6 ਏਅਰਬੈਗ ਸਣੇ ਸ਼ਾਨਦਾਰ ਮਾਈਲੇਜ ਵਾਲੀ ਇਸ SUV 'ਤੇ ਮਿਲ ਰਿਹਾ 87 ਹਜ਼ਾਰ ਦੀ ਬੰਪਰ ਛੋਟ, ਇੱਥੇ ਜਾਣੋ ਪੂਰਾ ਵੇਰਵਾ
ਕੰਪਨੀ ਦੀ ਲੋਕਪ੍ਰਿਯ SUV Magnite 'ਤੇ ਮਈ ਮਹੀਨੇ ਦੌਰਾਨ ਕੁੱਲ ₹87,000 ਤੱਕ ਦੀ ਛੋਟ ਮਿਲ ਰਹੀ ਹੈ। ਅਸਲ ਵਿੱਚ, ਕੰਪਨੀ ਦੇ ਇਸ ਆਫ਼ਰ ਵਿੱਚ ਫ੍ਰੀ ਮੇਂਟੇਨੈਂਸ ਪੈਕੇਜ, ਨਕਦ ਛੂਟ, ਐਕਸੈਸਰੀਜ਼, ਐਕਸਚੇਂਜ ਬੋਨਸ, ਕਾਰਪੋਰੇਟ ਬੋਨਸ...

Discount On Nissan Magnite: ਜੇਕਰ ਤੁਸੀਂ ਇੱਕ ਬਜਟ SUV ਖਰੀਦਣ ਦਾ ਸੋਚ ਰਹੇ ਹੋ ਤਾਂ Nissan India ਵੱਲੋਂ ਦਿੱਤਾ ਗਿਆ ਇਹ ਆਫ਼ਰ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਕੰਪਨੀ ਦੀ ਲੋਕਪ੍ਰਿਯ SUV Magnite 'ਤੇ ਮਈ ਮਹੀਨੇ ਦੌਰਾਨ ਕੁੱਲ ₹87,000 ਤੱਕ ਦੀ ਛੋਟ ਮਿਲ ਰਹੀ ਹੈ। ਅਸਲ ਵਿੱਚ, ਕੰਪਨੀ ਦੇ ਇਸ ਆਫ਼ਰ ਵਿੱਚ ਫ੍ਰੀ ਮੇਂਟੇਨੈਂਸ ਪੈਕੇਜ, ਨਕਦ ਛੂਟ, ਐਕਸੈਸਰੀਜ਼, ਐਕਸਚੇਂਜ ਬੋਨਸ, ਕਾਰਪੋਰੇਟ ਬੋਨਸ ਅਤੇ ਖਾਸ ਫਾਇਨੈਂਸ ਆਫ਼ਰ ਸ਼ਾਮਲ ਹਨ। ਆਓ ਹੁਣ ਤੁਸੀਂ ਜਾਣੋ ਇਸ ਦੀ ਕੀਮਤ ਅਤੇ ਵੈਰੀਐਂਟਾਂ ਬਾਰੇ।
ਵੈਰੀਐਂਟ ਅਤੇ ਕੀਮਤ
Nissan Magnite ਦੀ ਕੀਮਤ ₹6.14 ਲੱਖ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦਾ ਟਾਪ ਮਾਡਲ ₹11.76 ਲੱਖ ਤੱਕ ਜਾਂਦਾ ਹੈ। ਗਾਹਕ ਇਸ ਕਾਰ ਨੂੰ 18 ਵੱਖ-ਵੱਖ ਵੈਰੀਐਂਟਾਂ ਵਿੱਚ ਖਰੀਦ ਸਕਦੇ ਹਨ, ਜਿਸ ਕਰਕੇ ਹਰ ਬਜਟ ਅਤੇ ਜ਼ਰੂਰਤ ਅਨੁਸਾਰ ਵਿਕਲਪ ਉਪਲਬਧ ਹਨ। Magnite ਦੇ ਹਰ ਵੈਰੀਐਂਟ ਵਿੱਚ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ ਅਤੇ ਇੰਨੀ ਵੱਡੀ ਰੇਂਜ ਵਿੱਚ ਚੋਣ ਮਿਲਣਾ ਇਸ ਸੈਗਮੈਂਟ ਵਿੱਚ ਇੱਕ ਵੱਡੀ ਗੱਲ ਮੰਨੀ ਜਾਂਦੀ ਹੈ।
ਇੰਟੀਰੀਅਰ ਅਤੇ ਟੈਕਨੋਲੋਜੀ
Nissan Magnite ਦਾ ਇੰਟੀਰੀਅਰ ਨਾ ਸਿਰਫ਼ ਦੇਖਣ ਵਿੱਚ ਆਕਰਸ਼ਕ ਹੈ, ਸਗੋਂ ਇਹ ਐਡਵਾਂਸ ਟੈਕਨੋਲੋਜੀ ਨਾਲ ਭਰਪੂਰ ਵੀ ਹੈ। ਇਸ ਵਿੱਚ 8-ਇੰਚ ਦਾ ਟਚਸਕਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਕਿ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ।
ਕਾਰ ਦੀਆਂ ਸੀਟਾਂ ਪ੍ਰੀਮੀਅਮ ਲੈਦਰ ਦੀਆਂ ਹਨ, ਜੋ ਇਸਨੂੰ ਲਗਜ਼ਰੀ ਅਹਿਸਾਸ ਦਿੰਦੇ ਹਨ। ਇੰਨਾ ਤੋਂ ਇਲਾਵਾ, ਆਟੋਮੈਟਿਕ ਕਲਾਈਮੇਟ ਕੰਟਰੋਲ ਵੀ ਦਿੱਤਾ ਗਿਆ ਹੈ ਜੋ ਹਰ ਮੌਸਮ ਵਿੱਚ ਆਰਾਮ ਬਣਾਈ ਰੱਖਦਾ ਹੈ।
ਕਾਰ ਵਿੱਚ ਪੁਸ਼-ਬਟਨ ਸਟਾਰਟ/ਸਟੌਪ, ਕਰੂਜ਼ ਕੰਟਰੋਲ ਅਤੇ 336 ਲੀਟਰ ਦਾ ਬੂਟ ਸਪੇਸ ਵੀ ਹੈ, ਜੋ ਲੰਬੀ ਡਰਾਈਵਾਂ ਨੂੰ ਹੋਰ ਵੀ ਆਰਾਮਦਾਇਕ ਬਣਾ ਦਿੰਦਾ ਹੈ।
ਸੇਫਟੀ ਫੀਚਰਜ਼
Nissan Magnite ਭਾਵੇਂ ਇੱਕ ਬਜਟ ਸੈਗਮੈਂਟ ਦੀ SUV ਹੈ, ਪਰ ਸੁਰੱਖਿਆ ਦੇ ਮਾਮਲੇ ਵਿੱਚ ਇਹ ਕਿਸੇ ਵੀ ਪ੍ਰੀਮੀਅਮ ਕਾਰ ਤੋਂ ਘੱਟ ਨਹੀਂ। ਇਸ ਵਿੱਚ 6 ਏਅਰਬੈਗ ਦਿੱਤੇ ਗਏ ਹਨ, ਜੋ ਹਾਦਸੇ ਦੀ ਸਥਿਤੀ ਵਿੱਚ ਯਾਤਰੀਆਂ ਦੀ ਸੁਰੱਖਿਆ ਕਰਦੇ ਹਨ। ਨਾਲ ਹੀ 360-ਡਿਗਰੀ ਸਰਾਊਂਡ ਵਿਊ ਕੈਮਰਾ ਵੀ ਦਿੱਤਾ ਗਿਆ ਹੈ, ਜੋ ਪਾਰਕਿੰਗ ਜਾਂ ਤੰਗ ਥਾਵਾਂ 'ਚ ਗੱਡੀ ਚਲਾਉਣ ਨੂੰ ਆਸਾਨ ਬਣਾਉਂਦਾ ਹੈ।
ਇਸ ਦੇ ਨਾਲ-ਨਾਲ ਗੱਡੀ ਵਿੱਚ ABS (ਐਂਟੀ-ਲੌਕ ਬਰੇਕਿੰਗ ਸਿਸਟਮ) ਅਤੇ EBD (ਇਲੈਕਟ੍ਰਾਨਿਕ ਬਰੇਕ-ਫੋਰਸ ਡਿਸਟ੍ਰੀਬਿਊਸ਼ਨ), ਅਤੇ ਹਿੱਲ ਸਟਾਰਟ ਅਸਿਸਟ ਦੀ ਸੁਵਿਧਾ ਵੀ ਮਿਲਦੀ ਹੈ। ਬੱਚਿਆਂ ਦੀ ਸੁਰੱਖਿਆ ਲਈ ਇਸ ਵਿੱਚ ISOFIX ਚਾਈਲਡ ਸੀਟ ਮਾਊਂਟਸ ਵੀ ਦਿੱਤੇ ਗਏ ਹਨ।
ਇੰਜਨ ਅਤੇ ਪ੍ਰਦਰਸ਼ਨ
Magnite ਨੂੰ ਦੋ ਇੰਜਣ ਵਿਕਲਪਾਂ ਨਾਲ ਪੇਸ਼ ਕੀਤਾ ਗਿਆ ਹੈ:
1.0-ਲੀਟਰ ਨੈਚੁਰਲੀ ਐਸਪਾਇਰਟਿਡ ਪੇਟ੍ਰੋਲ ਇੰਜਣ, ਜੋ 71 ਬੀਐਚਪੀ ਦੀ ਤਾਕਤ ਅਤੇ 96 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੁਅਲ ਜਾਂ AMT ਗੀਅਰਬਾਕਸ ਨਾਲ ਆਉਂਦਾ ਹੈ।
1.0-ਲੀਟਰ ਟਰਬੋ ਪੇਟ੍ਰੋਲ ਇੰਜਣ, ਜੋ 98 ਬੀਐਚਪੀ ਦੀ ਪਾਵਰ ਅਤੇ 160 ਨਿਊਟਨ ਮੀਟਰ ਦਾ ਟਾਰਕ ਦਿੰਦਾ ਹੈ। ਇਸਨੂੰ 5-ਸਪੀਡ ਮੈਨੁਅਲ ਜਾਂ CVT ਗੀਅਰਬਾਕਸ ਨਾਲ ਖਰੀਦਿਆ ਜਾ ਸਕਦਾ ਹੈ।
ਇਸਦੇ ਨਾਲ ਹੀ, ਇਸ SUV ਦਾ ਮਾਈਲੇਜ 19.9 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੱਸਿਆ ਗਿਆ ਹੈ ਅਤੇ ਇਸਦਾ ਗ੍ਰਾਊਂਡ ਕਲੀਅਰੈਂਸ 205 ਮੀਮ ਦਾ ਹੈ, ਜੋ ਇਸਨੂੰ ਖਰਾਬ ਸੜਕਾਂ 'ਤੇ ਵੀ ਆਰਾਮਦਾਇਕ ਅਤੇ ਮਜ਼ਬੂਤ ਬਣਾਉਂਦਾ ਹੈ।






















