ਚਾਰ ਕਰੋੜ ਤੋਂ ਵੀ ਵੱਧ ਕੀਮਤ ਦੇ ਟਾਇਰ, ਇੰਨੇ 'ਚ ਤੁਸੀਂ ਖਰੀਦ ਸਕਦੇ ਹੋ Ferrari
World's Expensive Tyres: ਜੇਕਰ ਕੋਈ ਤੁਹਾਨੂੰ ਦੱਸੇ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਕਾਰ ਦੇ ਟਾਇਰਾਂ ਦੀ ਕੀਮਤ ਇੰਨੀ ਹੈ ਕਿ ਜਿੰਨੇ 'ਚ ਇੱਕ ਫਰਾਰੀ (Ferrari) ਕਾਰ ਆ ਸਕਦੀ ਹੈ, ਤਾਂ ਕੀ ਤੁਸੀਂ ਉਸ 'ਤੇ ਵਿਸ਼ਵਾਸ ਕਰੋਗੇ?
World's Expensive Tyres: ਜੇਕਰ ਕੋਈ ਤੁਹਾਨੂੰ ਦੱਸੇ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਕਾਰ ਦੇ ਟਾਇਰਾਂ ਦੀ ਕੀਮਤ ਇੰਨੀ ਹੈ ਕਿ ਜਿੰਨੇ 'ਚ ਇੱਕ ਫਰਾਰੀ (Ferrari) ਕਾਰ ਆ ਸਕਦੀ ਹੈ, ਤਾਂ ਕੀ ਤੁਸੀਂ ਉਸ 'ਤੇ ਵਿਸ਼ਵਾਸ ਕਰੋਗੇ? ਤੁਹਾਨੂੰ ਇਹ ਸੁਣ ਕੇ ਯਕੀਨਨ ਥੋੜ੍ਹਾ ਅਜੀਬ ਲੱਗੇਗਾ, ਪਰ ਇਹ ਗਲਤ ਨਹੀਂ ਹੈ, ਇਹ ਬਿਲਕੁਲ ਸਹੀ ਹੈ। ਤੁਸੀਂ ਦੁਨੀਆ ਦੇ ਸਭ ਤੋਂ ਮਹਿੰਗੀ ਕਾਰ ਟਾਇਰ ਸੈੱਟ ਦੀ ਕੀਮਤ 'ਤੇ ਇੱਕ ਫਰਾਰੀ (Ferrari) ਖਰੀਦ ਸਕਦੇ ਹੋ। ਕਿਉਂਕਿ, ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਦਾ ਟਾਇਰ ਸੈੱਟ ਲਗਭਗ 4 ਕਰੋੜ ਰੁਪਏ ਵਿੱਚ ਵਿਕਦਾ ਹੈ, ਜਦੋਂ ਕਿ ਭਾਰਤ ਵਿੱਚ ਫਰਾਰੀ ਦੀ ਕੀਮਤ ਲਗਭਗ 3.5 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ
ਅਸੀਂ ਜਿਸ ਕਾਰ ਦੇ ਟਾਇਰ ਸੈੱਟ ਦੀ ਗੱਲ ਕਰ ਰਹੇ ਹਾਂ, ਉਹ ਸਾਲ 2016 ਵਿੱਚ ਦੁਬਈ ਵਿੱਚ ਖਰੀਦਿਆ ਅਤੇ ਵੇਚਿਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਕਾਰਾਂ ਦੇ ਟਾਇਰਾਂ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰਾਂ ਦੇ ਰੂਪ 'ਚ ਗਿੰਨੀਜ਼ ਵਰਲਡ ਰਿਕਾਰਡ 'ਚ ਜਗ੍ਹਾ ਬਣਾ ਲਈ ਸੀ। ਇਹ ਗਿੰਨੀਜ਼ ਵਰਲਡ ਰਿਕਾਰਡ ਵਿੱਚ "ਵਿਸ਼ਵ ਦੇ ਸਭ ਤੋਂ ਮਹਿੰਗੇ ਟਾਇਰਾਂ ਦੇ ਸੈੱਟ" ਵਜੋਂ ਦਰਜ ਹੈ। ਇਹ ਸੈੱਟ ਕਰੀਬ 4 ਕਰੋੜ ਰੁਪਏ 'ਚ ਵਿਕਿਆ ਸੀ। ਇਸ ਤਰ੍ਹਾਂ ਇਕ ਟਾਇਰ ਦੀ ਕੀਮਤ ਇਕ ਕਰੋੜ ਰੁਪਏ ਬਣ ਜਾਂਦੀ ਹੈ।
ਟਾਇਰ ਭਾਰਤੀ ਮੂਲ ਦੇ ਵਿਅਕਤੀ ਦੀ ਕੰਪਨੀ ਦੁਆਰਾ ਬਣਾਏ ਗਏ ਸੀ
ਇਹ ਟਾਇਰ ਦੁਬਈ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਕੰਪਨੀ Z ਟਾਇਰਸ ਨੇ ਬਣਾਏ ਸਨ। ਟਾਇਰਾਂ ਨੂੰ 24 ਕੈਰੇਟ ਸੋਨੇ ਨਾਲ ਸੁਨਹਿਰੀ ਅਤੇ ਹੀਰਿਆਂ ਨਾਲ ਜੜਿਆ ਹੋਇਆ ਹੈ । ਇਨ੍ਹਾਂ ਨੂੰ ਦੁਬਈ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਪਰ ਟਾਇਰਾਂ ਨੂੰ ਸਜਾਉਣ ਲਈ ਇਟਲੀ ਦੇ ਗਹਿਣੇ ਨਿਰਮਾਤਾਵਾਂ ਤੋਂ ਮਦਦ ਲਈ ਗਈ ਸੀ। ਹਾਲਾਂਕਿ ਬਾਅਦ 'ਚ ਇਨ੍ਹਾਂ ਨੂੰ ਵਿਕਰੀ ਲਈ ਦੁਬਈ ਲਿਆਂਦਾ ਗਿਆ। ਅਬੂ ਧਾਬੀ ਵਿੱਚ ਰਾਸ਼ਟਰਪਤੀ ਮਹਿਲ ਵਿੱਚ ਗਹਿਣਿਆਂ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੀ ਮਦਦ ਨਾਲ ਟਾਇਰਾਂ 'ਤੇ ਸੋਨੇ ਦਾ ਪਾਣੀ ਚੜ੍ਹਾਇਆ ਗਿਆ ਸੀ।
4.01 ਕਰੋੜ ਰੁਪਏ 'ਚ ਵਿਕੇ ਟਾਇਰ -
ਪੂਰੀ ਦੁਨੀਆ ਵਿੱਚ ਇਹਨਾਂ ਵਰਗੇ ਹੋਰ ਕੋਈ ਟਾਇਰ ਨਹੀਂ ਹਨ। ਇਹ ਦੁਬਈ ਵਿੱਚ REIFEN ਵਪਾਰ ਮੇਲੇ ਵਿੱਚ 2.2 ਮਿਲੀਅਨ ਦਿਰਹਮ (USD 600,000 ਜਾਂ 4.01 ਕਰੋੜ ਰੁਪਏ) ਵਿੱਚ ਵੇਚਿਆ ਗਿਆ ਸੀ।
ਇਹ ਵੀ ਪੜ੍ਹੋ: ਮਹਿੰਗੇ ਪੈਟਰੋਲ-ਡੀਜ਼ਲ ਦੀ ਛੁੱਟੀ! ਹੁਣ ਹਾਈਡ੍ਰੋਜਨ ਨਾਲ ਭੱਜਣੀਆਂ ਕਾਰਾਂ, Renault ਜਲਦ ਲਾਂਚ ਕਰੇਗੀ ਪਹਿਲੀ ਹਾਈਡ੍ਰੋਜਨ ਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904