(Source: ECI/ABP News)
Assembly Elections Result Live : ਇੰਨ੍ਹਾਂ ਪੰਜ ਸੂਬਿਆਂ 'ਚ ਕਿਹੜੇ ਦਿਗਜ਼ ਮਾਰਨਗੇ ਬਾਜ਼ੀ ਚੋਣ ਨਤੀਜੇ ਅੱਜ, ਇੱਕ ਕਲਿੱਕ 'ਚ ਜਾਣੋ ਪਲ-ਪਲ ਦਾ ਅਪਡੇਟ
![Assembly Elections Result Live : ਇੰਨ੍ਹਾਂ ਪੰਜ ਸੂਬਿਆਂ 'ਚ ਕਿਹੜੇ ਦਿਗਜ਼ ਮਾਰਨਗੇ ਬਾਜ਼ੀ ਚੋਣ ਨਤੀਜੇ ਅੱਜ, ਇੱਕ ਕਲਿੱਕ 'ਚ ਜਾਣੋ ਪਲ-ਪਲ ਦਾ ਅਪਡੇਟ Assembly Elections Result 2022 Live Updates: Assembly Poll for UP, Goa, Punjab, Manipur, Tripura vote counting result percentage Assembly Elections Result Live : ਇੰਨ੍ਹਾਂ ਪੰਜ ਸੂਬਿਆਂ 'ਚ ਕਿਹੜੇ ਦਿਗਜ਼ ਮਾਰਨਗੇ ਬਾਜ਼ੀ ਚੋਣ ਨਤੀਜੇ ਅੱਜ, ਇੱਕ ਕਲਿੱਕ 'ਚ ਜਾਣੋ ਪਲ-ਪਲ ਦਾ ਅਪਡੇਟ](https://feeds.abplive.com/onecms/images/uploaded-images/2022/03/10/8254371af9ae16c1be47fdbb29be5ca9_original.jpg?impolicy=abp_cdn&imwidth=1200&height=675)
Assembly Elections Result Live : ਭਾਰਤ 'ਚ ਅੱਜ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦਾ ਨਤੀਜਾ ਆਵੇਗਾ। ਇਸ ਦੌਰਾਨ ਸਾਰੇ ਭਾਰਤੀਆਂ ਦੀਆਂ ਨਜ਼ਰਾਂ ਚੋਣਾਂ ਨਤੀਜਿਆਂ 'ਤੇ ਹੋਣਗੀਆਂ। ਮਨੀਪੁਰ, ਗੋਆ, ਉਤਰਾਖੰਡ, ਪੰਜਾਬ, ਯੂਪੀ ( Uttarakhand Elections 2022 Results) ਦੇ ਚੋਣ ਨਤੀਜੇ ਅੱਜ ਐਲਾਨੇ ਜਾਣਗੇ। ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ 'ਤੇ ਹੋਣਗੀਆਂ। ਕਿਉਂਕਿ ਇੱਥੋਂ ਦਾ ਮੁਕਾਬਲਾ ਅਹਿਮ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਐਗਜ਼ਿਟ ਪੋਲ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ (UP Assembly Elections 2022) ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨਿਆਂ ਜਾਵੇਗਾ। ਪੂਰਾ ਦੇਸ਼ ਯੂਪੀ ਦੇ ਚੋਣ ਨਤੀਜਿਆਂ 'ਤੇ ਟਿਕਿਆ ਹੋਇਆ ਹੈ। ਇਸ ਚੋਣ 'ਚ ਕਈ ਦਿੱਗਜਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਇਨ੍ਹਾਂ ਦਿੱਗਜਾਂ 'ਚ ਸਭ ਤੋਂ ਵੱਡਾ ਨਾਂ ਭਾਜਪਾ ਦੇ ਸੀਐੱਮ ਉਮੀਦਵਾਰ ਅਤੇ ਮੌਜੂਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਹੈ।
ਸੀਐਮ ਯੋਗੀ ਗੋਰਖਪੁਰ ਸ਼ਹਿਰ ਤੋਂ ਚੋਣ ਲੜ ਰਹੇ ਹਨ ਅਤੇ ਇਹ ਉਨ੍ਹਾਂ ਦੀ ਪਹਿਲੀ ਵਿਧਾਨ ਸਭਾ ਚੋਣ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਹਨ, ਜੋ ਕਰਹਾਲ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਹਨ। ਵੱਡੀ ਗੱਲ ਇਹ ਹੈ ਕਿ ਯੋਗੀ ਵਾਂਗ ਅਖਿਲੇਸ਼ ਦੀ ਵੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ। ਅਜਿਹੇ 'ਚ ਹੁਣ ਸੂਬੇ 'ਚ ਸੱਤਾ ਦੀ ਕੁਰਸੀ ਦੀ ਲੜਾਈ ਕਾਫੀ ਦਿਲਚਸਪ ਹੈ। ਜਾਣੋ CM ਯੋਗੀ ਅਤੇ ਅਖਿਲੇਸ਼ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵੱਡੇ ਚਿਹਰੇ ਹਨ, ਜਿਨ੍ਹਾਂ ਦੀ ਕਿਸਮਤ ਦਾਅ 'ਤੇ ਹੈ।
ਕਿੱਥੇ-ਕਿੱਥੇ ਦੇਖ ਸਕਦੇ ਹਾਂ ਨਤੀਜੇ?
ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਸਾਂਝਾ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਸਾਂਝਾ 'ਤੇ ਲਾਈਵ ਨਤੀਜੇ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਡਾਊਨਲੋਡ ਕਰਕੇ ਲਾਈਵ ਟੀਵੀ 'ਤੇ ਨਤੀਜੇ ਵੇਖ ਤੇ ਪੜ੍ਹ ਸਕਦੇ ਹੋ।
ਟ੍ਰੈਂਡਿੰਗ ਟੌਪਿਕ
ਟਾਪ ਹੈਡਲਾਈਨ
![ABP Premium](https://cdn.abplive.com/imagebank/metaverse-mid.png)