲੋਕ ਆਪਣੀ ਗੱਡੀ ’ਚ ਫ਼ਾਲਤੂ ਸਾਮਾਨ ਰੱਖਦੇ ਹਨ, ਜਿਸ ਕਾਰਣ ਗੱਡੀ ਦਾ ਵਜ਼ਨ ਵਧ ਜਾਂਦਾ ਹੈ ਤੇ ਇੰਜਣ ਨੂੰ ਵੱਧ ਤਾਕਤ ਲਾਉਣੀ ਪੈਂਦੀ ਹੈ। ਇਸੇ ਲਈ ਤੇਲ ਦੀ ਖਪਤ ਵੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਤੋਂ ਵੀ ਜ਼ਿਆਦਾ ਮਹਿੰਗਾ ਹੈ ਇਹ ਸੱਪ, ਵਜ੍ਹਾ ਜਾਣ ਹੋ ਜਾਓਗੇ ਹੈਰਾਨ