Year Ender 2023: ਮਹਿੰਗੀਆਂ ਹੋਣ ਤੋਂ ਪਹਿਲਾਂ ਹੀ ਸਸਤੇ ਭਾਅ 'ਚ ਖ਼ਰੀਦ ਲਓ ਮਾਰੂਤੀ ਦੀਆਂ ਕਾਰਾਂ, ਅਜੇ ਵੀ ਮੌਕਾ !
ਮਾਰੂਤੀ ਸੁਜ਼ੂਕੀ ਦੀਆਂ ਇਹ ਗੱਡੀਆਂ ਘਰੇਲੂ ਬਾਜ਼ਾਰ 'ਚ ਮੌਜੂਦ ਮਹਿੰਦਰਾ ਥਾਰ, ਟਾਟਾ ਨੇਕਸਨ, ਹੁੰਡਈ ਵੇਨਿਊ, ਮਹਿੰਦਰਾ ਐਕਸਯੂਵੀ 300, ਹੁੰਡਈ ਕ੍ਰੇਟਾ ਵਰਗੀਆਂ ਗੱਡੀਆਂ ਨਾਲ ਮੁਕਾਬਲਾ ਕਰਦੀਆਂ ਹਨ।
Maruti Suzuki Discount Offer: ਇੱਕ ਪਾਸੇ ਮਾਰੂਤੀ ਸੁਜ਼ੂਕੀ ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਦਸੰਬਰ 'ਚ ਮਾਰੂਤੀ ਨੇ ਆਪਣੀ ਜਿਮਨੀ, ਫਰੌਂਕਟ ਅਤੇ ਗ੍ਰੈਂਡ ਵਿਟਾਰਾ 'ਤੇ ਭਾਰੀ ਛੋਟ ਦਾ ਐਲਾਨ ਕੀਤਾ ਸੀ, ਜਿਸ ਦਾ ਗਾਹਕ ਫਾਇਦਾ ਲੈ ਸਕਦੇ ਹਨ। ਕੰਪਨੀ ਵੱਲੋਂ ਦਿੱਤੇ ਜਾ ਰਹੇ ਇਹ ਡਿਸਕਾਊਂਟ ਆਫਰ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਬੋਨਸ ਦੇ ਰੂਪ 'ਚ ਦਿੱਤੇ ਜਾ ਰਹੇ ਹਨ।
ਮਾਰੂਤੀ ਸੁਜ਼ੂਕੀ ਜਿਮਨੀ 'ਤੇ ਛੋਟ
ਮਾਰੂਤੀ ਸੁਜ਼ੂਕੀ ਨੇ ਹਾਲ ਹੀ ਵਿੱਚ ਘਰੇਲੂ ਬਾਜ਼ਾਰ ਵਿੱਚ ਆਪਣਾ ਥੰਡਰ ਐਡੀਸ਼ਨ ਲਾਂਚ ਕੀਤਾ ਹੈ। ਹੁਣ ਇਸ ਮਹੀਨੇ, ਕੰਪਨੀ ਜਿਮਨੀ ਦੇ ਐਂਟਰੀ ਲੈਵਲ Zeta ਵੇਰੀਐਂਟ 'ਤੇ 2.3 ਲੱਖ ਰੁਪਏ ਤੱਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ, ਜਦਕਿ ਇਸਦੇ ਅਲਫਾ ਅਤੇ ਜੈੱਟ ਵੇਰੀਐਂਟ 'ਤੇ 2 ਲੱਖ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ।
ਮਾਰੂਤੀ ਸੁਜ਼ੂਕੀ ਫਰੌਂਕਸ 'ਤੇ ਛੋਟ
ਇਸ ਮਾਰੂਤੀ ਕਾਰ ਨੂੰ ਦੇਸ਼ ਵਿੱਚ ਕਿਤੇ ਵੀ ਖਰੀਦ ਕੇ ਕੁੱਲ 40,000 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਹ ਕਾਰ ਬਲੇਨੋ 'ਤੇ ਆਧਾਰਿਤ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਲਾਂਚ ਹੋਣ ਤੋਂ ਬਾਅਦ ਤੋਂ ਹੀ ਇਹ SUV Nexa ਰਾਹੀਂ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣੀ ਹੋਈ ਹੈ।
ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ 'ਤੇ ਛੋਟ
ਮਾਰੂਤੀ ਇਸ ਮਹੀਨੇ ਆਪਣੀ ਗ੍ਰੈਂਡ ਵਿਟਾਰਾ 'ਤੇ 35,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ, ਜੋ ਕਿ ਇਸ ਦੇ ਹਾਈਬ੍ਰਿਡ ਵੇਰੀਐਂਟ 'ਤੇ ਵੀ ਲਾਗੂ ਹੈ, ਜਦਕਿ ਕੰਪਨੀ ਨਵੇਂ ਸਾਲ 'ਚ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਜਾ ਰਹੀ ਹੈ।
ਇਨ੍ਹਾਂ ਨਾਲ ਹੁੰਦਾ ਹੈ ਮੁਕਾਬਲਾ
ਮਾਰੂਤੀ ਸੁਜ਼ੂਕੀ ਦੀਆਂ ਇਹ ਗੱਡੀਆਂ ਘਰੇਲੂ ਬਾਜ਼ਾਰ 'ਚ ਮੌਜੂਦ ਮਹਿੰਦਰਾ ਥਾਰ, ਟਾਟਾ ਨੇਕਸਨ, ਹੁੰਡਈ ਵੇਨਿਊ, ਮਹਿੰਦਰਾ ਐਕਸਯੂਵੀ300, ਹੁੰਡਈ ਕ੍ਰੇਟਾ ਵਰਗੀਆਂ ਗੱਡੀਆਂ ਨਾਲ ਮੁਕਾਬਲਾ ਕਰਦੀਆਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।