(Source: ECI/ABP News/ABP Majha)
Dezire ਜਾਂ Baleno ਨਹੀਂ ਸਗੋਂ ਇਸ ਕਾਰ ਨੇ ਦੁਨੀਆ 'ਚ ਗੱਡਿਆ ਆਪਣਾ ਝੰਡਾ, ਯਕੀਨਨ ਤੁਹਾਨੂੰ ਵੀ ਹੋਵੇਗੀ ਪਸੰਦ !
Volkswagen Virtus ਐਕਸਪੋਰਟ ਦੇ ਮਾਮਲੇ 'ਚ ਚੋਟੀ 'ਤੇ ਰਹੀ ਹੈ। ਪਿਛਲੇ ਮਹੀਨੇ ਇਸ ਕਾਰ ਦੇ 6349 ਯੂਨਿਟ ਬਰਾਮਦ ਕੀਤੇ ਗਏ ਸਨ, ਜੋ 191.10 ਫੀਸਦੀ ਦਾ ਸਾਲਾਨਾ ਵਾਧਾ ਹੈ।
Volkswagen Virtus: Virtus ਨੂੰ ਕਾਰ ਨਿਰਮਾਤਾ ਕੰਪਨੀ Volkswagen ਦੀ ਸਭ ਤੋਂ ਸੁਰੱਖਿਅਤ ਕਾਰ ਮੰਨਿਆ ਜਾਂਦਾ ਹੈ। ਇਸ ਕਾਰ ਨੂੰ 5 ਸਟਾਰ ਸੇਫਟੀ ਰੇਟਿੰਗ ਵੀ ਦਿੱਤੀ ਗਈ ਹੈ। ਹੁਣ ਇਸ ਕਾਰ ਨੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਵਿਦੇਸ਼ਾਂ 'ਚ ਵੀ ਇਸ ਕਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Volkswagen Virtus ਨੇ ਮਾਰੂਤੀ ਸੁਜ਼ੂਕੀ ਬਲੇਨੋ ਅਤੇ ਮਾਰੂਤੀ ਸੁਜ਼ੂਕੀ ਡਿਜ਼ਾਇਰ ਵਰਗੀਆਂ ਗੱਡੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਦਰਅਸਲ, ਰਸਲੇਨ ਦੀ ਰਿਪੋਰਟ ਦੇ ਅਨੁਸਾਰ, Volkswagen Virtus ਪਿਛਲੇ ਮਹੀਨੇ ਨਿਰਯਾਤ ਦੇ ਮਾਮਲੇ ਵਿੱਚ ਚੋਟੀ ਦੇ ਸਥਾਨ 'ਤੇ ਰਹੀ ਹੈ। ਪਿਛਲੇ ਮਹੀਨੇ ਇਸ ਕਾਰ ਦੇ 6349 ਯੂਨਿਟ ਬਰਾਮਦ ਕੀਤੇ ਗਏ ਸਨ, ਜੋ 191.10 ਫੀਸਦੀ ਦਾ ਸਾਲਾਨਾ ਵਾਧਾ ਹੈ। ਜਦੋਂ ਕਿ ਜੂਨ 2023 ਵਿੱਚ ਕੰਪਨੀ ਦੀ ਇਸ ਕਾਰ ਦੇ ਸਿਰਫ਼ 2181 ਯੂਨਿਟ ਹੀ ਬਰਾਮਦ ਹੋਏ ਸਨ।
ਮਾਰੂਤੀ ਸੁਜ਼ੂਕੀ ਬਲੇਨੋ ਦੀ ਗੱਲ ਕਰੀਏ ਤਾਂ ਬਰਾਮਦ ਦੇ ਮਾਮਲੇ 'ਚ ਮਾਰੂਤੀ ਸੁਜ਼ੂਕੀ ਬਲੇਨੋ ਪੰਜਵੇਂ ਸਥਾਨ 'ਤੇ ਰਹੀ ਹੈ। ਪਿਛਲੇ ਮਹੀਨੇ ਮਾਰੂਤੀ ਸੁਜ਼ੂਕੀ ਬਲੇਨੋ ਦੇ 4645 ਯੂਨਿਟ ਐਕਸਪੋਰਟ ਕੀਤੇ ਗਏ ਸਨ, ਜੋ ਲਗਭਗ 46 ਫੀਸਦੀ ਦਾ ਵਾਧਾ ਹੈ। ਨਿਸਾਨ ਸੰਨੀ ਦੂਜੇ ਸਥਾਨ 'ਤੇ ਹੈ। ਨਿਸਾਨ ਸੰਨੀ 'ਚ ਪਿਛਲੇ ਮਹੀਨੇ ਲਗਭਗ 110 ਫੀਸਦੀ ਦੀ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ ਤੇ ਲਗਭਗ 5970 ਯੂਨਿਟਾਂ ਦਾ ਨਿਰਯਾਤ ਕੀਤਾ ਗਿਆ ਹੈ।
Volkswagen ਦੀ ਇਸ ਕਾਰ 'ਚ 1498 ਸੀਸੀ ਇੰਜਣ ਹੈ। ਇਹ ਇੰਜਣ 147 bhp ਦੀ ਅਧਿਕਤਮ ਪਾਵਰ ਦੇ ਨਾਲ 178 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਦਾ ਆਪਸ਼ਨ ਮੌਜੂਦ ਹੈ। ਕੰਪਨੀ ਮੁਤਾਬਕ ਇਹ ਕਾਰ ਲਗਭਗ 20.8 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਇਸ ਕੋਲ ਗਲੋਬਲ NCAP ਤੋਂ 5 ਸਟਾਰ ਸੁਰੱਖਿਆ ਰੇਟਿੰਗ ਵੀ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ Volkswagen Virtus ਦੀ ਐਕਸ-ਸ਼ੋਰੂਮ ਕੀਮਤ 11.56 ਲੱਖ ਰੁਪਏ ਤੋਂ ਸ਼ੁਰੂ ਹੋ ਕੇ 19.41 ਲੱਖ ਰੁਪਏ ਤੱਕ ਜਾਂਦੀ ਹੈ। ਬਾਜ਼ਾਰ 'ਚ ਇਹ ਕਾਰ ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ ਅਤੇ ਹੁੰਡਈ ਕ੍ਰੇਟਾ ਵਰਗੀਆਂ ਗੱਡੀਆਂ ਨੂੰ ਸਖਤ ਟੱਕਰ ਦਿੰਦੀ ਹੈ।
ਇਹ ਵੀ ਪੜ੍ਹੋ-Honda Shine Finance Plan: 10 ਹਜ਼ਾਰ ਰੁਪਏ ਵਿੱਚ ਮਿਲ ਰਿਹਾ ਇਹ ਸ਼ਾਨਦਾਰ ਮੋਟਰਸਾਇਕਲ, ਦੇਖ ਕੇ ਖ਼ੁਸ਼ ਹੋ ਜਾਵੇਗੀ ਰੂਹ !