Top 5 Cheapest Electric Car : ਇਹ ਹਨ ਭਾਰਤ ਦੀਆਂ ਟਾਪ-5 ਸਸਤੀ ਇਲੈਕਟ੍ਰਿਕ ਕਾਰਾਂ, ਰੇਂਜ ਦਮਦਾਰ, ਫੀਚਰਸ ਸ਼ਾਨਦਾਰ
ਭਾਰਤ 'ਚ ਬੀਤੇ 1 ਜਾਂ 2 ਸਾਲਾਂ 'ਚ ਇਲੈਕਟ੍ਰਿਕ ਵਹੀਕਲਸ ਦਾ ਇੱਕ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਮਾਰਕੀਟ 'ਚ ਇਕ ਤੋਂ ਇਕ ਦਮਦਾਰ ਇਲੈਕਟ੍ਰਿਕ ਕਾਰਾਂ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਲੈਕਟ੍ਰਿਕ ਕਾਰਾਂ
Cheapest Electric Car in India - ਭਾਰਤ 'ਚ ਬੀਤੇ 1 ਜਾਂ 2 ਸਾਲਾਂ 'ਚ ਇਲੈਕਟ੍ਰਿਕ ਵਹੀਕਲਸ ਦਾ ਇੱਕ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਮਾਰਕੀਟ 'ਚ ਇਕ ਤੋਂ ਇਕ ਦਮਦਾਰ ਇਲੈਕਟ੍ਰਿਕ ਕਾਰਾਂ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਲੈਕਟ੍ਰਿਕ ਕਾਰਾਂ ਪੈਟਰੋਲ ਕਾਰਾਂ ਨਾਲੋਂ ਬਹੁਤ ਮਹਿੰਗੀਆਂ ਹਨ। ਜੇਕਰ ਤੁਸੀਂ ਵੀ ਇਲੈਕਟ੍ਰਿਕ ਕਾਰ ਲੈਣ ਦਾ ਮੂਡ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ 5 ਇਲੈਕਟ੍ਰਿਕ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਸਸਤੀਆਂ ਅਤੇ ਭਾਰਤੀ ਬਾਜ਼ਾਰ 'ਚ ਉਪਲੱਬਧ ਹਨ।
Mahindra eVerito- ਇਹ ਸੂਚੀ 'ਚ ਪਹਿਲੀ ਇਲੈਕਟ੍ਰਿਕ ਕਾਰ ਹੈ। ਕੰਪਨੀ ਨੇ ਸਾਲ 2016 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਸੀ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦਾ ਬੇਸ ਵੇਰੀਐਂਟ 10.15 ਲੱਖ ਰੁਪਏ (ਐਕਸ-ਸ਼ੋਰੂਮ) 'ਚ ਉਪਲੱਬਧ ਹੋਵੇਗਾ। ਇਹ ਕਾਰ Verito ਸੇਡਾਨ 'ਤੇ ਆਧਾਰਿਤ ਹੈ। eVerito ਥ੍ਰੀ-ਫੇਸ 72 V ਇਲੈਕਟ੍ਰਿਕ ਮੋਟਰ ਦੀ ਵਰਤੋਂ ਕਰਦਾ ਹੈ, ਜੋ 41 PS ਦੀ ਪਾਵਰ ਅਤੇ 91Nm ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਦੂਜੇ ਪਾਸੇ ਇਸ ਦੀ ਰੇਂਜ ਦੀ ਗੱਲ ਕਰੀਏ ਤਾਂ ਸਿੰਗਲ ਚਾਰਜ 'ਤੇ 110 ਕਿਲੋਮੀਟਰ ਚੱਲ ਸਕਦੀ ਹੈ।
Tata Taigor EV- ਟਾਟਾ ਦੀ ਇਹ ਕਾਰ ਸੂਚੀ 'ਚ ਦੂਜੀ ਕਾਰ ਹੈ। ਤੁਹਾਨੂੰ Tata tigor EV XE ਵੇਰੀਐਂਟ 11.99 ਲੱਖ ਰੁਪਏ 'ਚ ਮਿਲੇਗਾ। ਇਸ ਦੇ ਨਾਲ ਹੀ Tata tigor EV XM 12.49 ਲੱਖ ਰੁਪਏ 'ਚ ਉਪਲੱਬਧ ਹੈ ਅਤੇ Tata tigor EV XZ+ ਵੇਰੀਐਂਟ 12.99 ਲੱਖ ਰੁਪਏ 'ਚ ਉਪਲੱਬਧ ਹੈ। ਜੇਕਰ ਤੁਸੀਂ ਵੀ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ Tata tigor EV XE ਮਾਡਲ ਇੱਕ ਬਿਹਤਰ ਆਪਸ਼ਨ ਹੋ ਸਕਦਾ ਹੈ। ਦੂਜੇ ਪਾਸੇ ਇਸ ਦੀ ਰੇਂਜ ਦੀ ਗੱਲ ਕਰੀਏ ਤਾਂ ਸਿੰਗਲ ਚਾਰਜ 'ਤੇ 306 ਕਿਲੋਮੀਟਰ ਚੱਲ ਸਕਦੀ ਹੈ।
Tata Nexon EV - ਭਾਰਤੀ ਬਾਜ਼ਾਰ 'ਚ ਇਸ ਇਲੈਕਟ੍ਰਿਕ ਕਾਰ ਦੇ 3 ਵੇਰੀਐਂਟ ਹਨ। ਇਸ ਦੇ ਨਾਲ ਹੀ ਇਸ EV ਨੂੰ 1 ਘੰਟੇ 'ਚ 80 ਫ਼ੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਇਸ ਦੀ ਰੇਂਜ 312 ਕਿਲੋਮੀਟਰ ਪ੍ਰਤੀ ਸਿੰਗਲ ਚਾਰਜ ਹੈ। ਇਹ MG ZS EV ਵਰਗੀਆਂ ਇਲੈਕਟ੍ਰਿਕ ਕਾਰਾਂ ਨਾਲ ਮੁਕਾਬਲਾ ਕਰਦੀ ਹੈ।
Tata Nexon EV Max - ਇਸ ਇਲੈਕਟ੍ਰਿਕ ਵਾਹਨ ਨੂੰ ਹਾਲ ਹੀ 'ਚ ਟਾਟਾ ਨੇ ਲਾਂਚ ਕੀਤਾ ਹੈ। ਇਸ ਦੇ ਦੋ ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ। ਪਹਿਲੀ ਹੈ Tata Nexon EV Max XZ+, ਜਦਕਿ ਦੂਜੀ Tata Nexon EV Max XZ-Lux ਹੈ। ਇਸ ਮਾਡਲ ਦੀ ਕੀਮਤ 19.24 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਰੇਂਜ ਦੀ ਗੱਲ ਕਰੀਏ ਤਾਂ ਇਹ 437 ਕਿਲੋਮੀਟਰ ਪ੍ਰਤੀ ਸਿੰਗਲ ਚਾਰਜ ਹੈ।
MG ZS EV- ਇਸ ਦੇ ਐਕਸਾਈਟ ਵੇਰੀਐਂਟ ਦੀ ਕੀਮਤ 21.99 ਲੱਖ ਰੁਪਏ ਹੈ। ਇਸ ਦੇ ਨਾਲ ਹੀ ਐਕਸਕਲੂਸਿਵ ਵੇਰੀਐਂਟ 25.88 ਲੱਖ ਰੁਪਏ 'ਚ ਉਪਲੱਬਧ ਹੈ। ਇਸ ਦੀ ਬੁਕਿੰਗ ਚੱਲ ਰਹੀ ਹੈ। ਇਹ ਕੀਮਤਾਂ ਐਕਸ-ਸ਼ੋਰੂਮ ਹਨ। ਇਸ ਵੇਰੀਐਂਟ ਨੂੰ 4 ਕਲਰ ਆਪਸ਼ਨ ਮਿਲਣਗੇ, ਜੋ ਕਿ ਫੇਰਿਸ ਵ੍ਹਾਈਟ, ਕਰੰਟ ਰੈੱਡ, ਐਸ਼ੇਨ ਸਿਲਵਰ, ਸੇਬਲ ਬਲੈਕ ਹਨ। ਦੂਜੇ ਪਾਸੇ ਰੇਂਜ ਦੀ ਗੱਲ ਕਰੀਏ ਤਾਂ ਇਸ ਨੂੰ ਸਿੰਗਲ ਚਾਰਜ 'ਤੇ 461 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।