(Source: Poll of Polls)
ਸਾਵਧਾਨ! ਵਾਰ-ਵਾਰ ਤੋੜੇ ਟ੍ਰੈਫਿਕ ਨਿਯਮ ਤਾਂ ਭੁਗਤਣਾ ਪਵੇਗਾ ਇਹ ਖਮਿਆਜ਼ਾ
ਰਿਪੋਰਟ 'ਚ ਕਿਹਾ ਗਿਆ ਕਿ ਨਿਯਮਾਂ 'ਚ ਬਦਲਾਅ ਨਾਲ ਲੋਕਾਂ ਨੂੰ ਟਰਾਂਸਪੋਰਟ ਸਬੰਧੀ ਸੇਵਾਵਾਂ ਦਾ ਲਾਭ ਚੁੱਕਣ 'ਚ ਆਸਾਨੀ ਹੋਵੇਗੀ ਕਿਉਂਕਿ ਸਿਸਟਮ ਆਨਲਾਈ ਹੋਵੇਗਾ।
ਨਵੀਂ ਦਿੱਲੀ: ਹੁਣ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ 'ਤੇ ਮੁਸ਼ਕਲ ਹੋ ਸਕਦੀ ਹੈ। ਜੇਕਰ ਕੋਈ ਵਿਅਕਤੀ ਵਾਰ-ਵਾਰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸੂਬੇ ਦਾ ਟਰਾਂਸਪੋਰਟ ਵਿਭਾਗ ਉਨ੍ਹਾਂ ਦਾ ਨਾਂ ਸਰਕਾਰੀ ਵੈੱਬਸਾਈਟ 'ਤੇ ਅਪਲੋਡ ਕਰ ਸਕਦਾ ਹੈ। ਇਨ੍ਹਾਂ ਆਵਾਜਾਈ ਨਿਯਮਾਂ 'ਚ ਨਸ਼ੇ 'ਚ ਗੱਡੀ ਚਲਾਉਣਾ, ਤੇਜ਼ ਸਪੀਡ 'ਚ ਗੱਡੀ ਚਲਾਉਣਾ, ਖਤਰਨਾਕ ਡ੍ਰਾਇਵਿੰਗ ਕਰਨਾ ਤੇ ਹੈਲਮੇਟ ਨਾ ਪਹਿਣਨਾ ਜਿਹੇ ਨਿਯਮ ਸ਼ਾਮਲ ਹਨ।
ਇੱਕ ਰਿਪੋਰਟ ਦੇ ਮੁਤਾਬਕ ਸੋਧੇ ਹੋਏ ਕੇਂਦਰੀ ਮੋਟਰ ਵਾਹਨ ਨਿਯਮਾਂ 'ਚ ਇਹ ਬਦਲਾਅ ਕੀਤਾ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਕਿ ਨਿਯਮਾਂ 'ਚ ਬਦਲਾਅ ਨਾਲ ਲੋਕਾਂ ਨੂੰ ਟਰਾਂਸਪੋਰਟ ਸਬੰਧੀ ਸੇਵਾਵਾਂ ਦਾ ਲਾਭ ਚੁੱਕਣ 'ਚ ਆਸਾਨੀ ਹੋਵੇਗੀ ਕਿਉਂਕਿ ਸਿਸਟਮ ਆਨਲਾਈ ਹੋਵੇਗਾ। ਇਸ ਦੇ ਨਾਲ ਹੀ ਮੈਡੀਕਲ ਸਰਟੀਫਿਕੇਟ ਅਪਲੋਡ ਕਰਨਾ, ਡੀਐਲ ਸਰੰਡਰ ਕਰਨ ਜਾਂ ਨਵੇਂ ਬਣਵਾਉਣ 'ਚ ਵੀ ਸੁਵਿਧਾ ਹੋਵੇਗੀ।
ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ
ਗੁਰੂਗ੍ਰਾਮ ਮੈਟ੍ਰੋਪੌਲਿਟਿਨ ਡਵੈਲਪਮੈਂਟ ਅਥਾਰਿਟੀ 'ਤੇ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਕ ਸੰਯੁਕਤ ਪਹਿਲ ਦੇ ਤਹਿਤ ਜ਼ਿਲ੍ਹੇ 'ਚ ਸੀਸੀਟੀਵੀ ਕੈਮਰਿਆਂ ਜ਼ਰੀਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਦੋਸ਼ੀ 'ਤੇ ਜੁਰਮਾਨਾ ਲਾਇਆ ਜਾ ਰਿਹਾ ਹੈ। ਗੁਰੂਗ੍ਰਾਮ ਮੈਟ੍ਰੋਪੌਲਿਟਿਨ ਡਵੈਲਪਮੈਂਟ ਆਥਾਰਿਟੀ ਨੇ ਇਨ੍ਹਾਂ ਥਾਵਾਂ 'ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਕੇਲ ਕੱਸਣ ਲਈ ਇਨ੍ਹਾਂ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਾਏ ਹਨ।
ਇਸ ਪਹਿਲ ਦੇ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਚਾਲਾਨ ਜਿਵੇਂ ਟ੍ਰੈਫਿਕ ਸਿਗਨਲ ਤੋੜਨਾ, ਜ਼ੈਬਰਾ ਲਾਈਨ ਕ੍ਰੌਸ ਕਰਨਾ, ਬਿਨਾਂ ਸੀਟ ਬੈਲਟ ਦੇ ਡ੍ਰਾਇਵਿੰਗ, ਬਿਨਾਂ ਹੈਲਮੇਟ ਡ੍ਰਾਇਵਿੰਗ ਕਰਨ ਵਾਲਿਆਂ ਦੇ ਸੀਸਟੀਵੀ ਕੈਮਰਿਆਂ ਰਾਹੀਂ ਪਛਾਣ ਕਰਕੇ ਚਲਾਨ ਜਾਰੀ ਕੀਤੇ ਹਨ। ਇਹ ਚਲਾਨ ਅਪ੍ਰੈਲ ਤੋਂ ਜਾਰੀ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin