Karbonn Mobile Phones

Karbonn Mobile Phones

ਕਾਰਬਨ ਇੰਡੀਅਨ ਮੋਬਾਈਲ ਕੰਪਨੀ ਹੈ। ਕਾਰਬਨ ਨੂੰ ਸਾਲ 2009 ਵਿੱਚ ਸ਼ੁਰੂ ਕੀਤਾ ਗਿਆ ਸੀ। ਕਾਰਬਨ ਨੇ ਸਾਲ 2013- 2014 ਵਿੱਚ ਭਾਰਤੀ ਬਾਜ਼ਾਰ ਅੰਦਰ ਚੋਟੀ ਦੇ 5 ਸਮਾਰਟਫੋਨਾਂ ਵਿੱਚ ਥਾਂ ਬਣਾਈ ਰੱਖੀ ਪਰ ਸ਼ਿਓਮੀ, ਵੀਵੋ, ਓਪੋ, ਮੋਟੋਰੋਲਾ ਵਰਗੀਆਂ ਵਿਦੇਸ਼ੀ ਕੰਪਨੀਆਂ ਦੇ ਆਉਣ ਤੋਂ ਬਾਅਦ ਕਾਰਬਨ ਸਮਾਰਟਫੋਨ ਬਾਜ਼ਾਰ ਵਿੱਚ ਪਛੜ ਗਈ। ਫਿਲਹਾਲ ਕੰਪਨੀ ਆਪਣੇ ਫੀਚਰ ਫੋਨ ਕਾਰਨ ਹੀ ਬਾਜ਼ਾਰ 'ਚ ਬਣੀ ਹੋਈ ਹੈ। ਚੀਨ ਨਾਲ ਵਿਵਾਦ ਦੇ ਵਿਚਕਾਰ, ਕਾਰਬਨ ਨੇ ਫਿਰ ਤੋਂ ਦੌੜ ਵਿੱਚ ਸ਼ਾਮਲ ਹੋਣ ਲਈ ਨਵਾਂ ਸਮਾਰਟਫੋਨ ਲਾਂਚ ਕਰਨ ਦਾ ਸੰਕੇਤ ਦਿੱਤਾ ਹੈ। ਕਾਰਬਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣਾ ਨਵਾਂ ਸਮਾਰਟਫੋਨ ਟਾਈਟਨੀਅਮ ਐਸ 9 ਪਲੱਸ ਲਾਂਚ ਕੀਤਾ ਹੈ। ਕੰਪਨੀ ਨੇ ਐਸ 9 ਪਲੱਸ ਸਮਾਰਟਫੋਨ ਨੂੰ 4,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ 6.1 ਇੰਚ ਦੀ HD ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ 'ਚ ਕੰਪਨੀ ਨੇ 1.5GHz ਦਾ ਕੁਆਡ ਕੋਰ ਪ੍ਰੋਸੈਸਰ ਦਿੱਤਾ ਹੈ, ਜਦਕਿ ਫੋਨ' ਚ 2 ਜੀਬੀ ਰੈਮ ਵੀ ਹੈ। ਫੋਨ ਨੂੰ ਸ਼ਕਤੀ ਦੇਣ ਲਈ, 3000mAh ਦੀ ਬੈਟਰੀ ਲਾਈ ਗਈ ਹੈ। ਹੁਣ ਤੱਕ, ਕਾਰਬਨ ਦਾ ਧਿਆਨ ਭਾਰਤੀ ਬਾਜ਼ਾਰ ਵਿੱਚ 10 ਹਜ਼ਾਰ ਰੁਪਏ ਤਹਿਤ ਸਮਾਰਟਫੋਨ ਲਾਂਚ ਕਰਨ 'ਤੇ ਰਿਹਾ ਹੈ।