Traffic Rules: ਹੋਲੀ 'ਤੇ ਨਾ ਕਰਿਓ 'ਕਾਰ ਨੂੰ BAR' ਬਣਾਉਣ ਦੀ ਗਲਤੀ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ
ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਣ 'ਤੇ ਪਹਿਲੀ ਵਾਰ 10,000 ਰੁਪਏ ਦਾ ਚਲਾਨ ਭਰਨਾ ਪਵੇਗਾ। ਜੇ ਉਹੀ ਵਿਅਕਤੀ ਦੁਬਾਰਾ ਇਹ ਗਲਤੀ ਕਰਦਾ ਫੜਿਆ ਜਾਂਦਾ ਹੈ ਤਾਂ ਇਸ ਲਈ ਉਸ ਨੂੰ 15,000 ਰੁਪਏ ਦਾ ਚਲਾਨ, 2 ਸਾਲ ਦੀ ਕੈਦ ਹੋਵੇਗੀ।
Drink and Drive: ਅਗਲੇ ਹਫ਼ਤੇ ਦੇਸ਼ 'ਚ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਤਿਉਹਾਰ 'ਤੇ ਲੋਕ ਇਕ-ਦੂਜੇ ਨੂੰ ਰੰਗ ਲਗਾਉਂਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਲੈਂਦੇ ਹਨ। ਦੂਜੇ ਪਾਸੇ ਬਹੁਤ ਸਾਰੇ ਲੋਕ ਪਾਰਟੀ 'ਚ ਮਜ਼ਾ ਲੈਣ ਲਈ ਭੰਗ ਜਾਂ ਸ਼ਰਾਬ ਦੀ ਵਰਤੋਂ ਕਰਦੇ ਹਨ ਅਤੇ ਆਪਣੀ ਕਾਰ ਨੂੰ 'ਬਾਰ' ਬਣਾ ਲੈਂਦੇ ਹਨ। ਅਜਿਹਾ ਕਰਨਾ ਤੁਹਾਡੇ ਲਈ ਅਤੇ ਤੁਹਾਡੀ ਜੇਬ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਅਤੇ ਤੁਹਾਨੂੰ 5000 ਰੁਪਏ ਤੱਕ ਦਾ ਮੋਟਾ ਚਲਾਨ ਭਰਨਾ ਪੈ ਸਕਦਾ ਹੈ।
ਪਹਿਲੀ ਵਾਰ 10,000 ਦਾ ਚਲਾਨ
ਜੇਕਰ ਤੁਸੀਂ ਹੋਲੀ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ, 6 ਮਹੀਨੇ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। ਪਹਿਲਾਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਣ 'ਤੇ ਚਲਾਨ ਦੀ ਰਕਮ 2000 ਰੁਪਏ ਸੀ, ਜਿਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਹੁਣ ਇਸ ਨੂੰ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ ਹੈ ਤਾਂ ਜੋ ਲੋਕ ਅਜਿਹੀਆਂ ਗਲਤੀਆਂ ਕਰਨ ਤੋਂ ਬਚਣ।
ਦੂਜੀ ਵਾਰ 15,000 ਦਾ ਚਲਾਨ
ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਣ 'ਤੇ ਪਹਿਲੀ ਵਾਰ 10,000 ਰੁਪਏ ਦਾ ਚਲਾਨ ਭਰਨਾ ਪਵੇਗਾ। ਜੇ ਉਹੀ ਵਿਅਕਤੀ ਦੁਬਾਰਾ ਇਹ ਗਲਤੀ ਕਰਦਾ ਫੜਿਆ ਜਾਂਦਾ ਹੈ ਤਾਂ ਇਸ ਲਈ ਉਸ ਨੂੰ 15,000 ਰੁਪਏ ਦਾ ਚਲਾਨ, 2 ਸਾਲ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਡ੍ਰਿੰਕ ਐਂਡ ਡ੍ਰਾਈਵ ਦੇ ਨਿਯਮ
ਮੋਟਰ ਵਹੀਕਲ ਐਕਟ 2019 ਦੀ ਧਾਰਾ 185 ਦੇ ਤਹਿਤ ਜਦੋਂ ਵੀ ਕੋਈ ਵਿਅਕਤੀ ਕਿਸੇ ਵੀ ਕਿਸਮ ਦਾ ਨਸ਼ਾ ਪੀ ਕੇ ਵਾਹਨ ਚਲਾਉਂਦਾ ਹੈ ਤਾਂ ਇਸ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਇਸ ਕਾਰਨ ਵਾਹਨ ਚਾਲਕ ਅਤੇ ਆਸ-ਪਾਸ ਚੱਲਣ ਵਾਲੇ ਹੋਰ ਲੋਕਾਂ ਨਾਲ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਵੱਧ ਜਾਂਦੀ ਹੈ ਦੁਰਘਟਨਾ ਦੀ ਸੰਭਾਵਨਾ
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਆਪ ਤਾਂ ਆਪਣੀ ਸੁਰੱਖਿਆ ਨਾਲ ਹੀ ਖੇਡ ਰਿਹਾ ਹੁੰਦਾ ਹੈ। ਇਸ ਦੇ ਨਾਲ ਹੀ ਉਹ ਦੂਜੇ ਲੋਕਾਂ ਦੇ ਘੁੰਮਣ-ਫਿਰਨ ਨੂੰ ਅਸੁਰੱਖਿਅਤ ਬਣਾਉਣ ਦਾ ਕੰਮ ਵੀ ਕਰ ਰਿਹਾ ਹੁੰਦਾ ਹੈ ਅਤੇ ਤਿਉਹਾਰ ਮੌਕੇ ਇਸ ਤਰ੍ਹਾਂ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ।