ਪੈਟਰੋਲ ਜਾਂ ਡੀਜ਼ਲ, ਕਿਸ 'ਚ ਜ਼ਿਆਦਾ ਮਾਈਲੇਜ ਦੇਵੇਗੀ Fortuner, ਜਾਣੋ ਕੀ ਹੈ 'ਝੋਟਾ' ਗੱਡੀ ਦਾ ਹਿਸਾਬ ?
Toyota Fortuner Mileage In Petrol And Diesel: ਟੋਇਟਾ ਫਾਰਚੂਨਰ ਪੈਟਰੋਲ ਤੇ ਡੀਜ਼ਲ ਦੋਵਾਂ ਪਾਵਰਟ੍ਰੇਨਾਂ ਵਿੱਚ ਮਾਰਕੀਟ ਵਿੱਚ ਉਪਲਬਧ ਹੈ ਪਰ ਇੱਥੇ ਜਾਣੋ ਕਿਸ ਇੰਜਣ ਨਾਲ ਇਹ ਕਾਰ ਬਿਹਤਰ ਮਾਈਲੇਜ ਦਿੰਦੀ ਹੈ।
Toyota Fortuner Mileage: ਟੋਇਟਾ ਫਾਰਚੂਨਰ ਭਾਰਤੀ ਬਾਜ਼ਾਰ ਵਿੱਚ ਪ੍ਰਸਿੱਧ ਕਾਰਾਂ ਵਿੱਚੋਂ ਇੱਕ ਹੈ। ਇਹ ਇੱਕ 7-ਸੀਟਰ SUV ਹੈ, ਜੋ ਪੈਟਰੋਲ ਅਤੇ ਡੀਜ਼ਲ ਦੋਨਾਂ ਪਾਵਰਟ੍ਰੇਨਾਂ ਵਿੱਚ ਉਪਲਬਧ ਹੈ। ਡੀਜ਼ਲ ਵੇਰੀਐਂਟ 'ਚ ਇਸ ਕਾਰ ਦੇ 4x2 ਅਤੇ 4x4 ਦੋਵੇਂ ਵੇਰੀਐਂਟ ਉਪਲਬਧ ਹਨ। ਟੋਇਟਾ ਦੀ ਇਹ ਵੱਡੀ ਕਾਰ ਸੱਤ ਕਲਰ ਵੇਰੀਐਂਟ 'ਚ ਬਾਜ਼ਾਰ 'ਚ ਉਪਲੱਬਧ ਹੈ। ਹਾਲ ਹੀ 'ਚ ਇਸ ਟੋਇਟਾ ਕਾਰ 'ਚ ਪਲੈਟੀਨਮ ਵ੍ਹਾਈਟ ਪਰਲ ਕਲਰ ਨੂੰ ਪੇਸ਼ ਕੀਤਾ ਗਿਆ ਹੈ।
Toyota Fortuner ਦੇ ਪੈਟਰੋਲ ਵੇਰੀਐਂਟ 'ਚ 2694cc, DOHC, ਡਿਊਲ VVT-i, 16-ਵਾਲਵ ਇੰਜਣ ਹੈ। ਵਾਹਨ ਵਿੱਚ ਲਗਾਇਆ ਗਿਆ 4-ਸਿਲੰਡਰ, ਇਨ-ਲਾਈਨ ਇੰਜਣ 166 PS ਦੀ ਪਾਵਰ ਪ੍ਰਦਾਨ ਕਰਦਾ ਹੈ ਤੇ 245 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਗੱਡੀ ਦਾ ਇੰਜਣ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਇਸ ਦੇ ਨਾਲ ਹੀ ਕਾਰ 'ਚ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਾ ਫੀਚਰ ਵੀ ਦਿੱਤਾ ਗਿਆ ਹੈ।
ਟੋਇਟਾ ਫਾਰਚੂਨਰ ਦਾ ਡੀਜ਼ਲ ਵੇਰੀਐਂਟ
Fortuner ਦੇ ਡੀਜ਼ਲ ਵੇਰੀਐਂਟ 'ਚ 2755cc, DOHC, 16-ਵਾਲਵ ਇੰਜਣ ਹੈ। ਇਸ ਡੀਜ਼ਲ ਇੰਜਣ ਨਾਲ ਫਿੱਟ ਮੈਨੂਅਲ ਟ੍ਰਾਂਸਮਿਸ਼ਨ 204 PS ਦੀ ਪਾਵਰ ਅਤੇ 420 Nm ਦਾ ਟਾਰਕ ਜਨਰੇਟ ਕਰਦਾ ਹੈ। ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ, 204 PS ਦੀ ਪਾਵਰ ਉਪਲਬਧ ਹੈ ਅਤੇ 500 Nm ਦਾ ਟਾਰਕ ਪੈਦਾ ਹੁੰਦਾ ਹੈ।
ਟੋਇਟਾ ਫਾਰਚੂਨਰ ਪੈਟਰੋਲ ਵੇਰੀਐਂਟ 'ਚ ਲਗਭਗ 10 kmpl ਦੀ ਮਾਈਲੇਜ ਦਿੰਦੀ ਹੈ। ਉਥੇ ਹੀ ਡੀਜ਼ਲ ਵੇਰੀਐਂਟ 'ਚ ਇਹ ਕਾਰ 14.27 kmpl ਦੀ ਮਾਈਲੇਜ ਦੇਣ 'ਚ ਸਮਰੱਥ ਹੈ। ਇਸ ਕਾਰ ਨੂੰ ਸੁਰੱਖਿਆ ਲਈ 6 SRS ਏਅਰਬੈਗ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ 'ਚ ਵਹੀਕਲ ਸਟੇਬਿਲਟੀ ਕੰਟਰੋਲ, ਹਿੱਲ ਅਸਿਸਟ ਕੰਟਰੋਲ ਅਤੇ ਟ੍ਰੈਕਸ਼ਨ ਕੰਟਰੋਲ ਸਿਸਟਮ ਵੀ ਦਿੱਤਾ ਗਿਆ ਹੈ। ਵਾਹਨ 'ਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਟੋਇਟਾ ਫਾਰਚੂਨਰ ਦੀ ਕੀਮਤ
ਟੋਇਟਾ ਫਾਰਚੂਨਰ ਦੀਆਂ ਅਗਲੀਆਂ ਸੀਟਾਂ ਹਵਾਦਾਰ ਹਨ। ਇਸ ਗੱਡੀ 'ਚ ਸੀਟ ਦੇ ਦੋ ਕਲਰ ਆਪਸ਼ਨ ਦਿੱਤੇ ਗਏ ਹਨ। ਇਹ ਕਾਰ 2WD ਅਤੇ 4WD ਦੋਵਾਂ ਵੇਰੀਐਂਟ 'ਚ ਬਾਜ਼ਾਰ 'ਚ ਆ ਰਹੀ ਹੈ। ਇਸ ਕਾਰ ਦੀ ਫਿਊਲ ਟੈਂਕ ਦੀ ਸਮਰੱਥਾ 80 ਲੀਟਰ ਹੈ। ਟੋਇਟਾ ਫਾਰਚੂਨਰ ਦੀ ਐਕਸ-ਸ਼ੋਰੂਮ ਕੀਮਤ 33.43 ਲੱਖ ਰੁਪਏ ਤੋਂ ਸ਼ੁਰੂ ਹੋ ਕੇ 51.44 ਲੱਖ ਰੁਪਏ ਤੱਕ ਜਾਂਦੀ ਹੈ।