OnePlus Mobile Phones
ਚੀਨੀ ਸਮਾਰਟਫੋਨ ਨਿਰਮਾਤਾ ਵਨਪਲੱਸ ਵਿਸ਼ਵ ਦੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬੀਬੀਕੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਦਾ ਹਿੱਸਾ ਹੈ। ਵਨਪਲੱਸ ਨੇ ਹਮੇਸ਼ਾਂ ਫਲੈਗਸ਼ਿਪ ਸ਼੍ਰੇਣੀ ਵਿੱਚ ਆਪਣੇ ਸਮਾਰਟਫੋਨ ਲਾਂਚ ਕੀਤੇ ਹਨ। 2013 ਵਿੱਚ ਕੰਪਨੀ ਨੇ ਆਪਣਾ ਪਹਿਲਾ ਵਨਪਲੱਸ ਵਨ ਸਮਾਰਟਫੋਨ ਲਾਂਚ ਕੀਤਾ ਸੀ।
ਫਲੈਗਸ਼ਿਪ ਬਾਜ਼ਾਰ ਵਿੱਚ ਵਨਪਲੱਸ ਸੈਮਸੰਗ ਤੇ ਐਪਲ ਵਰਗੀਆਂ ਕੰਪਨੀਆਂ ਨੂੰ ਸਖਤ ਮੁਕਾਬਲਾ ਦੇ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਮਿੱਡ ਰੇਂਜ ਸ਼੍ਰੇਣੀ ਵਿੱਚ ਵਨਪਲੱਸ ਨੋਰਡ ਸਮਾਰਟਫੋਨ ਨੂੰ ਪੇਸ਼ ਕਰਦਿਆਂ ਆਪਣੀ ਲਾਈਨਅੱਪ ਵਧਾਉਣ ਦਾ ਸੰਕੇਤ ਦਿੱਤਾ ਹੈ।
ਹੁਣ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਵਨਪਲੱਸ 20 ਹਜ਼ਾਰ ਤੋਂ ਵੀ ਘੱਟ ਰੇਂਜ ਦੇ ਸੈਗਮੈਂਟ ਵਿੱਚ ਦਾਖਲ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਵਨਪਲੱਸ ਨੇ ਐਕਸ ਸਮਾਰਟਫੋਨ ਨੂੰ 20 ਹਜ਼ਾਰ ਤੋਂ ਘੱਟ ਦੀ ਕੀਮਤ 'ਤੇ ਲਾਂਚ ਕੀਤਾ ਸੀ, ਪਰ ਇਸ ਨੂੰ ਕੋਈ ਵਿਸ਼ੇਸ਼ ਸਫਲਤਾ ਨਹੀਂ ਮਿਲੀ। ਹੁਣ ਕੰਪਨੀ ਕੁਆਲਕਾਮ ਸਨੈਪਡ੍ਰੈਗਨ 460 ਚਿੱਪਸੈੱਟ ਦੇ ਨਾਲ ਘੱਟ ਕੀਮਤ ਵਾਲਾ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
TV
Appliances
Accessories