Traffic Challan: ਮੋਟਰਸਾਇਕਲ ਚਲਾਉਣ ਵਾਲੇ 80 ਫ਼ੀਸਦ ਲੋਕ ਇਨ੍ਹਾਂ ਨਿਯਮਾਂ ਤੋਂ ਹੋਣਗੇ ਅਣਜਾਨ, ਤੁਸੀਂ ਵੀ ਨਾ ਕਰ ਦਿਓ ਆਹ ਗ਼ਲਤੀ ਨਹੀਂ ਤਾਂ ਕੱਟਿਆ ਜਾਵੇਗਾ ਵੱਡਾ ਚਲਾਨ
ਮੋਟਰ ਵਹੀਕਲ ਐਕਟ ਦੇ ਨਿਯਮਾਂ ਅਨੁਸਾਰ ਹਰ ਵਿਅਕਤੀ ਲਈ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਪੂਰੇ ਆਕਾਰ ਦੇ ਜੁੱਤੇ ਪਹਿਨਣੇ ਲਾਜ਼ਮੀ ਹਨ। ਇਸ ਨਿਯਮ ਦੀ ਉਲੰਘਣਾ ਕਰਨ 'ਤੇ 1000 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।
Traffic Challan: ਅਕਸਰ ਬਹੁਤ ਸਾਰੇ ਲੋਕ ਸੜਕਾਂ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦੇਖੇ ਜਾ ਸਕਦੇ ਹਨ। ਇਨ੍ਹਾਂ 'ਚੋਂ ਕੁਝ ਲੋਕ ਲਾਪਰਵਾਹੀ ਕਾਰਨ ਅਤੇ ਕੁਝ ਲੋਕ ਨਿਯਮਾਂ ਦੀ ਅਣਦੇਖੀ ਕਾਰਨ ਅਜਿਹਾ ਕਰਦੇ ਹਨ। ਅਜਿਹਾ ਹੀ ਇੱਕ ਟ੍ਰੈਫਿਕ ਨਿਯਮ ਹੈ ਚੱਪਲਾਂ ਪਾ ਕੇ ਦੋਪਹੀਆ ਵਾਹਨ ਚਲਾਉਣਾ। ਬਹੁਤ ਸਾਰੇ ਲੋਕ ਇਸ ਨਿਯਮ ਬਾਰੇ ਵੀ ਨਹੀਂ ਜਾਣਦੇ ਹਨ. ਤਾਂ ਆਓ ਜਾਣਦੇ ਹਾਂ ਕੀ ਹੈ ਇਹ ਟ੍ਰੈਫਿਕ ਨਿਯਮ।
ਕੀ ਹੈ ਇਹ ਨਿਯਮ?
ਗੱਡੀ ਚਲਾਉਂਦੇ ਸਮੇਂ ਕਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਸੜਕ ਸੁਰੱਖਿਆ ਦੀ ਗੱਲ ਕਰੀਏ ਤਾਂ ਇਨ੍ਹਾਂ 'ਚੋਂ ਕੁਝ ਨਿਯਮ ਬਾਈਕ ਚਲਾਉਣ ਨਾਲ ਵੀ ਜੁੜੇ ਹੋਏ ਹਨ। ਜਿਸ ਵਿੱਚ ਕੁਝ ਖ਼ਾਸ ਕੱਪੜੇ ਪਾਉਣੇ ਜ਼ਰੂਰੀ ਹਨ। ਇਸ 'ਚ ਹੈਲਮੇਟ ਦੇ ਨਾਲ-ਨਾਲ ਫੁੱਲ ਸਾਈਜ਼ ਜੁੱਤੀ ਪਹਿਨਣੀ ਲਾਜ਼ਮੀ ਹੈ। ਪਰ ਕਈ ਲੋਕ ਸੜਕਾਂ 'ਤੇ ਚੱਪਲਾਂ ਪਾ ਕੇ ਬਾਈਕ ਚਲਾਉਂਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਅਜਿਹੇ 'ਚ ਕਈ ਵਾਰ ਉਨ੍ਹਾਂ ਨੂੰ ਭਾਰੀ ਚਾਲਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਗ਼ਲਤੀ ਕਰਨ 'ਤੇ ਕਿੰਨਾ ਚਲਾਨ ਕੱਟਿਆ ਜਾਂਦਾ ਹੈ।
ਕਿੰਨੇ ਦਾ ਕੱਟਿਆ ਜਾਂਦਾ ਹੈ ਚਲਾਨ ?
ਮੋਟਰ ਵਹੀਕਲ ਐਕਟ ਦੇ ਨਿਯਮਾਂ ਅਨੁਸਾਰ ਹਰ ਵਿਅਕਤੀ ਲਈ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਪੂਰੇ ਆਕਾਰ ਦੇ ਜੁੱਤੇ ਪਹਿਨਣੇ ਲਾਜ਼ਮੀ ਹਨ। ਇਸ ਨਿਯਮ ਦੀ ਉਲੰਘਣਾ ਕਰਨ 'ਤੇ 1000 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਨਾਲ ਹੀ, ਬਾਈਕ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਹਾਫ ਪੈਂਟ ਨਹੀਂ ਪਾਉਣੀ ਚਾਹੀਦੀ, ਅਜਿਹਾ ਕਰਦੇ ਹੋਏ ਫੜੇ ਜਾਣ 'ਤੇ ਤੁਹਾਨੂੰ 2000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਜਦਕਿ ਬਾਈਕ ਚਲਾਉਂਦੇ ਸਮੇਂ ਹੈਲਮੇਟ ਨਾ ਪਹਿਨਣ 'ਤੇ 1000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਇਨ੍ਹਾਂ ਸਾਰੇ ਨਿਯਮਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋਕੀ ਤੁਹਾਡਾ ਕੋਈ ਪੁਰਾਣਾ ਚਲਾਨ ਬਕਾਇਆ? ਜੇਕਰ ਹਾਂ ਤਾਂ ਜਲਦੀ ਭਰੋ, ਬਾਅਦ 'ਚ ਝੱਲਣੀ ਪੈ ਸਕਦੀ ਭਾਰੀ ਪ੍ਰੇਸ਼ਾਨੀ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।