ਇੰਝ ਬਚਾਓ ਚੋਰਾਂ ਤੋਂ ਆਪਣੀ ਕਾਰ
ਦੇਸ਼ ਭਰ ’ਚ ਕਾਰ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਵੱਡੇ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਕੁਝ ਵਧੇਰੇ ਹੀ ਵੇਖਣ ਨੂੰ ਮਿਲ ਰਹੀਆਂ ਹਨ। ਚੋਰ ਘਰ ਸਾਹਮਣੇ ਖੜ੍ਹੀ ਕਾਰ ਨੂੰ ਵੀ ਦਿਨ-ਦਿਹਾੜੇ ਲੈ ਕੇ ਚਲੇ ਜਾਂਦੇ ਹਨ।
ਨਵੀਂ ਦਿੱਲੀ: ਦੇਸ਼ ਭਰ ’ਚ ਕਾਰ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਵੱਡੇ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਕੁਝ ਵਧੇਰੇ ਹੀ ਵੇਖਣ ਨੂੰ ਮਿਲ ਰਹੀਆਂ ਹਨ। ਚੋਰ ਘਰ ਸਾਹਮਣੇ ਖੜ੍ਹੀ ਕਾਰ ਨੂੰ ਵੀ ਦਿਨ-ਦਿਹਾੜੇ ਲੈ ਕੇ ਚਲੇ ਜਾਂਦੇ ਹਨ। ਵੱਡੀਆਂ ਸ਼ਖ਼ਸੀਅਤਾਂ ਦੀਆਂ ਗੱਡੀਆਂ ਨੂੰ ਵੀ ਨਹੀਂ ਛੱਡਦੇ ਪਰ ਅਸੀਂ ਕੁਝ ਸਾਵਧਾਨੀਆਂ ਤੇ ਹੋਰ ਨੁਕਤਿਆਂ ਦੀ ਮਦਦ ਨਾਲ ਆਪਣੀ ਕਾਰ ਨੂੰ ਚੋਰਾਂ ਤੋਂ ਬਚਾ ਸਕਦੇ ਹੋ।
ਕਾਰ ਨੂੰ ਚੋਰਾਂ ਤੋਂ ਬਚਾਉਣ ਲਈ ਇਸ ਵਿੱਚ ਗੀਅਰ ਲੌਕ, ਸਟੀਅਰਿੰਗ ਲੌਕ, ਇਗਨੀਸ਼ਨ ਲੌਕ, ਡਿੱਕੀ ਲੌਕ, ਸਟਿੱਪਣੀ ਲੌਕ ਦੇ ਨਾਲ-ਨਾਲ ਡੋਰ ਲੌਕ ਜਿਹੇ ਉਪਕਰਣ ਲਵਾਉਣੇ ਹੋਣਗੇ। ਇਨ੍ਹਾਂ ਡਿਵਾਈਸਜ਼ ਨੂੰ ਆਸਾਨੀ ਨਾਲ ਲੌਕ ਤੇ ਅਨਲੌਕ ਕੀਤਾ ਜਾ ਸਕਦਾ ਹੈ ਤੇ ਉਹ ਬਹੁਤੇ ਮਹਿੰਗੇ ਵੀ ਨਹੀਂ ਹੁੰਦੇ। ਆਪਣੀ ਕਾਰ ਨੂੰ ਸੁਰੱਖਿਅਤ ਰੱਖਣ ਲਈ ਇਸ ਵਿੱਚ ਜੀਪੀਐੱਸ ਵਹੀਕਲ ਟ੍ਰੈਕਿੰਗ ਡਿਵਾਈਸ ਵੀ ਲਗਵਾਓ। ਇਸ ਨਾਲ ਕਾਰ ਦੀ ਲੋਕੇਸ਼ਨ ਦਾ ਪਤਾ ਲੱਗ ਸਕਦਾ ਹੈ। ਜੇ ਤੁਹਾਡੀ ਕਾਰ ਚੋਰੀ ਵੀ ਹੋ ਗਈ, ਤਾਂ ਇਸ ਡਿਵਾਈਸ ਦੀ ਮਦਦ ਨਾਲ ਇਸ ਨੂੰ ਲੱਭਣ ਵਿੱਚ ਆਸਾਨੀ ਹੋਵੇਗੀ ਪਰ ਧਿਆਨ ਰੱਖੋ ਕਿ ਅਜਿਹੀ ਜਗ੍ਹਾ ਲਵਾਓ, ਜਿਸ ਉੱਤੇ ਕਿਸੇ ਦੀ ਨਜ਼ਰ ਨਾ ਪਵੇ।
ਚੋਰਾਂ ਤੋਂ ਬਚਾਉਣ ਲਈ ਕਾਰ ਵਿੱਚ ਐਂਟੀ ਥੈਫ਼ਟ ਸਿਸਟਮ ਲਗਵਾਓ, ਜਿਵੇਂ ਅਲਾਰਮ ਸਿਸਟਮ, ਸੈਂਟਰਲ ਲੌਕਿੰਗ ਸਿਸਟਮ, ਇੰਜਣ ਇਮਮੋਬੀਲਾਈਜ਼ਰ ਸਿਸਟਮ। ਕਾਰ ਨੂੰ ਸਿਰਫ਼ ਅਧਿਕਾਰਤ ਪਾਰਕਿੰਗ ਸਪੌਟ ਉੱਤੇ ਹੀ ਖੜ੍ਹੀ ਕਰੋ। ਕਾਰ ਨੂੰ ਪਾਰਕਿੰਗ ਵਿੱਚ ਲਵਾਉਣ ਤੋਂ ਪਹਿਲਾਂ ਡੋਰ ਤੇ ਵਿੰਡੋ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਵੋ ਕਿ ਕਿਤੇ ਕੋਈ ਦਰਵਾਜ਼ਾ ਖੁੱਲ੍ਹਾ ਤਾਂ ਨਹੀਂ ਰਹਿ ਗਿਆ ਹੈ। ਲੰਮੇ ਸਮੇਂ ਲਈ ਕਾਰ ਪਾਰਕ ਕਰ ਰਹੇ ਹੋ, ਤਾਂ ਉਸ ਵਿੱਚੋਂ ਸਟੀਰੀਓ ਬਾਹਰ ਕੱਢ ਲਵੋ ਤੇ ਉਸ ਵਿੱਚ ਕੋਈ ਜ਼ਰੂਰੀ ਸਾਮਾਨ ਨਾ ਛੱਡੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin