ਦੇਸ਼ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਇਲੈਕਟ੍ਰੌਨਿਕ ਕਾਰਾਂ, ਜਾਣੋ ਕੀਮਤ ਤੇ ਫੀਚਰਸ
ਜੇਕਰ ਤੁਸੀਂ ਇਲੈਕਟ੍ਰਿਕ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤਹਾਨੂੰ ਕੁਝ ਅਜਿਹਾ ਵਿਕਲਪਾਂ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਬਿਹਤਰ ਹੋ ਸਕਦੇ ਹਨ।
ਨਵੀਂ ਦਿੱਲੀ: ਭਾਰਤ 'ਚ ਇਨੀਂ ਦਿਨੀਂ ਘੱਟ ਕੀਮਤ ਤੇ ਜ਼ਬਰਦਸਤ ਫੀਚਰਸ ਵਾਲੀਆਂ ਇਲੈਕਟ੍ਰਿਕ ਕਾਰਾਂ ਧੂਮ ਮਚਾ ਰਹੀਆਂ ਹਨ। ਜੇਕਰ ਤੁਸੀਂ ਇਲੈਕਟ੍ਰਿਕ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤਹਾਨੂੰ ਕੁਝ ਅਜਿਹਾ ਵਿਕਲਪਾਂ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਬਿਹਤਰ ਹੋ ਸਕਦੇ ਹਨ। ਇਨ੍ਹਾਂ ਦਾ ਡਿਜ਼ਾਇਨ ਕਾਫੀ ਆਕਰਸ਼ਕ ਹੈ ਤੇ ਇੰਜਨ ਵੀ ਜ਼ਬਰਦਸਤ ਹੈ।
Tata Tiago EV
ਟਾਟਾ ਦੀ ਟਿਆਗੋ ਕਾਰ ਦਾ ਇਲੈਕਟ੍ਰਿਕ ਮਾਡਲ ਬਜ਼ਾਰ 'ਚ ਇਸ ਸਮੇਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰ ਦੀ ਕੀਮਤ ਕਰੀਬ 10 ਲੱਖ ਰੁਪਏ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ ਚ ਥ੍ਰੀ ਪੇਜ ਏਸੀ ਇੰਡਕਸ਼ਨ ਮੋਟਰ ਲਾਈ ਗਈ ਹੈ। ਇਸ ਕਾਰ ਨੂੰ ਇਕ ਵਾਰ ਫੁੱਲ ਚਾਰਜ ਕਰਨ 'ਤੇ ਤੁਸੀਂ 140 ਕਿਲੋਮੀਟਰ ਤਕ ਦਾ ਸਫਰ ਕਰ ਸਕਦੇ ਹੋ। ਇਸ ਦੀ ਬੈਟਰੀ ਕਪੈਸਿਟੀ 21.5 KWH ਹੈ।
Hyundai Kona Electric
ਹੁੰਡਈ ਦੀ ਇਹ ਇਲੈਕਟ੍ਰੌਨਿਕ ਕਾਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਬਿਹਤਰੀਨ ਡਿਜ਼ਾਇਨ ਵਾਲੀ ਇਸ ਕਾਰ ਦੀ ਕੀਮਤ ਕਰੀਬ 24 ਲੱਖ ਰੁਪਏ ਹੈ। ਲੇਟੈਸਟ ਤਕਨਾਲੋਜੀ 'ਤੇ ਆਧਾਰਤ ਇਸ ਕਾਰ 'ਚ ਪਰਮਾਨੈਂਟ ਮੈਗਨੇਟ ਸਿੰਕ੍ਰੋਨਸ ਮੋਟਰ ਲੱਗੀ ਹੋਈ ਹੈ। ਇਕ ਵਾਰ ਫੁੱਲ ਚਾਰਜ ਕਰਨ 'ਤੇ ਤੁਸੀਂ ਕਾਰ ਤੋਂ 450 ਕਿਲੋਮੀਟਰ ਤਕ ਦਾ ਸਫਰ ਕਰ ਸਕਦੇ ਹਨ। ਇਸ ਦੀ ਬੈਟਰੀ ਕਪੈਸਿਟੀ 39.2KWH ਹੈ।
Tata Nexon EV
ਟਾਟਾ ਦੀ ਨੈਕਸੌਨ ਕਾਰ ਵੀ ਇਲੈਕਟ੍ਰੌਨਿਕ ਵਰਜਨ 'ਚ ਕਾਫੀ ਪਾਪੂਲਰ ਹੋ ਰਹੀ ਹੈ। ਇਸ ਦੀ ਕੀਮਤ ਕਰੀਬ 15 ਲੱਖ ਰੁਪਏ ਹੈ। ਇਸ ਕਾਰ ਨੂੰ ਇਕ ਵਾਰ ਫੁੱਲ ਚਾਰਜ ਕਰਨ 'ਤੇ ਤੁਸੀਂ 300 ਕਿਲੋਮੀਟਰ ਤਕ ਦਾ ਸਫਰ ਕਰ ਸਕਦੇ ਹੋ। ਇਸ ਦੀ ਬੈਟਰੀ ਕਪੈਸਿਟੀ 30.2 KWH ਹੈ। ਇਹ ਕਾਰ ਏਸੀ ਤਕਨਾਲੋਜੀ ਨਾਲ ਲੈਸ ਹੈ। ਜਿਸ ਨਾਲ ਲੰਬੇ ਸਫਰ ਤੋਂ ਬਾਅਦ ਵੀ ਕਾਰ ਦੇ ਇੰਜਨ ਦਾ ਟੈਂਪਰੇਚਰ ਮੇਨਟੇਨ ਰਹਿੰਦਾ ਹੈ।
MG ZS EV
ਇਕ ਕੰਪਨੀ ਆਪਣੀ ਪ੍ਰਮੀਅਮ ਇਲੈਕਟ੍ਰਿਕ ਵਾਹਨਾਂ ਲਈ ਦੁਨੀਆਂ ਭਰ 'ਚ ਜਾਣੀ ਜਾਂਦੀ ਹੈ। ਇਸ ਕਾਰ ਦੀ ਕੀਮਤ ਕਰੀਬ 21 ਲੱਖ ਰੁਪਏ ਹੈ। ਇਕ ਵਾਰ ਫੁੱਲ ਚਾਰਜ ਕਰਨ 'ਤੇ ਤੁਸੀਂ ਇਸ ਕਾਰ ਜ਼ਰੀਏ 40 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੇ ਹੋ। ਇਹ ਕਾਰ ਫਾਸਟ ਚਾਰਜਿੰਗ ਦੇ ਫੀਚਰ ਨਾਲ ਲੈਸ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin