Year Ender 2024: ਲਾਂਚ ਹੁੰਦਿਆਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਲੱਗੀਆਂ ਇਹ ਕਾਰਾਂ, Roxx ਤੋਂ ਲੈ ਕੇ Dzire ਸ਼ਾਮਲ, ਦੇਖੋ ਪੂਰੀ ਸੂਚੀ
Top-5 Cars Launching: ਆਟੋ ਇੰਡਸਟਰੀ ਲਈ ਇਹ ਸਾਲ ਖਾਸ ਰਿਹਾ, ਕਈ ਸ਼ਾਨਦਾਰ ਕਾਰਾਂ ਲਾਂਚ ਕੀਤੀਆਂ ਗਈਆਂ ਹਨ। ਮਹਿੰਦਰਾ ਥਾਰ ਰੌਕਸ ਹੋਵੇ ਜਾਂ ਟਾਟਾ ਕਰਵ, ਇਸ 'ਚ ਕਈ ਕਾਰਾਂ ਦੇ ਨਾਂ ਸ਼ਾਮਲ ਹਨ।
Top-5 Cars Launched in India This Year: ਸਾਲ 2024 ਖ਼ਤਮ ਹੋਣ ਵਾਲਾ ਹੈ ਤੇ 2025 ਦਸਤਕ ਦੇਣ ਵਾਲਾ ਹੈ। ਆਟੋਮੋਬਾਈਲ ਇੰਡਸਟਰੀ ਲਈ ਇਹ ਸਾਲ ਬਹੁਤ ਖਾਸ ਰਿਹਾ ਹੈ ਕਿਉਂਕਿ ਇਸ ਦੌਰਾਨ ਕਈ ਸ਼ਾਨਦਾਰ ਕਾਰਾਂ ਲਾਂਚ ਕੀਤੀਆਂ ਗਈਆਂ ਹਨ। ਆਓ ਜਾਣਦੇ ਹਾਂ ਕਿ 2024 ਵਿੱਚ ਕਿਹੜੀਆਂ ਸਭ ਤੋਂ ਵਧੀਆ ਅਤੇ ਕਿਫਾਇਤੀ ਕਾਰਾਂ ਲਾਂਚ ਹੋਈਆਂ ਹਨ।
Mahindra Thar Roxx 5-Door
ਮਹਿੰਦਰਾ ਐਂਡ ਮਹਿੰਦਰਾ ਨੇ 14 ਅਗਸਤ 2024 ਨੂੰ ਸਭ ਤੋਂ ਵੱਧ ਉਡੀਕੀ ਜਾਣ ਵਾਲੀ 5-ਦਰਵਾਜ਼ੇ ਵਾਲੀ ਥਾਰ ਰੌਕਸ ਲਾਂਚ ਕੀਤੀ, ਜਿਸ ਦੀ ਕੀਮਤ 12 ਲੱਖ 99 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ 22 ਲੱਖ 49 ਹਜ਼ਾਰ ਰੁਪਏ ਤੱਕ ਜਾਂਦੀ ਹੈ। ਇਹ ਕਾਰ ਇੱਕ ਆਫ-ਰੋਡ SUV ਹੈ ਜੋ ਪੈਟਰੋਲ ਤੇ ਡੀਜ਼ਲ ਦੋਵਾਂ ਇੰਜਣਾਂ ਵਿੱਚ ਉਪਲਬਧ ਹੈ। ਮਹਿੰਦਰਾ ਥਾਰ ਰੌਕਸ 2-ਲੀਟਰ ਪੈਟਰੋਲ ਅਤੇ 2.2-ਲੀਟਰ ਡੀਜ਼ਲ ਇੰਜਣ ਵਿੱਚ ਉਪਲਬਧ ਹੈ।
Tata Curvv
ਦੂਜੀ ਕਾਰ ਦਾ ਨਾਂਅ ਟਾਟਾ ਕਰਵ ਹੈ, ਜਿਸ ਨੇ ਪਹਿਲੀ ਵਾਰ ਕੂਪ ਸਟਾਈਲ ਸੈਗਮੈਂਟ 'ਚ ਐਂਟਰੀ ਕੀਤੀ ਹੈ। ਇਸ SUV ਨੂੰ ICE ਅਤੇ ਇਲੈਕਟ੍ਰਿਕ ਦੋਵਾਂ ਵੇਰੀਐਂਟ 'ਚ ਲਿਆਂਦਾ ਗਿਆ ਹੈ। Tata Curve ICE ਵੇਰੀਐਂਟ ਦੀ ਕੀਮਤ 9 ਲੱਖ 99 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ 17 ਲੱਖ 69 ਹਜ਼ਾਰ ਰੁਪਏ ਤੱਕ ਜਾਂਦੀ ਹੈ। ਇਸ ਤੋਂ ਇਲਾਵਾ Tata Curve EV ਦੀ ਕੀਮਤ 17.49 ਲੱਖ ਰੁਪਏ ਤੋਂ 21.99 ਲੱਖ ਰੁਪਏ ਐਕਸ-ਸ਼ੋਰੂਮ ਦੇ ਵਿਚਕਾਰ ਹੈ।
Maruti Suzuki Dzire 2024
ਇਸ ਸਾਲ ਲਾਂਚ ਹੋਈਆਂ ਸਭ ਤੋਂ ਵਧੀਆ ਕਾਰਾਂ ਵਿੱਚੋਂ ਇੱਕ ਮਾਰੂਤੀ ਸੁਜ਼ੂਕੀ ਡੀਜ਼ਾਇਰ ਹੈ। ਇਸ ਸੇਡਾਨ ਦੀ ਐਕਸ-ਸ਼ੋਰੂਮ ਕੀਮਤ 6.79 ਲੱਖ ਰੁਪਏ ਤੋਂ 10.14 ਲੱਖ ਰੁਪਏ ਦੇ ਵਿਚਕਾਰ ਹੈ। Maruti Suzuki Dezire ਵਿੱਚ ਤੁਹਾਨੂੰ 1.2 ਲੀਟਰ ਪੈਟਰੋਲ ਅਤੇ CNG ਇੰਜਣ ਮਿਲਦਾ ਹੈ। ਡਿਜ਼ਾਇਰ ਦੀ ਮਾਈਲੇਜ 22 ਕਿਲੋਮੀਟਰ ਤੋਂ 32 ਕਿਲੋਮੀਟਰ ਤੱਕ ਹੈ।
Skoda Kylaq
ਚੌਥੀ ਕਾਰ Skoda Kylak ਹੈ, ਜਿਸਦੀ ਕੀਮਤ 7.89 ਲੱਖ ਰੁਪਏ ਤੋਂ 14.40 ਲੱਖ ਰੁਪਏ ਐਕਸ-ਸ਼ੋਰੂਮ ਹੈ। Skoda Kylak 6 ਏਅਰਬੈਗਸ, TPMS, EBD ਦੇ ਨਾਲ ABS, ESC ਅਤੇ 10-ਇੰਚ ਇੰਫੋਟੇਨਮੈਂਟ ਦੇ ਨਾਲ ਸੈਂਸਰ ਵਾਲਾ ਰਿਵਰਸ ਪਾਰਕਿੰਗ ਕੈਮਰਾ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।
Honda Amaze
ਪੰਜਵੀਂ ਕਾਰ ਹੌਂਡਾ ਅਮੇਜ਼ ਹੈ, ਜਿਸ ਨੂੰ ਨਵੇਂ ਅਵਤਾਰ 'ਚ ਲਿਆਂਦਾ ਗਿਆ ਹੈ। ਇਸ ਸੇਡਾਨ ਨੂੰ ADAS ਫੀਚਰ ਨਾਲ ਲਿਆਂਦਾ ਗਿਆ ਹੈ। V, VX ਅਤੇ ZX ਵੇਰੀਐਂਟ 'ਚ ਆਉਣ ਵਾਲੀ ਇਸ ਕਾਰ ਦੀ ਕੀਮਤ 7 ਲੱਖ 99 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।