Traffic Rules: ਸੜਕ 'ਤੇ ਲੱਗੇ ਇਨ੍ਹਾਂ ਨਵੇਂ ਟ੍ਰੈਫਿਕ ਸਾਈਨ ਦਾ ਮਤਲਬ ਬਹੁਤ ਘੱਟ ਲੋਕ ਜਾਣਦੇ ਹਨ! ਇਨ੍ਹਾਂ ਚਾਰ ਗੋਲਿਆਂ ਦਾ ਕੀ ਹੈ ਮਤਲਬ?
ਵ੍ਹਾਈਟਫੀਲਡ ਟ੍ਰੈਫਿਕ ਪੁਲਿਸ (@wftrps) ਨੇ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਚਿਤਾਵਨੀ ਬੋਰਡ ਹੈ। ਇਹ ਬੋਰਡ ਸੜਕ 'ਤੇ ਕਿਸੇ ਨੇਤਰਹੀਣ ਵਿਅਕਤੀ ਦੀ ਸੰਭਾਵਿਤ ਮੌਜੂਦਗੀ ਨੂੰ ਦਰਸਾਉਂਦਾ ਹੈ।
New Traffic Sign: ਡਰਾਈਵਿੰਗ ਲਾਇਸੈਂਸ ਲੈਣ ਤੋਂ ਪਹਿਲਾਂ ਸੜਕ 'ਤੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਸਾਈਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੁਹਾਡੀ ਅਤੇ ਸੜਕ 'ਤੇ ਚੱਲ ਰਹੇ ਹੋਰ ਲੋਕਾਂ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਜਾਣਨਾ ਬਹੁਤ ਜ਼ਰੂਰੀ ਹੈ। ਹੁਣ ਨਿਯਮ ਵੱਖਰੇ ਹਨ, ਪਰ ਹੁਣ ਤੱਕ ਡਰਾਈਵਿੰਗ ਲਾਇਸੈਂਸ ਲੈਣ ਤੋਂ ਪਹਿਲਾਂ ਉਮੀਦਵਾਰ ਨੂੰ ਇਕ ਪ੍ਰੀਖਿਆ ਪਾਸ ਕਰਨੀ ਪੈਂਦੀ ਸੀ, ਜਿਸ 'ਚ ਟ੍ਰੈਫਿਕ ਨਿਯਮਾਂ ਅਤੇ ਸੜਕ 'ਤੇ ਪਾਏ ਜਾਣ ਵਾਲੇ ਟ੍ਰੈਫਿਕ ਚਿੰਨ੍ਹਾਂ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਸਨ। ਇਹ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਲਾਇਸੈਂਸ ਮਿਲਦਾ ਸੀ।
ਹਾਲਾਂਕਿ ਕੁਝ ਟ੍ਰੈਫਿਕ ਸਾਈਨ ਅਜਿਹੀ ਵੀ ਹਨ, ਜਿਨ੍ਹਾਂ 'ਚ ਲੋਕ ਅਕਸਰ ਉਲਝਣ 'ਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਚਿੰਨ੍ਹ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਘੱਟ ਲੋਕ ਜਾਣਦੇ ਹੋਣਗੇ। ਜਦੋਂ ਬੰਗਲੁਰੂ 'ਚ ਇੱਕ ਵਿਅਕਤੀ ਨੇ ਸੜਕ ਦੇ ਕਿਨਾਰੇ ਇਸ ਨਵੇਂ ਕਿਸਮ ਦੇ ਟ੍ਰੈਫਿਕ ਸਾਈਨ ਨੂੰ ਦੇਖਿਆ ਤਾਂ ਇਸ ਦਾ ਮਤਲਬ ਜਾਣਨ ਲਈ ਉਸ ਨੇ ਬੰਗਲੁਰੂ ਟ੍ਰੈਫਿਕ ਪੁਲਿਸ ਨੂੰ ਵੀ ਟੈਗ ਕੀਤਾ ਅਤੇ ਇਸ ਦੀ ਵਰਤੋਂ ਬਾਰੇ ਦੱਸਣ ਲਈ ਬੇਨਤੀ ਕੀਤੀ।
ਬੋਰਡ 'ਚ ਹਨ ਚਾਰ ਰੰਗ ਦੇ ਗੋਲੇ
ਹਾਲਾਂਕਿ ਤੁਹਾਨੂੰ ਜ਼ਿਆਦਾਤਰ ਟ੍ਰੈਫਿਕ ਚਿੰਨ੍ਹਾਂ ਬਾਰੇ ਪਤਾ ਹੋਵੇਗਾ ਪਰ ਬੰਗਲੁਰੂ ਦੀ ਸੜਕ 'ਤੇ ਇਸ ਟ੍ਰੈਫਿਕ ਸਾਈਨ ਦਾ ਮਤਲਬ ਬਹੁਤ ਘੱਟ ਲੋਕ ਜਾਣਦੇ ਹੋਣਗੇ। ਇਸ ਟ੍ਰੈਫਿਕ ਸਾਈਨ 'ਚ ਇਕ ਬੋਰਡ 'ਤੇ ਚਾਰ ਕਾਲੇ ਘੇਰੇ ਬਣਾਏ ਗਏ ਹਨ। ਕੀ ਤੁਸੀਂ ਉਨ੍ਹਾਂ ਦੇ ਮਤਲਬ ਜਾਣਦੇ ਹੋ? ਦਰਅਸਲ, @yesanirudh ਨਾਂਅ ਦੇ ਇੱਕ ਯੂਜਰ ਨੇ ਇਸ ਟ੍ਰੈਫਿਕ ਚਿੰਨ੍ਹ ਦੀ ਤਸਵੀਰ ਸਾਂਝੀ ਕੀਤੀ ਅਤੇ ਟ੍ਰੈਫਿਕ ਪੁਲਿਸ ਨੂੰ ਟੈਗ ਕਰਕੇ ਪੁੱਛਿਆ ਕਿ ਇਹ ਕਿਹੜਾ ਟ੍ਰੈਫਿਕ ਚਿੰਨ੍ਹ ਹੈ? ਉਨ੍ਹਾਂ ਅੱਗੇ ਦੱਸਿਆ ਕਿ ਇਹ ਬੋਰਡ ਹੋਪਫਾਰਮ ਸਿਗਨਲ ਤੋਂ ਪਹਿਲਾਂ ਲੱਗਿਆ ਹੋਇਆ ਹੈ। ਉਨ੍ਹਾਂ ਦੇ ਇਸ ਟਵੀਟ 'ਤੇ ਟਿੱਪਣੀ ਕਰਦੇ ਹੋਏ ਕਈ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਨਿਸ਼ਾਨ ਦਾ ਮਤਲਬ ਨਹੀਂ ਪਤਾ। ਇਸ ਦੇ ਨਾਲ ਹੀ ਕੁਝ ਨੇ ਇਸ ਨੂੰ ਅੱਗੇ ਟੋਏ ਦੀ ਚਿਤਾਵਨੀ ਵਾਲਾ ਸਾਈਨ ਬੋਰਡ ਸਮਝਿਆ।
ਕੀ ਹੈ ਇਸ ਦਾ ਮਤਲਬ?
ਇਸ ਵਿਅਕਤੀ ਦੇ ਸਵਾਲ ਦਾ ਜਵਾਬ ਦਿੰਦਿਆਂ ਵ੍ਹਾਈਟਫੀਲਡ ਟ੍ਰੈਫਿਕ ਪੁਲਿਸ (@wftrps) ਨੇ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਚਿਤਾਵਨੀ ਬੋਰਡ ਹੈ। ਇਹ ਬੋਰਡ ਸੜਕ 'ਤੇ ਕਿਸੇ ਨੇਤਰਹੀਣ ਵਿਅਕਤੀ ਦੀ ਸੰਭਾਵਿਤ ਮੌਜੂਦਗੀ ਨੂੰ ਦਰਸਾਉਂਦਾ ਹੈ।
ਇਹ ਅਜਿਹੀਆਂ ਥਾਵਾਂ 'ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੰਦਾ ਹੈ। ਜਿੱਥੇ ਹੋਪ ਫਾਰਮ ਜੰਕਸ਼ਨ 'ਤੇ ਇਹ ਬੋਰਡ ਲਗਾਇਆ ਗਿਆ ਹੈ, ਉੱਥੇ ਹੀ ਇੱਕ ਨੇਤਰਹੀਣ ਸਕੂਲ ਹੈ। ਜੇਕਰ ਤੁਹਾਨੂੰ ਵੀ ਹੁਣ ਤੱਕ ਇਸ ਟ੍ਰੈਫਿਕ ਸਾਈਨ ਦਾ ਮਤਲਬ ਨਹੀਂ ਪਤਾ ਹੈ ਤਾਂ ਭਵਿੱਖ 'ਚ ਜਦੋਂ ਵੀ ਤੁਸੀਂ ਇਸ ਨੂੰ ਦੇਖੋਗੇ ਤਾਂ ਤੁਰੰਤ ਸਮਝ ਲਓ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ।