Apple Mobile Phones
ਐਪਲ ਇਸ ਸਮੇਂ ਤਕਨਾਲੋਜੀ ਦੇ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਐਪਲ ਦੀ ਸ਼ੁਰੂਆਤ ਸਾਲ 1977 ਵਿੱਚ ਹੋਈ ਸੀ। ਐਪਲ ਮੁੱਖ ਤੌਰ 'ਤੇ ਇਲੈਕਟ੍ਰਾਨਿਕਸ, ਕੰਪਿਊਟਰ ਸਾਫਟਵੇਅਰ ਤੇ ਆਨਲਾਈਨ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ 'ਤੇ ਕੇਂਦ੍ਰਤ ਕਰਦਾ ਹੈ। ਤਕਨੀਕੀ ਦਿੱਗਜ ਐਪਲ ਨੂੰ ਸਮਾਰਟਫੋਨ ਦੀ ਦੁਨੀਆ ਵਿੱਚ ਲੀਡਰ ਵਜੋਂ ਵੇਖਿਆ ਜਾਂਦਾ ਹੈ। ਐਪਲ ਨੇ ਆਪਣਾ ਪਹਿਲਾ ਸਮਾਰਟਫੋਨ 2007 ਵਿੱਚ ਲਾਂਚ ਕੀਤਾ ਸੀ। ਐਪਲ ਨੇ ਕਈ ਸਾਲਾਂ ਤੱਕ ਇੱਕ ਸਿੰਗਲ ਸਮਾਰਟਫੋਨ ਲਾਂਚ ਕਰਨ ਦਾ ਟ੍ਰੈਂਡ ਜਾਰੀ ਰੱਖਿਆ। ਹਾਲਾਂਕਿ 2013 ਵਿੱਚ ਕੰਪਨੀ ਨੇ ਆਪਣੀ ਰਣਨੀਤੀ ਬਦਲ ਦਿੱਤੀ ਤੇ ਸਾਲ ਵਿੱਚ ਇੱਕ ਤੋਂ ਵੱਧ ਫੋਨ ਲਾਂਚ ਕਰਨ ਦਾ ਫੈਸਲਾ ਕੀਤਾ। ਐਪਲ ਦੇ ਫੋਨ ਆਪਣੇ ਆਪਰੇਟਿੰਗ ਸਿਸਟਮ ਆਈਓਐਸ 'ਤੇ ਚੱਲਦੇ ਹਨ। ਐਪਲ ਨੇ ਉਪਭੋਗਤਾਵਾਂ ਦੀ ਨਿੱਜਤਾ ਨੂੰ ਮਹੱਤਵ ਦਿੰਦਿਆਂ ਸਮਾਰਟਫੋਨ ਦੀ ਦੁਨੀਆ ਵਿੱਚ ਬਹੁਤ ਹੀ ਖਾਸ ਜਗ੍ਹਾ ਬਣਾਈ ਹੈ।
TV
Appliances
Accessories