ਪੜਚੋਲ ਕਰੋ
Royal Enfield ਨੇ ਚੁੱਕਿਆ ਇਹ ਕਦਮ, ਹੁਣ ਗਾਹਕਾਂ ਨੂੰ ਨਹੀਂ ਜਾਣਾ ਪਵੇਗਾ ਸਟੋਰ
ਕੋਰੋਨਾ ਲਾਗ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ, ਕੰਪਨੀ ਨੇ ਗਾਹਕਾਂ ਲਈ 'ਸਰਵਿਸ ਆਨ ਵ੍ਹੀਲਜ਼' ਵਰਗੀਆਂ ਆਨ ਲਾਈਨ ਸਰਵਿਸਾਂ ਵੀ ਸ਼ੁਰੂ ਕੀਤੀਆਂ ਹਨ। ਇਸ ਦੇ ਤਹਿਤ ਕੰਪਨੀ ਦੀ ਮੋਬਾਈਲ ਸਰਵਿਸ ਵੈਨ ਗਾਹਕਾਂ ਕੋਲ ਜਾ ਕੇ ਉਨ੍ਹਾਂ ਦੀਆਂ ਬਾਈਕ ਦੀ ਸਰਵਿਸਿੰਗ ਕਰੇਗੀ।

ਨਵੀਂ ਦਿੱਲੀ: ਦੇਸ਼ ਦਾ ਵਾਹਨ ਬਾਜ਼ਾਰ ਪਹਿਲਾਂ ਹੀ ਮਾੜੇ ਪੜਾਅ ਵਿੱਚੋਂ ਲੰਘ ਰਿਹਾ ਸੀ, ਪਰ ਤਾਲਾਬੰਦੀ ਕਾਰਨ ਸਥਿਤੀ ਹੋਰ ਵਿਗੜ ਗਈ। ਹੁਣ ਹੌਲੀ-ਹੌਲੀ ਕੰਪਨੀਆਂ ਮੁੜ ਤੋਂ ਟਰੈਕ 'ਤੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਮੋਟਰਸਾਈਕਲ ਕੰਪਨੀ 'ਰਾਇਲ ਐਨਫੀਲਡ' ਨੇ ਦੇਸ਼ ਭਰ ‘ਚ ਆਪਣੇ 90% ਰਿਟੇਲ ਸਟੋਰ ਮੁੜ ਖੋਲ੍ਹ ਦਿੱਤੇ ਹਨ। ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਅੰਸ਼ਕ ਸਰਵਿਸ: ਕਾਰ ਐਂਡ ਬਾਈਕ ਡਾਟ ਕਾਮ ਦੀ ਰਿਪੋਰਟ ਅਨੁਸਾਰ ਕਰੂਜ਼ ਬਾਈਕਿੰਗ ਦੇ ਭਾਰਤ ਦੇ ਚੋਟੀ ਦੇ ਨਿਰਮਾਤਾ, ਰਾਇਲ ਐਨਫੀਲਡ ਨੇ ਵਿਕਰੀ ਤੇ ਸਰਵਿਸਿੰਗ ਲਈ ਦੇਸ਼ ਭਰ ਵਿੱਚ ਆਪਣੇ 850 ਸਟੋਰ ਦੁਬਾਰਾ ਖੋਲ੍ਹ ਦਿੱਤੇ ਹਨ। ਇਨ੍ਹਾਂ ਤੋਂ ਇਲਾਵਾ 425 ਸਟੂਡੀਓ ਸਟੋਰ ਵੀ ਦੁਬਾਰਾ ਸ਼ੁਰੂ ਕੀਤੇ ਗਏ ਹਨ। ਕੰਟੈਕਟਲੈੱਸ ਪਰਚੇਸ ਤੇ ਕੰਟੈਕਟਲੈੱਸ ਸਰਵਿਸ ਇਨੀਸ਼ੀਏਟਿਵ: ਨਵੀਂ ਸਥਿਤੀ ‘ਚ ਕੰਪਨੀ ਨੇ ਆਪਣੀ ਸੇਵਾ ‘ਚ ਕੁਝ ਵੱਡੇ ਬਦਲਾਅ ਕੀਤੇ ਹਨ। ਕੋਰੋਨਾ ਲਾਗ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ, ਕੰਪਨੀ ਨੇ ਗਾਹਕਾਂ ਲਈ 'ਸਰਵਿਸ ਆਨ ਵ੍ਹੀਲਜ਼' ਵਰਗੀਆਂ ਆਨ ਲਾਈਨ ਸਰਵਿਸਾਂ ਵੀ ਸ਼ੁਰੂ ਕੀਤੀਆਂ ਹਨ। ਇਸ ਦੇ ਤਹਿਤ ਕੰਪਨੀ ਦੀ ਮੋਬਾਈਲ ਸਰਵਿਸ ਵੈਨ ਗਾਹਕਾਂ ਕੋਲ ਜਾ ਕੇ ਉਨ੍ਹਾਂ ਦੀਆਂ ਬਾਈਕ ਦੀ ਸਰਵਿਸਿੰਗ ਕਰੇਗੀ। ਜੁਲਾਈ ਤੱਕ ਇਹ ਸਹੂਲਤ ਕੰਪਨੀ ਦੇ ਸਾਰੇ ਸਟੋਰਾਂ ਵਿੱਚ ਉਪਲਬਧ ਹੋ ਜਾਵੇਗੀ। ਇਸ ਦੇ ਨਾਲ ਹੀ ਗਾਹਕਾਂ ਲਈ ਉਨ੍ਹਾਂ ਦੇ ਘਰਾਂ ‘ਚ ਜਾ ਕੇ ਟੈਸਟ ਡਰਾਈਵ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਏਗੀ। ਗਾਹਕ ਟੈਸਟ ਡਰਾਈਵ ਲਈ ਅਪਲਾਈ ਕਰਨਗੇ ਅਤੇ ਕੰਪਨੀ ਸਾਈਕਲ ਨੂੰ ਉਨ੍ਹਾਂ ਦੇ ਘਰ ਟੈਸਟ ਡਰਾਈਵ 'ਤੇ ਦੇਵੇਗੀ। ਇਸਦੇ ਨਾਲ ਹੀ ਗਾਹਕਾਂ ਨੂੰ ਨਵੀਂ ਗੱਡੀ ਦੀ ਹੋਮ ਡਿਲਿਵਰੀ ਵੀ ਕੀਤੀ ਜਾਏਗੀ। ਕਾਰਾਂ ਤੇ ਮੋਟਰਸਾਈਕਲਾਂ ਦੇ 3rd ਪਾਰਟੀ ਬੀਮਾ ਨਿਯਮ ਹੋਏ ਸੁਖਾਲੇ, ਪੜ੍ਹੋ ਪੂਰੀ ਖ਼ਬਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















