Intex Mobile Phones

Intex Mobile Phones

ਇੰਟੈਕਸ ਭਾਰਤੀ ਇਲੈਕਟ੍ਰੋਨਿਕਸ ਕੰਪਨੀ ਹੈ। ਇੰਟੈਕਸ ਕੰਪਨੀ ਦੀ ਸ਼ੁਰੂਆਤ 1996 ਵਿੱਚ ਹੋਈ ਸੀ। ਕੰਪਨੀ ਨੇ ਸ਼ੁਰੂ ਵਿੱਚ ਇਲੈਕਟ੍ਰਾਨਿਕਸ ਉਤਪਾਦ ਜਿਵੇਂ ਕੰਪਿਊਟਰ ਹਾਰਡਵੇਅਰ ਤੇ ਸਾਊਂਡ ਸਿਸਟਮ 'ਤੇ ਧਿਆਨ ਕੇਂਦਰਤ ਕੀਤਾ। ਹਾਲਾਂਕਿ, ਹੁਣ ਕੰਪਨੀ ਦੋਵੇਂ ਫੀਚਰ ਫੋਨ ਤੇ ਐਂਡਰਾਇਡ ਸਮਾਰਟਫੋਨ ਬਣਾਉਂਦੀ ਹੈ। 2013 ਤੇ 2015 ਦੇ ਵਿਚਾਲੇ ਕੰਪਨੀ ਨੇ 20 ਤੋਂ ਵੱਧ ਸਮਾਰਟਫੋਨ ਲਾਂਚ ਕੀਤੇ। ਹਾਲਾਂਕਿ, ਬਾਅਦ ਵਿੱਚ ਕੰਪਨੀ ਸਮਾਰਟਫੋਨ ਦੀ ਦੌੜ ਤੋਂ ਪਛੜ ਗਈ ਤੇ ਸਿਰਫ ਆਪਣੇ ਫੀਚਰ ਫੋਨ ਬਣਾਉਣੇ ਸ਼ੁਰੂ ਕਰ ਦਿੱਤੀ। ਫਿਲਹਾਲ, ਕੰਪਨੀ ਸਿਰਫ ਫੀਚਰ ਫੋਨ ਬਣਾ ਰਹੀ ਹੈ ਪਰ ਚੀਨ ਨਾਲ ਵਿਵਾਦ ਵਿਚਾਲੇ ਮੇਕ ਇਨ ਇੰਡੀਅਨ ਸਮਾਰਟਫੋਨ ਦੀ ਮੰਗ ਵਧਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਇਹ ਹੋ ਸਕਦਾ ਹੈ ਕਿ ਇੰਟੈਕਸ ਇੱਕ ਵਾਰ ਫਿਰ ਸਮਾਰਟਫੋਨ ਮਾਰਕੀਟ ਵਿੱਚ ਵਾਪਸ ਆਵੇ। ਇੰਟੈਕਸ ਨੇ ਆਪਣਾ ਧਿਆਨ ਸਿਰਫ 10 ਹਜ਼ਾਰ ਤੋਂ ਘੱਟ ਬਜਟ ਦੀ ਸ਼੍ਰੇਣੀ 'ਤੇ ਰੱਖਿਆ ਹੈ। 2018 ਵਿੱਚ ਕੰਪਨੀ ਨੇ Staari 11 ਸਮਾਰਟਫੋਨ ਨੂੰ 5 ਇੰਚ ਦੇ ਡਿਸਪਲੇਅ ਨਾਲ ਲਾਂਚ ਕੀਤਾ। ਕੰਪਨੀ ਨੇ ਇਸ ਸਮਾਰਟਫੋਨ 'ਚ 2400mAh ਦੀ ਬੈਟਰੀ ਤੇ 8 ਮੈਗਾਪਿਕਸਲ ਦਾ ਕੈਮਰਾ ਵੀ ਦਿੱਤਾ ਹੈ। ਇਸ ਫੋਨ ਤੋਂ ਬਾਅਦ ਕੰਪਨੀ ਨੇ ਅਜੇ ਤੱਕ ਕੋਈ ਸਮਾਰਟਫੋਨ ਲਾਂਚ ਨਹੀਂ ਕੀਤਾ ਹੈ।

TV
Appliances
Accessories