ਪੜਚੋਲ ਕਰੋ

ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੱਚੀ ਕਹਾਣੀ...'ਮੌਤ ਦੇ ਤਖ਼ਤੇ ਤੋਂ....'

ਬੀਤੀ ਰਾਤ ਸੌਣ ਵੇਲੇ ਮੋਬਾਈਲ ਚੈੱਕ ਕੀਤਾ ਤਾਂ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਦੇਖ ਕੇ ਪਤਾ ਲੱਗਾ ਕਿ ਅੱਜ 'ਵਰਡ ਸੁਸਾਈਡ ਪ੍ਰੀਵੈਂਸ਼ਨ ਡੇ' ਸੀ ਮਤਲਬ 'ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ'। ਆਤਮ ਹੱਤਿਆ...ਇਹ ਲਫ਼ਜ਼ ਹੁਣ ਇੰਨੀ ਕੁ ਵਾਰੀ ਪੜ੍ਹਨ ਨੂੰ ਮਿਲਦਾ ਹੈ ਕਿ ਆਮ ਜਿਹਾ ਲੱਗਦਾ ਹੈ। ਸੋਚਦੇ-ਸੋਚਦੇ ਮੇਰੇ ਜ਼ਿਹਨ 'ਚ ਚੱਲ ਰਹੀ ਕੁਝ ਸਮਾਂ ਪਹਿਲਾਂ ਦੀ ਇੱਕ ਘਟਨਾ ਵਾਰ-ਵਾਰ ਅੱਖਾਂ ਸਾਹਮਣੇ ਆ ਰਹੀ ਸੀ। ਮੇਰੇ ਜ਼ਿਹਨ ਵਿੱਚ ਵੀ ਉਹ ਤਸਵੀਰ ਵਾਰ-ਵਾਰ ਘੁੰਮ ਰਹੀ ਸੀ, ਰਾਤ ਦੀ ਉਹ ਤਸਵੀਰ.....ਰਾਤ ਕਰੀਬ ਦੋ ਵਜੇ ਦਾ ਸਮਾਂ ਸੀ, ਅਚਾਨਕ ਮੇਰੇ ਫ਼ੋਨ ਦੀ ਘੰਟੀ ਵੱਜੀ।

-ਮਿਹਰਬਾਨ ਸਿੰਘ ਜੋਸਨ- ਬੀਤੀ ਰਾਤ ਸੌਣ ਵੇਲੇ ਮੋਬਾਈਲ ਚੈੱਕ ਕੀਤਾ ਤਾਂ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਦੇਖ ਕੇ ਪਤਾ ਲੱਗਾ ਕਿ ਅੱਜ 'ਵਰਡ ਸੁਸਾਈਡ ਪ੍ਰੀਵੈਂਸ਼ਨ ਡੇ' ਸੀ ਮਤਲਬ 'ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ'। ਆਤਮ ਹੱਤਿਆ...ਇਹ ਲਫ਼ਜ਼ ਹੁਣ ਇੰਨੀ ਕੁ ਵਾਰੀ ਪੜ੍ਹਨ ਨੂੰ ਮਿਲਦਾ ਹੈ ਕਿ ਆਮ ਜਿਹਾ ਲੱਗਦਾ ਹੈ। ਸੋਚਦੇ-ਸੋਚਦੇ ਮੇਰੇ ਜ਼ਿਹਨ 'ਚ ਚੱਲ ਰਹੀ ਕੁਝ ਸਮਾਂ ਪਹਿਲਾਂ ਦੀ ਇੱਕ ਘਟਨਾ ਵਾਰ-ਵਾਰ ਅੱਖਾਂ ਸਾਹਮਣੇ ਆ ਰਹੀ ਸੀ। ਮੇਰੇ ਜ਼ਿਹਨ ਵਿੱਚ ਵੀ ਉਹ ਤਸਵੀਰ ਵਾਰ-ਵਾਰ ਘੁੰਮ ਰਹੀ ਸੀ, ਰਾਤ ਦੀ ਉਹ ਤਸਵੀਰ.....ਰਾਤ ਕਰੀਬ ਦੋ ਵਜੇ ਦਾ ਸਮਾਂ ਸੀ, ਅਚਾਨਕ ਮੇਰੇ ਫ਼ੋਨ ਦੀ ਘੰਟੀ ਵੱਜੀ। ਅਕਸਰ ਅੱਧੀ ਰਾਤ ਵੱਜਦੀ ਫ਼ੋਨ ਦੀ ਘੰਟੀ ਮੇਰੇ ਪੇਸ਼ੇ ਮੁਤਾਬਕ ਸ਼ਾਇਦ ਕਿਸੇ ਵੱਡੀ ਖਬਰ ਦਾ ਸੰਕੇਤ ਹੁੰਦੀ ਹੈ, ਜਾਂ ਕਹਿ ਲਓ ਕਿ ਇਸ ਸਮੇਂ ਫੋਨ ਦੀ ਘੰਟੀ ਸੁਣਦਿਆਂ ਹੀ ਜ਼ਿਹਨ 'ਚ ਇਹੋ ਹੀ ਆਉਂਦਾ ਹੈ ਕਿ ਕਿਧਰੇ ਕੋਈ ਵੱਡੀ ਘਟਨਾ ਵਾਪਰੀ ਹੋਣੀ ਹੈ ਤੇ ਸਪਾਟ 'ਤੇ ਜਾਣਾ ਪੈਣਾ। ਫੋਨ ਕਿਸੇ ਅਣਪਛਾਤੇ ਨੰਬਰ ਤੋਂ ਸੀ। ਮੇਰੇ ਹੈਲੋ ਕਹਿਣ ਤੋਂ ਬਾਅਦ ਓਧਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ, ਮੇਰੇ ਕਈ ਵਾਰ ਹੈਲੋ ਕਹਿਣ ਤੋਂ ਬਾਅਦ ਉਧਰੋਂ ਸਿਰਫ ਸਿਸਕੀਆਂ ਦੀ ਆਵਾਜ਼ ਹੀ ਆਈ ਜਿਸ ਨੇ ਮੇਰੀ ਚਿੰਤਾ ਹੋਰ ਵਧਾ ਦਿੱਤੀ ਸੀ। ਮੈਂ ਪੁੱਛਿਆ ਕਿ ਕੌਣ ਹੋ ਗੱਲ ਤਾਂ ਕਰੋ ਪਰ ਓਧਰੋਂ ਸਿਰਫ ਹੌਲੀ-ਹੌਲੀ ਰੋਣ ਦੀ ਆਵਾਜ਼ ਹੀ ਆ ਰਹੀ ਸੀ। ਮੈਂ ਆਵਾਜ਼ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਨ੍ਹਾਂ ਵੀਹ-ਪੱਚੀ ਸਕਿੰਟਾਂ ਵਿੱਚ ਮੇਰੇ ਜ਼ਿਹਨ 'ਚ ਮੇਰੇ ਨਾਲ ਜੁੜੇ ਮੇਰੇ ਪਰਿਵਾਰ ਦੇ ਸਾਰੇ ਚਿਹਰੇ ਅੱਖਾਂ ਅੱਗੇ ਘੁੰਮ ਗਏ ਸੀ। ਉਧਰੋਂ ਵੱਧ ਰਹੀ ਸਿਸਕੀਆਂ ਦੀ ਆਵਾਜ਼ ਮੇਰੀ ਧੜਕਣ ਹੋਰ ਤੇਜ਼ ਕਰ ਰਹੀ ਸੀ। ਮੈਂ ਕਿਹਾ 'ਕੌਣ ਹੋ ਗੱਲ ਤਾਂ ਕਰੋ? ਇੱਕ ਮਰਦਾਨਾ ਆਵਾਜ਼ ਕੰਨੀ ਪਈ 'ਮੈਂ ਟੁੱਟ ਗਿਆ ਹਾਂ ਯਾਰਾ' ਇੰਨਾ ਕਹਿਕੇ ਓਹਦੀ ਭੁੱਬ ਨਿਕਲ ਗਈ ਸੀ ਤੇ ਉਹਨੇ ਫੋਨ ਕੱਟਤਾ। ਟਰੂ ਕਾਲਰ 'ਤੇ ਨਾਮ ਸਾਹਮਣੇ ਆਉਂਦਿਆਂ ਹੀ ਮੈਨੂੰ ਅੰਦਾਜ਼ਾ ਲੱਗ ਗਿਆ ਸੀ। ਮੈਂ ਵਾਪਸ ਫੋਨ ਘੁਮਾਇਆ ਤਾਂ ਦੁਬਾਰਾ ਉਸ ਦੀ ਆਵਾਜ਼ ਸੁਣ ਕੇ ਯਕੀਨ ਹੋ ਗਿਆ ਕਿ ਮੇਰਾ ਅੰਦਾਜ਼ਾ ਸਹੀ ਸੀ। ਮੈਂ ਕਿਹਾ ਕਿ ਯਾਰ ਗੱਲ ਤਾਂ ਦੱਸ ਰੋਈ ਕਾਹਤੋਂ ਜਾਣਾ ਹੈਂ? ਉਸ ਨੇ ਰੋਂਦੇ-ਰੋਂਦੇ ਸਿਰਫ ਇੰਨਾ ਕਿਹਾ ਕਿ 'ਕੁਝ ਬੱਸ ਮੇਰਾ ਫੇਸਬੁੱਕ ਚੈਕ ਕਰਲੀਂ' ਤੇ ਫਿਰ ਫੋਨ ਕੱਟਤਾ। ਉਸ ਦਾ ਫੇਸਬੁੱਕ ਸਟੇਟਸ ਪੜ੍ਹਦੇ ਹੀ ਮੈਨੂੰ ਲੱਗਿਆ ਕਿ ਜਿਵੇਂ ਕਿਸੇ ਨੇ ਹਜ਼ਾਰਾਂ ਹਥੌੜੇ ਇਕੱਠੇ ਹੀ ਮੇਰੇ ਸਿਰ 'ਤੇ ਮਾਰ ਦਿੱਤੇ ਹੋਣ, ਲਿਖਿਆ ਸੀ 'ਅਲਵਿਦਾ ਦੋਸਤੋ'। ਉਹ ਮੇਰਾ ਐਸਾ ਦੋਸਤ ਸੀ ਜਿਸ ਨਾਲ ਭਾਵੇਂ ਮੇਰੀ ਦੋ-ਢਾਈ ਸਾਲ ਤੋਂ ਗੱਲ ਤਾਂ ਨਹੀਂ ਸੀ ਹੋਈ ਪਰ ਸੋਸ਼ਲ ਮੀਡੀਆ 'ਤੇ ਅਸੀਂ ਅਕਸਰ ਜੁੜੇ ਰਹਿੰਦੇ ਸੀ। ਕਈ ਸਾਲ ਪਹਿਲਾਂ ਮੇਰੇ ਵੱਲੋਂ ਕੁਝ ਮਨੋਰੋਗੀਆਂ ਦਾ ਇਲਾਜ ਕਰਨ ਵੇਲੇ ਉਹ ਕੁਝ ਕੇਸਾਂ ਵਿੱਚ ਮੇਰੇ ਨਾਲ ਵੀ ਗਿਆ ਸੀ। ਸ਼ਾਇਦ ਇਹੋ ਕਾਰਨ ਸੀ ਕਿ ਉਹ ਆਖਰੀ ਵਕਤ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ। ਮੈਂ ਦੁਬਾਰਾ ਫੋਨ ਮਿਲਾਇਆ, ਪਰ ਲੰਬੀ ਰਿੰਗ ਜਾਣ ਦੇ ਬਾਵਜੂਦ ਉਸ ਨੇ ਫੋਨ ਨਹੀਂ ਚੁੱਕਿਆ। ਮੈਂ ਫੇਰ ਫੋਨ ਕੀਤਾ ਪਰ ਜਿਵੇਂ-ਜਿਵੇਂ ਫੋਨ ਦੀ ਰਿੰਗ ਜਾ ਰਹੀ ਸੀ, ਮੇਰੀ ਧੜਕਣ ਹੋਰ ਤੇਜ਼ ਹੋ ਰਹੀ ਸੀ, ਕਿਤੇ ਲੇਟ ਤਾਂ ਨੀ ਹੋ ਗਏ ਸੀ?... ਉਹ ਮੈਨੂੰ ਦੱਸਣ ਵਿੱਚ ਤੇ ਮੈਂ ਉਹਦੀ ਗੱਲ ਸਮਝਣ ਵਿੱਚ.... ਦਿਮਾਗ ਵਿੱਚ ਕਈ ਤਰ੍ਹਾਂ ਦੇ ਵਿਚਾਰ ਘੁੰਮ ਰਹੇ ਸਨ.....ਛੱਤ ਵਾਲਾ ਪੱਖਾ, ਪੱਖੇ ਨਾਲ ਲਟਕਦੀ ਰੱਸੀ ਤੇ ਰੱਸੀ ਨਾਲ ਲਟਕਦੀ ਲਾਸ਼......ਇਹ ਸੋਚਕੇ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ......ਨਹੀਂ-ਨਹੀਂ...ਐਵੇਂ ਨਹੀਂ ਹੋ ਸਕਦਾ...ਮੈਂ ਇਸ ਵਕਤ ਦੁਨੀਆ ਦਾ ਸਭ ਤੋਂ ਬੇਵੱਸ ਇਨਸਾਨ ਸੀ...ਮੇਰਾ ਦੋਸਤ ਆਤਮ ਹੱਤਿਆ ਕਰਨ ਜਾ ਰਿਹਾ ਸੀ ਤੇ ਮੈਂ ਕੋਹਾਂ ਦੂਰ ਬੈਠਾ, ਕੁਝ ਵੀ ਨਹੀਂ ਸੀ ਕਰ ਸਕਦਾ। ਫਿਰ ਅਚਾਨਕ ਓਧਰੋ ਆਈ 'ਹੈਲੋ' ਦੀ ਆਵਾਜ਼ ਸਣਦਿਆਂ ਹੀ ਮੇਰੇ ਮਨ ਨੂੰ ਥੋੜ੍ਹਾ ਧਰਵਾਸ ਮਿਲਿਆ। ਮੈਨੂੰ ਉਮੀਦ ਦੀ ਇੱਕ ਕਿਰਨ ਜਾਗੀ ਸੀ...ਮੈਂ ਕਿਹਾ ਕਿੱਥੇ ਆਂ ਯਾਰ? ਫੋਨ ਕਿਉਂ ਨਹੀਂ ਚੁੱਕਦਾ? ਘੱਟੋ-ਘੱਟ ਗੱਲ ਤੇ ਕਰਲਾ ਯਾਰ..। ਓਹ ਰੋਂਦੇ-ਰੋਂਦੇ ਬੋਲਿਆ 'ਕੀ ਗੱਲ ਕਰਾਂ? ਸਭ ਕੁਝ ਖ਼ਤਮ ਹੋ ਗਿਆ ਯਾਰਾ....। ਮੈਂ ਕਿਹਾ ਕਿ ਕਦੀ ਵੀ ਕੁਝ ਖਤਮ ਨਹੀਂ ਹੁੰਦਾ... ਇਹ ਹਮੇਸ਼ਾ ਚੱਲਦਾ ਰਹਿਣਾ ਹੈ, ਹੁਣ ਵੀ ਤੇ ਤੇਰੇ ਪਿੱਛੋਂ ਵੀ... ਜਦੋਂ ਵੀ ਕੁਝ ਖਤਮ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਕੁਝ ਹੋਰ ਨਵਾਂ ਵੀ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਨੂੰ ਇਨਸਾਨੀ ਜ਼ਿੰਦਗੀ ਕਹਿੰਦੇ ਨੇ। ਉਹ ਇੱਕਦਮ ਅੱਗੋਂ ਟੋਕਦੇ ਹੋਏ ਚੀਕ ਕੇ ਬੋਲਿਆ...ਜ਼ਿੰਦਗੀ.. ? ਕਿਹੜੀ ਜ਼ਿੰਦਗੀ ਜੋਸਨਾਂ ? ਜ਼ਿੰਦਗੀ ਦੇ ਤਾਂ ਇਹ ਸਾਰੇ ਸਿਆਪੇ ਨੇ.. ਏਸੇ ਲਈ ਤਾਂ ਇਸ ਨੂੰ ਖਤਮ ਕਰਨ ਲੱਗਿਆਂ..। ਬੱਸ ਹੁਣ..ਤੇਰੇ ਨਾਲ ਗੱਲ ਕਰਨੀ ਸੀ, ਹੋਗੀ.... ਹੁਣ ਅਲਵਿਦਾ ਯਾਰਾ' ਕਹਿ ਕੇ ਓਹ ਰੋਣ ਲੱਗ ਗਿਆ ਸੀ...। ਮੈ ਕਿਹਾ, ਦੇਖ ਜੇ ਤੂੰ ਆਤਮ ਹੱਤਿਆ ਕਰਨੀ ਆਂ ਤਾਂ ਕਰਲਾ ਤੇਰੀ ਆਪਣੀ ਜ਼ਿੰਦਗੀ ਹੈ ਪਰ ਇਸ ਜ਼ਿੰਦਗੀ ਦੇ ਆਖਰੀ 30 ਮਿੰਟ ਮੈਨੂੰ ਦੇ ਦੇ....ਸਿਰਫ ਤੇ ਸਿਰਫ਼ ਆਖਰੀ 30 ਮਿੰਟ....ਉਸ ਤੋਂ ਬਾਅਦ ਮੈਂ ਨਹੀਂ ਰੋਕਦਾ.... ਦੇਖ ਆਪਾਂ ਇਕੱਠੇ ਵਿਚਰੇ ਹਾਂ....ਮੈਂ ਤੇਰਾ ਦੋਸਤ ਹਾਂ, ਯਾਰਾ ਮੇਰਾ ਇਨ੍ਹਾਂ ਤੇ ਹੱਕ ਏ ਨਾ ਕਿ ਮੈਂ ਤੇਰੇ ਕੋਲੋਂ ਤੇਰੇ ਆਖਰੀ ਤੀਹ ਮਿੰਟ ਮੰਗ ਸਕਾਂ। ਨਾਲੇ ਤੂੰ ਚਾਹੇਂਗਾ ਕੇ ਤੇਰੀ ਮੌਤ ਅੰਜਾਈਂ ਜਾਵੇ....? ਤੂੰ ਨਹੀਂ ਚਾਹੇਗਾ ਕਿ ਜਿਨ੍ਹਾਂ ਕਾਰਨ ਤੂੰ ਮੌਤ ਨੂੰ ਗਲੇ ਲਾ ਰਿਹਾ ਹੈ ਘੱਟੋ-ਘੱਟ ਉਨ੍ਹਾਂ ਲੋਕਾਂ ਨੂੰ ਸਜ਼ਾ ਤਾਂ ਮਿਲੇ ? ਉਹ ਟੁੱਟਦੀ ਹੋਈ ਅਵਾਜ਼ 'ਚ ਫਿਰ ਬੋਲਿਆ 'ਮੈਂ ਕਿਸੇ ਤੋਂ ਕੁਝ ਨਹੀਂ ਲੈਣਾ.. ਮੈਂ ਇੱਕ ਫੇਲ੍ਹ ਇਨਸਾਨ ਹਾਂ ਜੋ ਜ਼ਿੰਦਗੀ ਦੇ ਹਰ ਮੋੜ ਤੇ ਫੇਲ੍ਹ ਰਿਹਾ ਹੈ....ਪੁਲੀਜ਼ ਹੁਣ ਮੈਨੂੰ ਘੱਟੋ-ਘੱਟ ਆਰਾਮ ਨਾਲ ਮਰ ਤੇ ਲੈਣ ਦੇ। ਮੈਂ ਕਿਹਾ ਠੀਕ ਹੈ ਪਰ ਇੱਕ ਗੱਲ ਤੇ ਦੱਸ? ਤੂੰ ਆਖਰੀ ਵਕਤ ਮੈਨੂੰ ਹੀ ਫ਼ੋਨ ਕਿਉਂ ਕੀਤਾ...? ਤੇਰੇ ਜ਼ਿਹਨ 'ਚ ਮੇਰਾ ਹੀ ਖ਼ਿਆਲ ਕਿਉਂ ਆਇਆ...? ਕਿਉਂਕਿ ਕੁਦਰਤ ਕੁਝ ਹੋਰ ਚਾਹੁੰਦੀ ਹੈ। ਉਹ ਮੈਨੂੰ ਟੋਕਦੇ ਹੋਏ ਭੜਕਿਆ ਤੇ ਰੋਂਦੇ ਹੋਏ ਖਿਝਕੇ ਤੇਜ਼-ਤੇਜ਼ ਬੋਲਿਆ... ਕੁਦਰਤ ਚਾਹੁੰਦੀ ਹੈ ਕਿ ਮੇਰਾ ਵਜੂਦ ਖ਼ਤਮ ਹੋ ਜੇ... ਕੁਦਰਤ ਚਾਹੁੰਦੀ ਹੈ ਕਿ ਮੇਰਾ ਨਾਮੋ ਨਿਸ਼ਾਨ ਮਿਟ ਜਾਵੇ....ਹਰ ਸਮਾਂ, ਹਰ ਸ਼ਖ਼ਸ, ਹਰ ਚਿਹਰਾ ਮੇਰੇ ਉਲਟ ਹੈ ਤੇ ਹਰ ਕੋਈ ਮੇਰੀ ਖਿਲਾਫਤ ਚਾਹੁੰਦਾ ਹੈ.... ਤੇਰੇ ਨਾਲ ਇੱਕ ਟੁੱਟਿਆ ਹੋਇਆ ਇਨਸਾਨ ਗੱਲ ਕਰ ਰਿਹਾ ਹੈ... ਮੌਤ ਦੀ ਦਹਿਲੀਜ਼ ਤੇ ਖ਼ੜ੍ਹਾ ਇੱਕ ਨਾ ਕਾਮਯਾਬ ਇਨਸਾਨ....ਜਿਹਦੇ ਹੱਥ ਵਿੱਚ ਛੱਤ ਨਾਲ ਲਟਕਦੀ ਰੱਸੀ ਹੈ ਤੇ ਦੂਜਾ ਸਿਰਾ ਗਲ 'ਚ....ਤੇ ਚੰਦ ਮਿੰਟਾਂ 'ਚ ਇਹ ਸਾਰਾ ਕੁਝ ਖ਼ਤਮ ਹੋਣ ਜਾ ਰਿਹਾ'....ਕਹਿੰਦੇ-ਕਹਿੰਦੇ ਉਹ ਭੁੱਬਾਂ ਮਾਰ ਕੇ ਉੱਚੀ-ਉੱਚੀ ਰੋਣ ਲੱਗ ਪਿਆ। ਇਸੇ ਦੌਰਾਨ ਓਹ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਪੂਰੀ ਤਰ੍ਹਾਂ ਘੁੰਮ ਗਿਆ ਸੀ ਜਿਸ ਨੇ ਮੈਨੂੰ ਬੁਰੀ ਤਰ੍ਹਾਂ ਡਰਾ ਕੇ ਰੱਖ ਦਿੱਤਾ ਸੀ ਕਿਉਂਕਿ ਏਸ ਹਾਲਤ 'ਚ ਕਿਸੇ ਵੀ ਪਲ ਕੁਝ ਵੀ ਹੋ ਸਕਦਾ ਸੀ। ਮੈਂ ਕਿਹਾ ਦੇਖ ਮੇਰੀ ਗੱਲ ਸੁਣ ਯਾਰ....... ਕਹਿੰਦਾ ਕੀ ਸੁਣਾ? ਮੇਰੇ ਕੋਲ ਸਿਰਫ਼ ਚੰਦ ਪਲ ਬਚੇ ਨੇ... ਸਿਰਫ ਚੰਦ ਲਮਹੇਂ .... ਮੈ ਕਿਹਾ ਦੇਖ ਜ਼ਿੰਦਗੀ ਬਦਲਣ ਲਈ ਤਾਂ ਇੱਕ ਲਮ੍ਹਾ ਹੀ ਬਹੁਤ ਹੁੰਦਾ ਹੈ ਮੇਰੇ ਦੋਸਤ ... ਓਹ ਫੇਰ ਚੀਕਿਆ... ਪਰ ਜਦੋਂ ਜ਼ਿੰਦਗੀ ਦਾ ਇੱਕ-ਇੱਕ ਪਲ ਬੋਝ ਬਣ ਜਾਵੇ ਤਾਂ ਓਹ ਜ਼ਿੰਦਗੀ ਕਿਸ ਕੰਮ ਦੀ ?...ਮੈਂ ਇੱਕ ਹਾਰਿਆ ਹੋਇਆ ਇਨਸਾਨ ਹਾਂ ..ਘਰ 'ਚ ਵੀ, ਸਮਾਜ 'ਚ ਵੀ, ਕਾਰੋਬਾਰ 'ਚ ਵੀ ਤੇ ਮੁਹੱਬਤ 'ਚ ਵੀ....ਇਹ 'ਫੇਲ੍ਹ' ਸ਼ਬਦ ਮੇਰੀ ਜ਼ਿੰਦਗੀ 'ਚ ਨਾਸੂਰ ਬਣ ਕੇ ਅੰਦਰ ਹੀ ਅੰਦਰ ਧੁੱਖਦੈ... ਮੈਂ ਫੇਲ੍ਹ ਆਂ ਮੇਰੇ ਦੋਸਤ ਤੇ ਇਹ ਲਫ਼ਜ ਮੈਨੂੰ ਜੀਣ ਨਹੀਂ ਦਿੰਦਾ..ਮੈਂ ਜ਼ਿੰਦਗੀ ਦੀ ਕੱਸ਼-ਮਕੱਸ਼ 'ਚ ਭੱਜਦੇ-ਭੱਜਦੇ ਥੱਕ ਗਿਆਂ ਹਾਂ ਯਾਰਾ... ਉਹ ਸਿਸਕੀਆਂ ਭਰ ਕੇ ਰੋ ਰਿਹਾ ਸੀ। ਮੈਂ ਉਸ ਦੀ ਹਾਲਤ ਸਮਝ ਸਕਦਾ ਸੀ। ਮੌਤ ਦਾ ਰਾਹ ਚੁਣਨਾ ਤਾਂ ਇੱਕ ਆਖਰੀ ਪੜਾਅ ਹੁੰਦਾ ਇਸ ਤੋਂ ਪਹਿਲਾਂ ਇਨਸਾਨ ਇਹ ਨਿਰਣਾ ਲੈਣ ਲਈ ਰੋਜ਼ ਪਤਾ ਨਹੀਂ ਕਿੰਨੀ ਵਾਰ ਕਿੰਨੀ ਤਰ੍ਹਾਂ ਦੀ ਮੌਤ ਮਰਦੈ..। ਮੈਂ ਉਸ ਦੀ ਗੱਲ ਨੂੰ ਜਾਰੀ ਰੱਖਦਿਆਂ ਵੱਧ ਤੋਂ ਵੱਧ ਸਮਾਂ ਲੰਘਾਉਣ ਤੇ ਅਸਲੀ ਕਾਰਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੌਤ ਦੀ ਦਹਿਲੀਜ਼ ਤੇ ਖੜ੍ਹੇ ਇਨਸਾਨ ਨਾਲ ਗੱਲ ਬਹੁਤ ਸੋਚ ਸਮਝ ਕੇ ਕਰਨੀ ਪੈਂਦੀ ਹੈ। ਮੇਰੀ ਹਲਕੀ ਜਿਹੀ ਗਲਤੀ ਉਸ ਨੂੰ ਤਲਖੀ ਦਵਾ ਸਕਦੀ ਸੀ। ਅੱਛਾ ਤੇ ਮੈਂ ਜਾਣ ਸਕਦਾਂ ਕਿ ਤੈਨੂੰ ਹਾਰੇ ਹੋਏ ਇਨਸਾਨ ਦਾ ਸਰਟੀਫਿਕੇਟ ਕਿਹੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਹੈ? ਉਹ ਖਿੱਝ ਕੇ ਬੋਲਿਆ ਤੈਨੂੰ ਮਜ਼ਾਕ ਸੁੱਝਦੈ ਜੋਸਨਾਂ ? ਮੇਰੀ ਇਸ ਹਾਰ ਦਾ ਸਰਟੀਫ਼ਿਕੇਟ ਮੈਂ ਰੋਜ਼ ਮੇਰੇ ਨਾਲ ਕੰਮ ਕਰਨ ਵਾਲੇ ਓਨ੍ਹਾਂ ਲੋਕਾਂ ਦੇ ਚਿਹਰਿਆਂ ਤੇ ਪੜ੍ਹਦਾਂ... ਬੌਸ ਕੋਲੋ ਰੋਜ਼ ਝਿੜਕਾਂ ਖਾ ਕੇ ਬਾਹਰ ਆਉਂਦੇ ਨੂੰ ਉਹ ਅੱਖਾਂ ਚਿੜ੍ਹਾਉਂਦੀਆਂ ਨੇ...ਘਰਵਾਲੀ ਦੇ ਤਾਹਨਿਆਂ ਤੇ ਸ਼ਿਕਵਿਆਂ ਵਿੱਚੋਂ ਰੋਜ਼ ਮਿਲਦੈ ਮੈਨੂੰ ਹਾਰ ਦਾ ਇਹ ਸਾਰਟੀਫਿਕੇਟ...ਤੇ ਤੂੰ ਕਹਿਣਾ ਕਿ......! ਮੈਂ ਹੌਸਲਾ ਦਿੰਦੇ ਹੋਏ ਕਿਹਾ ਕਿ ਦੇਖ ਯਾਰਾ ਬੰਦਾ ਮੁਸ਼ਕਲ ਕਿਸੇ ਨਾਲ ਸਾਂਝੀ ਤਾਂ ਕਰਦੈ...ਕਿਹਦੇ ਨਾਲ ਸਾਝੀ ਕਰਾਂ? ਜਿਹਦੇ ਨਾਲ ਮੁਹੱਬਤ ਕੀਤੀ ਸੀ ਜਦੋਂ ਉਹ ਹੀ ਤਲਾਕ ਦਾ ਫ਼ਤਵਾ ਦੇ ਕੇ ਚਲੀ ਗਈ ਤਾਂ ਦੱਸ ਕਿਹਨੂੰ ਦੱਸਾਂ? ਓਸ ਕੈਂਸਰ ਨਾਲ ਲੜਦੇ ਪਿਓ ਨੂੰ....? ਜਾਂ ਅੱਖਾਂ ਤੋਂ ਅੰਨ੍ਹੀ ਮਾਂ ਨੂੰ...? ਉਹ ਉੱਭੇ ਸਾਹੇ ਲੈ-ਲੈ ਕੇ ਰੋ ਰਿਹਾ ਸੀ...ਕਰਜ਼ੇ ਦੀ ਪੰਡ ਲਾਉਂਦਾ-ਲਾਉਂਦਾ ਤੇ ਬਾਪੂ ਤੋਂ ਦੁੱਖ ਲੁਕਾਉਂਦਾ-ਲੁਕਾਉਂਦਾ ਮੈਂ ਜ਼ਿੰਦਗੀ 'ਚ ਸਭ ਕੁਝ ਹਾਰ ਗਿਆ ਯਾਰਾ....ਸਭ ਕੁਝ ਹਾਰ ਗਿਆ....ਰੋਂਦਾ-ਰੋਂਦਾ ਉਹ ਇਕਦਮ ਰੁਕਿਆ ਜਿਵੇਂ ਕੋਈ ਨਿਰਣਾ ਲੈ ਲਿਆ ਹੋਵੇ 'ਬੱਸ ..ਬੱਸ'... ਮੈਨੂੰ ਹੁਣ ਨਾ ਰੋਕੀਂ ....ਮੈਂ ਥੱਕ ਗਿਆ ਯਾਰਾ....। ਮੇਰੇ ਕੋਲ ਸਿਰਫ਼ ਸ਼ਬਦਾਂ ਦਾ ਆਖਰੀ ਦਾਅ ਬਚਿਆ ਸੀ ਜਿਸ ਦੇ ਨਤੀਜੇ ਕੁਝ ਵੀ ਹੋ ਸਕਦੇ ਸੀ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਮੈਂ ਕਿਹਾ ਠੀਕ ਹੈ, ਕਰਲਾ ਖੁਦਕੁਸ਼ੀ ਤੈਨੂੰ ਕੀ ਲੱਗਦਾ ਕਿ ਤੇਰੇ ਤੋਂ ਬਆਦ ਸਭ ਕੁਝ ਠੀਕ ਹੋਜੂ... ਤੂੰ ਤਾਂ ਫਿਰ ਉਹੀ ਕਰ ਰਿਹਾਂ ਜੋ ਤੇਰੇ ਵਿਰੋਧੀ ਚਾਹੁੰਦੇ ਨੇ...ਤੇਰੇ ਵਜੂਦ ਦਾ ਖ਼ਾਤਮਾ.....ਪਤੈ ਕੀ ਹੋਵੇਗਾ ਤੇਰੀ ਮੌਤ ਤੋਂ ਬਾਅਦ ? ... ਤੇਰੇ ਦਫ਼ਤਰ 'ਚ ਤੇਰੇ ਨਾਂ ਤੇ ਇੱਕ ਸ਼ੋਕ ਸੰਦੇਸ਼ ਪੜ੍ਹਿਆ ਜਾਵੇਗਾ, ਦੋ ਮਿੰਟ ਦਾ ਮੌਣ ਤੇ ਉਸ ਤੋਂ ਬਾਅਦ ਉਹ ਨਾਮ ਦਫਤਰ ਦੀਆਂ ਫਾਈਲਾਂ 'ਚ ਹਮੇਸ਼ਾ-ਹਮੇਸ਼ਾ ਲਈ ਦਫ਼ਨ...ਤੂੰ ਵੀ ਤੇ ਤੇਰਾ ਉਹ ਵਜੂਦ ਵੀ ਤੇ ਤੇਰੇ ਓਹ ਵਿਰੋਧੀ ਤੇਰੀ ਹਾਰ ਪਾਈ ਹੋਈ ਫੋਟੋ ਵੇਖ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ .... ਬਾਕੀ ਰਹੀ ਤੇਰੀ ਘਰਵਾਲੀ ਦੀ ਗੱਲ, ਜਵਾਨ ਹੈ, ਖੂਬਸੂਰਤ ਐ ਹੁਣ ਤਾਂ ਭਾਵੇਂ ਉਹ ਵਾਪਸ ਆ ਜਾਵੇ ਪਰ ਤੇਰੇ ਪਿੱਛੋਂ ਸੋਹਣਾ ਮੁੰਡਾ ਵੇਖਕੇ ਵਿਆਹ ਵੀ ਕਰਵਾਲੇਗੀ....ਇਨ੍ਹਾਂ ਸਾਰਿਆਂ ਦੀ ਜ਼ਿੰਦਗੀ ਫਿਰ ਤੋਂ ਆਮ ਵਾਂਗ ਸ਼ੁਰੂ ਹੋ ਜਾਵੇਗੀ.....ਪਰ ਪਤਾ ਕਿਸ ਨੂੰ ਫਰਕ ਪਏਗਾ ? ਤੇਰੀ ਅੱਖਾਂ ਤੋਂ ਅੰਨ੍ਹੀ ਮਾਂ ......ਤੇ ਤੇਰਾ ਫੌੜੀਆਂ ਤੇ ਤੁਰਦਾ ਕੈਂਸਰ ਨਾਲ ਘੁਲਦਾ ਪਿਓ.... ਉਨ੍ਹਾਂ ਦਾ ਕੀ ਬਣੂ?... ਤੇਰਾ ਸਦਮਾ ਖਾਜੂ ਕੰਜਰਾਂ .... ਮੌਤ ਉਨ੍ਹਾਂ ਨੂੰ ਆਉਣੀ ਨਹੀਂ, ਤੇ ਜੀ ਓਨ੍ਹਾਂ ਨੇ ਸਕਣਾ ਨਹੀਂ। ਉਹਦੀਆਂ ਇੱਕਦਮ ਸਿਸਕੀਆਂ ਤੇਜ਼ ਹੋਈਆਂ ਤੇ ਉਹ ਭੁੱਬਾਂ ਮਾਰ ਕੇ ਉੱਚੀ-ਉੱਚੀ ਰੋਣ ਲੱਗ ਪਿਆ.....ਦੱਸ... ਫਿਰ ਤੂੰ ਹੀ ਦੱਸ ਜੋਸਨਾਂ ਮੈਂ ਕੀ ਕਰਾਂ ..? ਦੱਸ ਕੀ ਕਰਾਂ ਮੇਰੇ ਯਾਰਾ ...? ਉਹਦੇ ਇਨ੍ਹਾਂ ਲਫ਼ਜ਼ਾਂ ਨੇ ਮੈਨੂੰ ਬਹੁਤ ਸਕੂਨ ਦਿੱਤਾ ਸੀ ਸ਼ਾਇਦ ਮੈਂ ਉਸ ਨੂੰ ਮੌਤ ਦੇ ਤਖ਼ਤੇ ਤੋਂ ਇੱਕ ਕਦਮ ਪਿੱਛੇ ਖਿੱਚਣ ਵਿੱਚ ਕਾਮਯਾਬ ਹੋ ਗਿਆ ਸੀ। ਮੈਂ ਕਿਹਾ ਜ਼ਿੰਦਗੀ ਇੱਕ ਸੰਘਰਸ਼ ਐ ਯਾਰਾ....ਜੇਕਰ ਜ਼ਿੰਦਗੀ ਇੱਕ ਦਰਵਾਜ਼ਾ ਬੰਦ ਕਰਦੀ ਹੈ ਨਾ ਯਾਰਾ ਤਾਂ ਦਸ ਦਰਵਾਜ਼ੇ ਆਪਣੇ ਆਪ ਖੁਲ੍ਹ ਜਾਂਦੇ ਨੇ.... ਜ਼ਿੰਦਗੀ ਅੱਗੇ ਗੋਡੇ ਨਹੀਂ ਟੇਕੀ ਦੇ ਜ਼ਿੰਦਗੀ ਲਈ ਸੰਘਰਸ਼ ਕਰੀਦਾ ਹੈ। ਉਹਨੇ ਥੋੜ੍ਹਾ ਨਰਮ ਤੇ ਸ਼ਿਕਵੇ ਭਰੇ ਲਹਿਜੇ 'ਚ ਬੋਲਿਆ 'ਜ਼ਿੰਦਗੀ 'ਚ ਕੁਝ ਬਚਿਆਂ ਹੀ ਨਹੀਂ ਯਾਰਾ ਤਾਂ ਸੰਘਰਸ਼ ਵੀ ਕਿਹਦੇ ਲਈ ਤੇ ਕਿਉਂ ਕਰਾਂ?' ਮੈ ਕਿਹਾ 'ਮੇਰੀਆਂ ਅੱਖਾਂ ਨਾਲ ਵੇਖੇਗਾ ਤਾਂ ਹਾਲੇ ਗਵਾਚਾ ਵੀ ਕੁਝ ਨਹੀਂ ਯਾਰਾ। ਜੇ ਤੂੰ ਮੈਨੂੰ ਦੋਸਤ ਸਮਝਦਾਂ ਜਾਂ ਮੇਰੇ ਤੇ ਵਿਸ਼ਵਾਸ਼ ਕਰਦਾਂ ਤਾਂ ਇੱਕ ਗੱਲ ਮੰਨੇਗਾ ਯਾਰਾ..?' ਕਹਿੰਦਾ 'ਕੀ' ? ਮੈਂ ਕਿਹਾ ਮਰ ਤੇ ਯਾਰ ਤੂੰ ਕਦੀ ਵੀ ਸਕਦੈਂ ਜੀਣਾ ਹੀ ਔਖੈ....ਬੱਸ ਅੱਜ ਦੀ ਰਾਤ ਮੈਨੂੰ ਦੇ ਦੇ ਯਾਰਾ.....ਉਸ ਨੇ ਕਿਹਾ ਕਿ ਤੈਨੂੰ ਕੀ ਲੱਗਦੈ ਕਿ ਇਹ ਸਭ ਕੁਝ ਠੀਕ ਹੋਜੂ ? ਮੈ ਕਿਹਾ ਸਭ ਕੁਝ ਤੇ ਨਹੀ ਪਰ ਕਾਫੀ ਕੁਝ ਹੋ ਸਕਦਾ ...ਨਾਲੇ ਸਾਲਿਆ ਤੂੰ ਤਾਂ ਮਰਨਾ ਹੀ ਐ... ਕੱਲ ਨੂੰ ਮਰਜੇਂਗਾ ਤਾਂ ਇੱਕ ਦਿਨ ਨਾਲ ਕੀ ਫਰਕ ਪੈਣੈ। ਗੱਲ ਕਰ ਹੀ ਰਹੇ ਸੀ ਕਿ ਫੋਨ ਕੱਟ ਗਿਆ ਗੱਲ ਕਰਦੇ-ਕਰਦੇ ਕਦੋਂ ਇੱਕ ਘੰਟਾ ਬੀਤ ਗਿਆ ਸੀ ਪਤਾ ਵੀ ਨਹੀਂ ਚੱਲਿਆ। ਉਸ ਦੀ ਉਸੇ ਵੇਲੇ ਦੁਬਾਰਾ ਕਾਲ ਆ ਗਈ। ਉਸ ਨੂੰ ਬਾਹਲੀ ਤੇ ਨਹੀਂ ਪਰ ਮੇਰੇ ਤੋਂ ਥੋੜ੍ਹੀ ਆਸ ਜ਼ਰੂਰ ਬੱਝੀ ਸੀ। ਥੋੜ੍ਹੀ ਗੱਲਬਾਤ ਕਰਨ ਮਗਰੋਂ ਮੈਂ ਉਸ ਨੂੰ ਕਿਹਾ ਕਿ ਉਹ ਫੋਨ ਤੇ ਹੋਲਡ ਹੀ ਰਹੇ ਤੇ ਮੈਂ ਵਾਸ਼ਰੂਮ ਜਾ ਆਵਾਂ। ਇੱਕ ਮਨੋਵਿਗਿਆਨੀ ਹੋਣ ਦੇ ਨਾਤੇ ਮੈਂ ਅਜਿਹੀ ਹਾਲਤ ਵਿੱਚ ਕੋਈ ਵੀ ਰਿਸਕ ਲੈਣਾ ਨਹੀਂ ਸੀ ਚਾਹੁੰਦਾ। ਮੈਂ ਵਾਸ਼ਰੂਮ ਗਿਆ ਤੇ ਆਪਣੇ ਦੂਜੇ ਫੋਨ ਤੋਂ ਸਾਡੇ ਇੱਕ ਸਾਂਝੇ ਮਿੱਤਰ ਨੂੰ ਫੋਨ ਕਰਕੇ ਜਲਦੀ-ਜਲਦੀ ਸਾਰੀ ਕਹਾਣੀ ਸਮਝਾਈ ਤੇ ਉਹਦੇ ਘਰ ਪਹੁੰਚਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਮੇਰੇ ਨਾਲ ਸਿਰਫ ਮੈਸੇਜ਼ ਤੇ ਗੱਲ ਹੀ ਕਰਿਓ। ਉਸ ਨੇ ਕਿਹਾ ਕਿ ਉਹ ਤਕਰੀਬਨ ਚਾਲੀ ਕੁ ਮਿੰਟਾਂ ਤੱਕ ਉਹਦੇ ਘਰ ਪਹੁੰਚ ਜਾਵੇਗਾ। ਇਹ ਚਾਲੀ ਮਿੰਟ ਮੇਰੇ ਲਈ ਬਹੁਤ ਰਿਸਕੀ ਸਨ। ਬੇਸ਼ੱਕ ਮੈਂ ਉਸ ਨੂੰ ਉਸ ਦੌਰ ਚੋਂ ਵਾਪਸ ਕੱਢ ਲਿਆਇਆ ਸੀ ਪਰ ਖੁਦਕੁਸ਼ੀ ਵੱਲ ਨਿਕਲੇ ਕਦਮ ਪਤਾ ਨਹੀਂ ਕਦੋਂ ਦੁਬਾਰਾ ਭਟਕ ਜਾਣ ਇਸ ਦਾ ਅੰਦਾਜ਼ਾ ਨਹੀਂ ਹੁੰਦਾ। ਵਾਸ਼ਰੂਮ ਤੋਂ ਵਾਪਸ ਆ ਕੇ ਮੈਂ ਉਹਦੇ ਨਾਲ ਫਿਰ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਿਆ ਕੁੱਲ ਮਿਲਾਕੇ ਪੂਰੀ ਗੱਲਬਾਤ ਤੋਂ ਇਹੀ ਸਿੱਟਾ ਸਾਹਮਣੇ ਆਇਆ ਸੀ ਕਿ ਚਾਰ ਭੈਣਾਂ ਦਾ ਇਕੱਲਾ ਭਰਾ ਹੋਣ ਕਾਰਨ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਸਨ। ਪਿਓ ਨੂੰ ਕੈਂਸਰ ਸੀ ਤੇ ਸਿਰ ਤੇ ਕਰਜ਼ਾ ਵੀ ਹੋ ਗਿਆ ਸੀ। ਜਿਹੜੀ ਕੁੜੀ ਨੂੰ ਪਿਆਰ ਕਰਦਾ ਸੀ, ਉਸੇ ਨਾਲ ਵਿਆਹ ਵੀ ਕਰਵਾਇਆ ਸੀ ਪਰ ਛੋਟੇ ਜਿਹੇ ਪਰਿਵਾਰ ਚੋਂ ਆਈ ਪੜ੍ਹੀ-ਲਿਖੀ ਕੁੜੀ ਸ਼ਾਇਦ ਘਰ ਦੀ ਜਿੰਮੇਵਾਰੀਆਂ ਨੂੰ ਘੱਟ ਸਮਝ ਪਾਈ ਸੀ ਤੇ ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਇਹ ਵੀ ਉਸ ਨੂੰ ਪੂਰਾ ਸਮਾਂ, ਸੁੱਖ ਤੇ ਸਾਥ ਦੇ ਨਹੀਂ ਸੀ ਸਕਿਆ ਤੇ ਅਖੀਰ ਨੌਬਤ ਤਲਾਕ ਤੱਕ ਪਹੁੰਚ ਗਈ ਸੀ। ਸਾਡੀ ਗੱਲਬਾਤ ਚੱਲ ਹੀ ਰਹੀ ਸੀ ਕਿ ਸਾਡੇ ਸਾਂਝੇ ਮਿੱਤਰ ਦਾ ਦੂਜੇ ਫੋਨ ਤੇ ਮੈਸੇਜ ਆ ਗਿਆ ਸੀ, ਉਹ ਉਹਦੇ ਦਰਵਾਜ਼ੇ ਤੇ ਸਨ ਦਰਵਾਜ਼ਾ ਖੜਕਿਆ.. ਉਹ ਚੌਂਕਿਆ ਯਾਰ ਮੇਰਾ ਦਰਵਾਜ਼ਾ ਖ਼ੜਕਿਐ...ਇਸ ਸਮੇਂ ਕੌਣ ਹੋ ਸਕਦਾ ਹੈ? ਮੈਂ ਕਿਹਾ ਦੇਖਲਾ ਯਾਰ ਕਈ ਵਾਰ ਕਿਸੇ ਨੂੰ ਐਮਰਜੈਂਸੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਮਰਦਾ-ਮਰਦਾ ਸਾਲਿਆ ਕਿਸੇ ਦੇ ਕੰਮ ਤੇ ਆਜਾ। ਉਸ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਮਿੱਤਰਾਂ ਨੇ ਉਸ ਨੂੰ ਆਣ ਦਬੋਚਿਆ ਸੀ। ਉਨ੍ਹਾਂ ਦੇ ਅੰਦਰ ਵੜਦਿਆਂ ਹੀ ਮੇਰੇ ਸਿਰ ਤੋਂ ਮਣਾਂ ਮੂੰਹੀਂ ਭਾਰ ਲੈ ਗਿਆ ਸੀ ਮੈਂ ਇੱਕ ਵਾਰੀ ਤਾਂ ਇੱਕ ਦੋਸਤ ਦੀ ਜ਼ਿੰਦਗੀ ਬਚਾਉਣ ਵਿੱਚ ਕਾਮਯਾਬ ਹੋ ਗਿਆ ਸੀ। ਅਸੀਂ ਸਾਰਿਆਂ ਨੇ ਇਕੱਠੇ ਸਪੀਕਰ ਫੋਨ ਤੇ ਗੱਲ ਕੀਤੀ ਤੇ ਉਸ ਤੋਂ ਬਾਅਦ ਉਹ ਦੋਵੇਂ ਜਾਣੇ ਉਸ ਨੂੰ ਆਪਣੇ ਨਾਲ ਹੀ ਲੈ ਗਏ। ਭਾਵੇਂ ਕਿ ਖਤਰਾ ਹੁਣ ਟਲ ਗਿਆ ਸੀ ਪਰ ਵਾਅਦੇ ਮੁਤਾਬਕ ਉਧਾਰੀ ਮੰਗੀ ਇੱਕ ਰਾਤ ਦੇ ਵਿਚਕਾਰ ਤਕਰੀਬਨ ਬਾਰਾਂ ਘੰਟੇ ਦਾ ਸਮਾਂ ਹੀ ਬਚਿਆ ਸੀ। ਮੈਂ ਉਹਦੀ ਘਰਵਾਲੀ ਨਾਲ ਵੀ ਫੋਨ ਤੇ ਗੱਲ ਕੀਤੀ। ਉਸ ਦੇ ਪੱਖ ਜਾਣਨ ਤੋਂ ਪਤਾ ਲੱਗਿਆ ਕਿ ਪੜ੍ਹੀ ਲਿਖੀ ਕੁੜੀ ਨੌਕਰੀ ਕਰਨਾ ਚਾਹੁੰਦੀ ਸੀ ਪਰ ਘਰ ਦੇ ਹਾਲਾਤ ਸ਼ਾਇਦ ਇਜਾਜ਼ਤ ਨਹੀਂ ਸਨ ਦੇ ਰਹੇ। ਮੈਂ ਭਾਬੀ ਨੂੰ ਰਾਤ ਦੀ ਘਟਨਾ ਦੱਸ ਕੇ ਸਾਰੇ ਹਾਲਾਤ ਸਮਝਾਏ ਤਾਂ ਪੜ੍ਹੀ-ਲਿਖੀ ਕੁੜੀ ਹੋਣ ਕਾਰਨ ਉਹ ਮੇਰੀ ਗੱਲ ਨੂੰ ਬਹੁਤ ਜਲਦੀ ਸਮਝ ਗਈ। ਮੇਰਾ ਪਹਿਲਾਂ ਤੋਂ ਹੀ ਸ਼ੂਟ ਫਿਕਸ ਹੋਣ ਕਾਰਨ ਮੇਰੇ ਕੋਲ ਬਾਹਲਾ ਸਮਾਂ ਨਹੀਂ ਸੀ, ਇਸ ਲਈ ਮੈਂ ਸਾਂਝੇ ਦੋਸਤ ਨੂੰ ਕਹਿ ਕੇ ਉਨ੍ਹਾਂ ਨੂੰ ਚੰਡੀਗੜ੍ਹ ਹੀ ਬੁਲਾ ਲਿਆ। ਮੇਰੇ ਕੋਲ ਪਹੁੰਚਦਿਆਂ ਹੀ ਮੈਨੂੰ ਜੱਫੀ ਵਿੱਚ ਲੈਂਦਿਆਂ ਹੀ ਉਸ ਦਾ ਮਨ ਭਰ ਆਇਆ। ਮੈਂ ਗੱਲ ਨੂੰ ਅੱਗੇ ਵਧਾਉਂਦਿਆਂ ਮਜ਼ਾਕੀਆ ਲਹਿਜੇ ਨਾਲ ਕਿਹਾ ਕਿ ਮੈਂ ਤਾਂ ਸਾਲਿਆ ਸਵੇਰ ਦਾ ਤੇਰੀ ਖੁਦਕੁਸ਼ੀ ਵਾਸਤੇ ਕੋਈ ਅਸਾਨ ਜਿਹਾ ਤਰੀਕਾ ਲੱਭਦਾ ਸੀ ਤੇ ਮੈਂ ਲੱਭ ਵੀ ਲਿਆ। ਕੀ ਆ ਯਾਰ ਜੋਸਨਾਂ...... ਤੂੰ ਵੀ ਹੁਣ ਬੁਲਾਕੇ ਜਲੀਲ ਕਰੀ ਜਾਨਾ... ਮੈਂ ਕਿਹਾ ਏਧਰ ਨਹੀਂ ਪਿੱਛੇ ਵੇਖ ਤੇਰੀ ਖ਼ੁਦਕਸ਼ੀ ਦਾ ਸਮਾਨ।......ਓਹਨੇ ਜਿਉਂ ਹੀ ਮੂੰਹ ਘੁਮਾਇਆ ਓਹਦੀ ਮੁਹੱਬਤ ਓਹਦੇ ਸਾਹਮਣੇ ਖਲੋਤੀ ਸੀ, ਦਰਅਸਲ ਮੈਂ ਭਾਬੀ ਨੂੰ ਵੀ ਚੰਡੀਗੜ੍ਹ ਹੀ ਬੁਲਾ ਲਿਆ ਸੀ। ਦੋਵਾਂ ਜਾਣਿਆਂ ਨੇ ਗਲੇ ਮਿਲ ਕੇ ਖੂਬ ਡੁਸਕੇ ਲਾਏ। ਤੁਸੀਂ ਜਿਸ ਨੂੰ ਰੂਹ ਤੋਂ ਪਿਆਰ ਕਰਦੇ ਓ ਜਦੋਂ ਤੁਹਾਡੇ ਦੁੱਖ 'ਚ ਆ ਕੇ ਤੁਹਾਡਾ ਹੱਥ ਫੜ ਲੈਂਦਾ ਹੈ ਤਾਂ ਤੁਹਾਡਾ ਅੱਧਾ ਦੁੱਖ ਤੇ ਓਸੇ ਵੇਲੇ ਗਾਇਬ ਹੋ ਜਾਂਦੈ। ਅੱਜ ਉਹਦੀ ਹਮਸਫ਼ਰ...ਉਹਦੀ ਮੁਹੱਬਤ ਓਹਦੇ ਨਾਲ ਸੀ। ਦੋਵਾਂ ਦੇ ਕਾਫੀ ਗਮ, ਸ਼ਿਕਵੇ ਤੇ ਸ਼ਿਕਾਇਤਾਂ ਅੱਖਾਂ ਦੀ ਬਰਸਾਤ 'ਚ ਹੀ ਵਹਿ ਗਏ। ਅਸੀਂ ਇਕੱਠਿਆਂ ਲੰਚ ਕੀਤਾ ਮੈਂ ਉਸ ਨੂੰ ਸਮਝਾਇਆ ਕਿ ਜਦੋਂ ਕੋਈ ਪੜ੍ਹੀ ਲਿਖੀ ਕੁੜੀ ਘਰ ਬਹਿੰਦੀ ਹੈ ਤਾਂ ਉਸ ਦਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣਾ ਤਹਿ ਹੈ। ਇਸ ਲਈ ਜੇਕਰ ਭਾਬੀ ਵੀ ਜਾਬ ਕਰਦੀ ਹੈ ਇੱਕ ਤਾਂ ਤੇਰਾ ਆਰਥਿਕ ਤੌਰ ਤੇ ਹੱਥ ਵਟਾਏਗੀ, ਦੂਜਾ ਘਰੋਂ ਬਾਹਰ ਰਹੇਗੀ ਤਾਂ ਘਰ ਵਿੱਚ ਲੜਾਈ ਵੀ ਘੱਟ ਹੋਊ। ਹੁਣ ਸਭ ਤੋਂ ਵੱਡਾ ਸੀ ਉਹਦੇ ਦਿਮਾਗ ਵਿੱਚੋਂ ਖ਼ੁਦ ਨੂੰ ਫੇਲ੍ਹ ਸਮਝਣ ਦੀ ਗਲਤਫਹਿਮੀ ਕੱਢਣੀ। ਮੈਂ ਉਸ ਨੂੰ ਅਹਿਸਾਸ ਕਰਵਾਇਆ ਕਿ ਉਹ ਫੇਲ੍ਹ ਨਹੀਂ ਦਰਅਸਲ ਆਪਣੇ ਕੰਮ ਵੱਲ ਧਿਆਨ ਨਹੀਂ ਸੀ ਦੇ ਪਾ ਰਿਹਾ। ਦਿਨੋਂ ਦਿਨ ਵੱਧਦਾ ਕਰਜ਼ਾ, ਸਹੇੜੀ ਮੁਹੱਬਤ ਨਾਲ ਵੱਧਦੀ ਦੂਰੀ ਤੇ ਪਿਓ ਦੀ ਬਿਮਾਰੀ ਅੱਗੇ ਬੇਵੱਸੀ ਇਹ ਸਭ ਕੁਝ ਉਸ ਦੇ ਆਤਮ ਵਿਸ਼ਵਾਸ ਨੂੰ ਦਬਾਉਂਦੇ ਰਹੇ ਜਿਸ ਦਾ ਅਸਰ ਉਸ ਦੇ ਕੰਮ ਤੇ ਵੀ ਪਿਆ ਅਤੇ ਉਸ ਨੂੰ ਹਰ ਪਾਸੇ ਆਪਣੇ ਵਿਰੋਧੀ ਹੀ ਨਜ਼ਰ ਆਉਣ ਲੱਗ ਗਏ। ਜਦੋਂ ਅਸੀਂ ਲੰਚ ਕਰ ਕੇ ਉੱਠੇ ਤਾਂ ਉਸ ਦੇ ਚਿਹਰੇ ਤੇ ਅਜੀਬ ਜਿਹਾ ਆਤਮ ਵਿਸ਼ਵਾਸ਼ ਸੀ... ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਇੱਛਾ ਓਹਦੀਆਂ ਅੱਖਾਂ ਚੋਂ ਸਾਫ ਝਲਕਦੀ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਰਹੇ। ਕ੍ਰਿਏਟਿਵ ਸੌਫਟਵੇਅਰ ਇੰਜਨੀਅਰ ਹੋਣ ਕਰਕੇ ਓਹਦੇ ਕੰਮ 'ਚ ਨਿਖਾਰ ਵੀ ਬਹੁਤ ਆਇਆ ਸੀ। ਫ਼ਿਰ ਕਈ ਮਹੀਨੀਆਂ ਬਾਅਦ ਓਹ ਮੈਨੂੰ ਮਿਲਣ ਲਈ ਆਇਆ। ਜਿਉਂ ਹੀ ਮੈ ਉਨ੍ਹਾਂ ਦੇ ਹੋਟਲ ਦੇ ਕਮਰੇ 'ਚ ਪਹੁੰਚਿਆ ਤੇ ਦੋਵਾਂ ਜੀਆਂ ਨੇ ਭੱਜ ਕੇ ਮੇਰਾ ਸਵਾਗਤ ਕੀਤਾ। ਉਹ ਅਗਲੇ ਦਿਨ ਤੋਂ ਗੁੜਗਾਉਂ ਦੀ ਕਿਸੇ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਜਾ ਰਿਹਾ ਸੀ ਤੇ ਭਾਬੀ ਨੂੰ ਵੀ ਓਥੇ ਹੀ ਕਿਤੇ ਵਧੀਆ ਕੰਪਨੀ 'ਚ ਜਾਬ ਮਿਲ ਗਈ ਸੀ। ਓਹਨੇ ਦੱਸਿਆ ਕਿ ਵੱਡਾ ਪ੍ਰਾਹੁਣਾ ਕਹਿੰਦਾ ਤੁਸੀਂ ਜਾ ਕੇ ਜਾਬ ਕਰੋ ਬੇਬੇ ਬਾਪੂ ਨੂੰ ਅਸੀਂ ਆਪੇ ਸੰਭਾਂਲਾਗੇ। ਮੈਂ ਕਿਹਾ, ਕਿਆ ਬਾਤ ਹੈ....ਤੇ ਫੇਰ ਜੋੜੀ ਗੁੜਗਾਉਂ ਜਾ ਰਹੀ ਐ....ਤੇ ਜਨਾਬ ਇਹ ਖੁਸ਼ਖ਼ਬਰੀ ਦੇਣੀ ਸੀ ਮੈਨੂੰ। ਕਹਿੰਦਾ ਨਹੀਂ ਬਾਈ ਤੈਨੂੰ ਕੁਝ ਮਿਲਕੇ ਦੱਸਣ ਨੂੰ ਜੀ ਕਰ ਰਿਹਾ ਸੀ। ਮੈਂ ਕਿਹਾ ਬੋਲ ਨਾ ਯਾਰ .....ਓਹਦੀ ਸ਼ਾਇਦ ਗੱਲ ਦੱਸਣ ਦੀ ਹਿੰਮਤ ਨਹੀਂ ਸੀ ਹੋ ਰਹੀ ਉਹ ਪਿੱਠ ਕਰਕੇ ਖਲੋ ਗਿਆ ਤੇ ਹਿੰਮਤ ਕੱਠੀ ਕਰਨ ਲੱਗ ਗਿਆ। ਮੈਂ ਓਹਦਾ ਮੂੰਹ ਆਪਣੇ ਵੱਲ ਘੁਮਾਇਆ ਓਹਦੇ ਬੁੱਲ ਬੁਰੀ ਤਰ੍ਹਾਂ ਕੰਬ ਰਹੇ ਸੀ .. ਓਹਨੇ ਮੇਰੇ ਮੋਢਿਆਂ ਤੇ ਹੱਥ ਰੱਖੇ ਤੇ ਛਲਕਦੀਆਂ ਅੱਖਾਂ ਨਾਲ ਬੋਲਿਆ 'ਉਸ ਰਾਤ ਮੈਂ ਰੱਸਾ ਗਲ 'ਚ ਪਾ ਲਿਆ ਸੀ ਯਾਰਾ.. ਪਰ ਮਰਨ ਦਾ ਹੌਸਲਾ ਨਹੀਂ ਪਿਆ ਤਾਂ ਤੈਨੂੰ ਫ਼ੋਨ ਲਾ ਲਿਆ, ਤੂੰ ਮੈਨੂੰ ਮੌਤ ਦੇ ਤਖ਼ਤੇ ਤੋਂ ਵਾਪਸ ਲੈ ਆਇਆਂ ਯਾਰਾ.... ਥੈਂਕਯੂ..." ਕਹਿਕੇ ਉਹ ਘੁੱਟਕੇ ਮੇਰੇ ਗਲੇ ਚਿੰਬੜ ਗਿਆ ਤੇ ਉੱਚੀ-ਉੱਚੀ ਰੋਣ ਲੱਗ ਪਿਆ। ਓਹਦੇ ਹੰਝੂਆਂ ਨਾਲ ਮੇਰਾ ਸਾਰਾ ਮੋਢਾ ਭਿੱਜ ਗਿਆ ਸੀ। ਮੈਂ ਵੀ ਭਾਵੁਕ ਹੋ ਗਿਆ। ਥੋੜ੍ਹੀ ਦੇਰ ਬਾਅਦ ਮੈਂ ਗੱਲ ਬਦਲਦੇ ਹੋਏ ਕਿਹਾ ...ਓਏ ਕੰਜ਼ਰਾਂ ਜਨਾਨੀ ਸਾਹਮਣੇ ਨਹੀਂ ਰੋਈਦਾ। ਮੈ ਵੇਖਿਆ ਤਾਂ ਓਹਦੀ ਘਰਵਾਲੀ ਦੀਆਂ ਅੱਖਾਂ ਵੀਂ ਤ੍ਰਿਪ-ਤ੍ਰਿਪ ਚੋ ਰਹੀਆਂ ਸੀ। ਮੈਂ ਕਿਹਾ ਹੈ ਕਮਲੇ ਦੋਵੇਂ .. ਓਹ ਬੱਸ ਏਨਾਂ ਹੀ ਬੋਲੀ ਵੀਰ ਜੀ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਉਸ ਦਿਨ ਕੀ ਵਾਪਸ ਲਿਆ ਕੇ ਦਿੱਤਾ ਸੀ। ਦੋਵੇਂ ਜਾਣੇ ਫਿਰ ਇੱਕ-ਦੂਜੇ ਦੇ ਗਲ ਚਿੰਬੜਕੇ ਰੋਣ ਲੱਗ ਪਏ ਸੀ। ਇਸ ਕਹਾਣੀ ਨੂੰ ਪਾਠਕਾਂ ਨਾਲ ਸਾਂਝੀ ਕਰਨ ਦਾ ਇਹੋ ਹੀ ਮਤਲਬ ਹੈ ਕਿ ਜ਼ਿੰਦਗੀ 'ਚ ਵੈਸੇ ਤੇ ਇਹੋ ਜਿਹਾ ਸਮਾਂ ਆਉਣ ਹੀ ਨਾ ਦਿਓ ਬਾਕੀ ਜੇਕਰ ਫਿਰ ਵੀ ਕਦੀ ਐਸੇ ਹਾਲਾਤ ਪੈਦਾ ਹੁੰਦੇ ਨੇ ਤਾਂ ਆਪਣੇ ਸਭ ਤੋਂ ਨਜ਼ਦੀਕੀ ਇਨਸਾਨ ਨਾਲ ਇੱਕ ਵਾਰ ਦੁੱਖ ਸਾਂਝਾ ਜ਼ਰੂਰ ਕਰੋ। ਬਾਕੀ ਖ਼ੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਖ਼ੁਦਕਸ਼ੀ ਕਰਨ ਵਾਲਾ ਇਨਸਾਨ ਇਕੱਲਾ ਨਹੀ ਮਰਦਾ ਪਰਿਵਾਰ ਦੇ ਕਈ ਜੀਆਂ ਦਾ ਦਰਮਦਾਰ ਓਸ ਸ਼ਖਸ ਨਾਲ ਜੁੜਿਆ ਹੁੰਦਾ ਹੈ। ਇਹ ਵੀ ਕੋਸ਼ਿਸ਼ ਕਰੋ ਕਿ ਅਸੀਂ ਵੀ ਕਿਸੇ ਲਈ ਐਸੇ ਹਾਲਾਤ ਪੈਦਾ ਨਾ ਕਰੀਏ ਕਿ ਉਸ ਨੂੰ ਅਜਿਹਾ ਕਦਮ ਚੁੱਕਣ ਦੀ ਲੋੜ ਪਵੇ।
View More

Opinion

Sponsored Links by Taboola

ਟਾਪ ਹੈਡਲਾਈਨ

ਮਨਰੇਗਾ 'ਤੇ ਕੇਂਦਰ ਦੇ ਫੈਸਲੇ ਖਿਲਾਫ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ...ਕੀ ਹੋਵੇਗਾ ਵੱਡਾ ਐਲਾਨ?
ਮਨਰੇਗਾ 'ਤੇ ਕੇਂਦਰ ਦੇ ਫੈਸਲੇ ਖਿਲਾਫ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ...ਕੀ ਹੋਵੇਗਾ ਵੱਡਾ ਐਲਾਨ?
Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ
Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ
ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!
ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!
Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ
Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ
ABP Premium

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਨਰੇਗਾ 'ਤੇ ਕੇਂਦਰ ਦੇ ਫੈਸਲੇ ਖਿਲਾਫ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ...ਕੀ ਹੋਵੇਗਾ ਵੱਡਾ ਐਲਾਨ?
ਮਨਰੇਗਾ 'ਤੇ ਕੇਂਦਰ ਦੇ ਫੈਸਲੇ ਖਿਲਾਫ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ...ਕੀ ਹੋਵੇਗਾ ਵੱਡਾ ਐਲਾਨ?
Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ
Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ! ਨਵੇਂ ਸਾਲ ਤੋਂ ਇਹ ਨਵਾਂ ਸਿਸਟਮ ਹੋਵੇਗਾ ਸ਼ੁਰੂ...ਹੁਣ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ
ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!
ਨਵੇਂ ਸਾਲ 'ਤੇ ਕੜਾਕੇ ਦੀ ਠੰਡ! ਪੰਜਾਬ-ਚੰਡੀਗੜ੍ਹ, ਹਿਮਾਚਲ 'ਚ ਕੋਲਡ ਵੇਵ ਦਾ ਖ਼ਤਰਾ, ਪਹਾੜਾਂ 'ਤੇ ਹੋਏਗੀ ਮੀਂਹ-ਬਰਫ਼ਬਾਰੀ, ਤਿਆਰ ਰਹੋ!
Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ
Winter Vacation: ਕੜਾਕੇ ਦੀ ਠੰਡ ਦੇ ਵਿਚਾਲੇ ਕੀ ਵਧਣਗੀਆਂ ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ? ਮਾਪੇ ਤੇ ਬੱਚੇ ਦੇਣ ਧਿਆਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (30-12-2025)
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
Embed widget