Traffic Challan: ਨਹੀਂ ਚੱਲੇਗੀ ਟ੍ਰੈਫਿਕ ਪੁਲਿਸ ਦੀ ਮਨਮਾਨੀ, ਜ਼ਬਰਦਸਤੀ ਗਲਤ ਚਲਾਨ ਕੱਟਿਆ ਤਾਂ ਕਰੋ ਇਹ ਕੰਮ
Wrong Traffic Challan: ਜੇਕਰ ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਪੁਲਿਸ ਨਾਲ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਹੁਣ ਮਜਬੂਰ ਹੋ।
Traffic Challan Information: ਜੇਕਰ ਤੁਸੀਂ ਕਾਰ, ਮੋਟਰਸਾਈਕਲ ਜਾਂ ਸਕੂਟਰ ਲੈ ਕੇ ਸੜਕ 'ਤੇ ਜਾਂਦੇ ਹੋ ਤਾਂ ਤੁਹਾਨੂੰ ਟ੍ਰੈਫ਼ਿਕ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਟ੍ਰੈਫ਼ਿਕ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ। ਅਜਿਹੇ 'ਚ ਦੋ ਸਥਿਤੀਆਂ ਹੁੰਦੀਆਂ ਹਨ, ਪਹਿਲੀ - ਟ੍ਰੈਫ਼ਿਕ ਪੁਲਿਸ ਤੇ ਤੁਸੀਂ ਦੋਵੇਂ ਇਸ ਗੱਲ 'ਤੇ ਸਹਿਮਤ ਹੁੰਦੇ ਹੋ ਕਿ ਤੁਸੀਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਦੂਜੀ ਸਥਿਤੀ ਇਹ ਹੈ ਕਿ ਪੁਲਿਸ ਤੇ ਤੁਸੀਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਬਾਰੇ ਵੱਖ-ਵੱਖ ਰਾਏ ਰੱਖਦੇ ਹੋ।
ਕਈ ਵਾਰ ਤੁਸੀਂ ਤੁਸੀਂ ਮਹਿਸੂਸ ਕਰਦੇ ਹੋ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ, ਜਦਕਿ ਪੁਲਿਸ ਕਹਿੰਦੀ ਹੈ ਕਿ ਤੁਸੀਂ ਉਲੰਘਣਾ ਕੀਤੀ ਹੈ। ਅਜਿਹੇ 'ਚ ਜੇਕਰ ਪੁਲਿਸ ਜ਼ਬਰਦਸਤੀ ਕਰਕੇ ਤੁਹਾਡਾ ਚਲਾਨ ਕੱਟਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਆਓ ਤੁਹਾਨੂੰ ਦੱਸਦੇ ਹਾਂ।
ਉੱਚ ਅਧਿਕਾਰੀ ਨੂੰ ਕਰੋ ਸ਼ਿਕਾਇਤ
ਜੇਕਰ ਸੜਕ 'ਤੇ ਚੱਲਦੇ ਸਮੇਂ ਟ੍ਰੈਫ਼ਿਕ ਪੁਲਿਸ ਨਾਲ ਅਜਿਹੀ ਸਥਿਤੀ ਪੈਦਾ ਹੋ ਜਾਵੇ ਤਾਂ ਇਹ ਨਾ ਸੋਚੋ ਕਿ ਹੁਣ ਤੁਸੀਂ ਮਜਬੂਰ ਹੋ। ਤੁਹਾਡੇ ਕੋਲ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦਾ ਆਪਸ਼ਨ ਹੈ। ਜੇਕਰ ਕੋਈ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤੁਹਾਡੇ ਨਾਲ ਜ਼ਬਰਦਸਤੀ ਕਰਦਾ ਹੈ ਤੇ ਤੁਹਾਡਾ ਗਲਤ ਚਲਾਨ ਕੱਟਦਾ ਹੈ ਤਾਂ ਤੁਸੀਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰ ਸਕਦੇ ਹੋ।
ਜੇਕਰ ਤੁਸੀਂ ਰਸਮੀ ਤੌਰ 'ਤੇ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਲਿਖਤੀ ਰੂਪ 'ਚ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਾਣਕਾਰੀ ਦੇਣ ਲਈ ਕਾਲ ਵੀ ਕਰ ਸਕਦੇ ਹੋ। ਤੁਸੀਂ ਆਪਣੇ ਸੂਬੇ ਦੇ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੋਂ ਵਿਭਾਗ ਦੇ ਅਧਿਕਾਰੀਆਂ ਦਾ ਨੰਬਰ ਪ੍ਰਾਪਤ ਕਰ ਸਕਦੇ ਹੋ।
ਟ੍ਰੈਫਿਕ ਪੁਲਿਸ ਸੈੱਲ ਨਾਲ ਕਰੋ ਸੰਪਰਕ
ਗਲਤ ਚਲਾਨ ਕੱਟਣ ਦੀ ਹਾਲਤ 'ਚ ਨਜ਼ਦੀਕੀ ਟ੍ਰੈਫ਼ਿਕ ਪੁਲਿਸ ਸੈੱਲ ਵਿੱਚ ਜਾ ਕੇ ਸਬੰਧਤ ਅਧਿਕਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਤੁਸੀਂ ਉਨ੍ਹਾਂ ਨੂੰ ਸਾਰੀ ਗੱਲ ਵਿਸਥਾਰ ਨਾਲ ਦੱਸੋ ਤੇ ਉਨ੍ਹਾਂ ਨੂੰ ਸਮਝਾਓ ਕਿ ਤੁਹਾਡਾ ਚਲਾਨ ਗ਼ਲਤ ਹੈ। ਜੇਕਰ ਉਹ ਤੁਹਾਡੀ ਗੱਲ ਮੰਨਦੇ ਹਨ ਤਾਂ ਉੱਥੋਂ ਤੁਹਾਡਾ ਚਲਾਨ ਵਾਪਸ ਰੱਦ ਕਰ ਦਿੱਤਾ ਜਾਂਦਾ ਹੈ। ਪਰ ਜੇਕਰ ਉਹ ਸਮਝਦਾ ਹੈ ਕਿ ਤੁਹਾਡਾ ਚਲਾਨ ਸਹੀ ਕੱਟਿਆ ਗਿਆ ਹੈ ਤਾਂ ਉਹ ਚਲਾਨ ਰੱਦ ਨਹੀਂ ਕਰਦਾ। ਤੁਹਾਡੀ ਸ਼ਿਕਾਇਤ ਦੇ ਆਧਾਰ 'ਤੇ ਤੁਹਾਡੇ ਨਾਲ ਜ਼ਬਰਦਸਤੀ ਕਰਨ ਵਾਲੇ ਪੁਲਿਸ ਮੁਲਾਜ਼ਮ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਚਲਾਨ ਨੂੰ ਅਦਾਲਤ 'ਚ ਚੁਣੌਤੀ ਦਿਓ
ਇਸ ਤੋਂ ਬਾਅਦ ਤੁਹਾਡੇ ਕੋਲ ਅਦਾਲਤ ਜਾਣ ਦਾ ਰਸਤਾ ਵੀ ਹੈ। ਤੁਸੀਂ ਚਲਾਨ ਨੂੰ ਅਦਾਲਤ 'ਚ ਚੁਣੌਤੀ ਦੇ ਸਕਦੇ ਹੋ, ਜਿੱਥੇ ਤੁਸੀਂ ਆਪਣੀ ਗੱਲ ਕਹੋਗੇ ਤੇ ਅਦਾਲਤ ਨੂੰ ਦੱਸੋਗੇ ਕਿ ਤੁਸੀਂ ਉਸ ਚਲਾਨ ਨੂੰ ਕਿਉਂ ਚੁਣੌਤੀ ਦੇ ਰਹੇ ਹੋ। ਤੁਹਾਨੂੰ ਅਦਾਲਤ 'ਚ ਦੱਸਣਾ ਹੋਵੇਗਾ ਕਿ ਤੁਹਾਡੇ ਵੱਲੋਂ ਕੋਈ ਗ਼ਲਤੀ ਨਹੀਂ ਕੀਤੀ ਗਈ ਹੈ ਤੇ ਪੁਲਿਸ ਨੇ ਗਲਤਫ਼ਹਿਮੀ ਜਾਂ ਕਿਸੇ ਹੋਰ ਕਾਰਨ ਕਰਕੇ ਤੁਹਾਡਾ ਚਲਾਨ ਕੱਟਿਆ ਹੈ। ਜੇਕਰ ਅਦਾਲਤ ਇਸ ਨੂੰ ਸਵੀਕਾਰ ਕਰਦੀ ਹੈ ਤਾਂ ਉਹ ਚਲਾਨ ਨੂੰ ਰੱਦ ਕਰ ਦੇਵੇਗੀ ਤੇ ਤੁਹਾਨੂੰ ਇਸ ਨੂੰ ਭਰਨ ਦੀ ਲੋੜ ਨਹੀਂ ਪਵੇਗੀ।