ਇਸ ਫ਼ਿਲਮ ਵਿੱਚ ਰਿਚਾ ਚੱਡਾ, ਪੁਲਕਿਤ ਸਮਰਾਟ, ਅਲੀ ਫ਼ਜ਼ਲ, ਮਨਜੋਤ ਸਿੰਘ, ਪੰਕਜ ਤ੍ਰਿਪਾਠੀ ਤੇ ਮਕਰੰਦ ਦੇਸ਼ਪਾਂਡੇ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਨੂੰ ਮ੍ਰਿਗਦੀਪ ਸਿੰਘ ਲਾਂਬਾ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਨੂੰ ਏ.ਬੀ.ਪੀ. ਨੇ 5 'ਚੋਂ 3 ਸਿਤਾਰੇ ਦਿੱਤੇ ਹਨ। 'ਏ.ਬੀ.ਪੀ. ਨਿਊਜ਼' ਦੇ ਰਿਵੀਊ ਵਿੱਚ ਲਿਖਿਆ ਗਿਆ ਹੈ ਕਿ ਇਹ ਫ਼ਿਲਮ ਕਾਫੀ ਫਨੀ ਹੈ, ਸਾਫ ਸੁਥਰੀ ਹੈ ਤੇ ਮਨੋਰੰਜਕ ਵੀ ਹੈ। ਫ਼ਿਲਮ ਪਰਿਵਾਰ ਨਾਲ ਬੈਠ ਕੇ ਵੇਖੀ ਜਾ ਸਕਦੀ ਹੈ।