Philips Mobile Phones
ਫਿਲਿਪਸ ਵਿਸ਼ਵ ਦੀ ਸਭ ਤੋਂ ਪੁਰਾਣੀ ਇਲੈਕਟ੍ਰਾਨਿਕਸ ਕੰਪਨੀਆਂ ਵਿੱਚੋਂ ਇੱਕ ਹੈ। ਫਿਲਿਪਸ ਦੀ ਸ਼ੁਰੂਆਤ 1891 ਵਿੱਚ ਹੋਈ ਸੀ। ਸ਼ੁਰੂ ਵਿੱਚ ਕੰਪਨੀ ਲਾਈਟ ਬਲਬ ਬਣਾਉਣ ਦਾ ਕੰਮ ਕਰਦੀ ਸੀ। ਫਿਲਿਪਸ ਨੇ ਸਿਹਤ ਨਾਲ ਜੁੜੇ ਉਪਕਰਣ ਵੀ ਲਾਂਚ ਕੀਤੇ ਹਨ। ਇਸ ਤੋਂ ਇਲਾਵਾ ਕੰਪਨੀ ਇਲੈਕਟ੍ਰਾਨਿਕਸ ਨਾਲ ਜੁੜੇ ਕਈ ਉਤਪਾਦ ਬਣਾਉਂਦੀ ਹੈ।
1996 ਵਿੱਚ ਕੰਪਨੀ ਨੇ ਆਪਣਾ ਪਹਿਲਾ ਫੀਚਰ ਫੋਨ Fizz ਲਾਂਚ ਕੀਤਾ। ਫਿਲਿਪਸ ਨੇ ਹੁਣ ਤੱਕ 150 ਤੋਂ ਵੱਧ ਫੀਚਰ ਤੇ ਸਮਾਰਟਫੋਨ ਲਾਂਚ ਕੀਤੇ ਹਨ। 2014 ਵਿੱਚ ਕੰਪਨੀ ਨੇ ਸਮਾਰਟਫੋਨ ਮਾਰਕੀਟ ਵਿੱਚ ਥਾਂ ਬਣਾਉਣ ਲਈ ਚਾਰ ਫੋਨ ਲਾਂਚ ਕੀਤੇ।
ਫਿਲਿਪਸ ਨੇ ਸਮਾਰਟਫੋਨ ਬਾਜ਼ਾਰ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿੱਚ Sapphire Life V787 ਵਰਗਾ ਚੰਗੇ ਸਮਾਰਟਫੋਨ ਲਾਂਚ ਕੀਤਾ। ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐਚਡੀ ਰੈਜ਼ੋਲਿਸ਼ਨ ਤੇ 441PPI ਡਿਸਪਲੇਅ ਵੀ ਸੀ ਪਰ ਕੰਪਨੀ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ।
ਹਾਲਾਂਕਿ, 2017 ਤੋਂ ਕੰਪਨੀ ਨੇ ਅਜੇ ਤੱਕ ਕੋਈ ਨਵਾਂ ਸਮਾਰਟਫੋਨ ਲਾਂਚ ਨਹੀਂ ਕੀਤਾ। ਇਸ ਸਮੇਂ ਕੰਪਨੀ ਸਿਰਫ ਫੀਚਰ ਫੋਨ ਵੇਚ ਰਹੀ ਹੈ।
TV
Appliances
Accessories