Vivo Mobile Phones

Vivo Mobile Phones

ਸਮਾਰਟਫੋਨ ਨਿਰਮਾਤਾ ਵੀਵੋ ਚੀਨੀ ਟੈਕ ਜੁਆਇੰਟ ਬੀਬੀਕੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਦਾ ਸਬ ਬ੍ਰਾਂਡ ਹੈ। ਪਿਛਲੇ ਪੰਜ ਸਾਲਾਂ ਤੋਂ ਵੀਵੋ ਨੇ ਭਾਰਤ ਦੇ ਆਫਲਾਈਨ ਬਾਜ਼ਾਰ ਵਿੱਚ ਮਜ਼ਬੂਤ ਪਕੜ ਬਣਾਈ ਹੈ। ਵੀਵੋ ਭਾਰਤ ਦੇ ਸਮਾਰਟਫੋਨ ਮਾਰਕੀਟ ਵਿੱਚ ਚੋਟੀ ਦੇ 5 ਬ੍ਰਾਂਡਾਂ ਵਿੱਚ ਕਾਇਮ ਹੈ। ਵੀਵੋ ਦਾ ਸਭ ਤੋਂ ਵੱਡਾ ਗਾਹਕ ਅਧਾਰ ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ 10 ਤੋਂ 20 ਹਜ਼ਾਰ ਦੇ ਮਿੱਡ ਰੇਂਜ ਅੰਦਰ ਹੈ। ਕੰਪਨੀ ਆਪਣੇ ਜ਼ਿਆਦਾਤਰ ਫੋਨ ਉਸੇ ਕੀਮਤ ਦੀ ਰੇਂਜ ਵਿੱਚ ਲਾਂਚ ਕਰਦੀ ਹੈ। ਵੀਵੋ ਆਪਣੇ ਸਮਾਰਟਫੋਨ 'ਚ ਕੈਮਰਾ ਫੀਚਰਸ 'ਤੇ ਸਭ ਤੋਂ ਜ਼ਿਆਦਾ ਫੋਕਸ ਕਰਦੀ ਹੈ। ਵੀਵੋ ਨੇ ਹਾਲ ਹੀ ਵਿੱਚ ਆਪਣਾ ਪਹਿਲਾ ਗਿੰਬਲ ਕੈਮਰਾ ਨਾਲ ਲੈਸ ਐਕਸ 50 ਪ੍ਰੋ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਆਪਣੇ ਕਾਰੋਬਾਰ ਦਾ ਦਾਅਵਾ ਕਰਦੀ ਹੈ। ਹਾਲਾਂਕਿ, ਯੂਐਸ ਵਿੱਚ ਵੀਵੋ ਦੇ ਸਮਾਰਟਫੋਨ ਬੀਐਲਯੂ ਬ੍ਰਾਂਡ ਤਹਿਤ ਵਿਕੇ ਹਨ। 2017 ਤੋਂ ਵੀਵੋ ਨੇ ਰੂਸ, ਸ਼੍ਰੀਲੰਕਾ, ਹਾਂਗਕਾਂਗ, ਬੰਗਲਾਦੇਸ਼, ਨੇਪਾਲ ਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ ਪੈਰ ਪਸਾਰੇ ਹਨ। 2015 ਵਿੱਚ, ਵੀਵੋ ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਦਾ ਖਿਤਾਬ ਸਪਾਂਸਰ ਵੀ ਬਣਿਆ। ਹਾਲਾਂਕਿ, ਸਾਲ 2020 ਵਿੱਚ ਭਾਰਤ ਤੇ ਚੀਨ ਵਿਚਾਲੇ ਹੋਏ ਵਿਵਾਦ ਕਾਰਨ ਵੀਵੋ ਆਈਪੀਐਲ ਦੇ ਖ਼ਿਤਾਬ ਸਪਾਂਸਰ ਵਜੋਂ ਪਿੱਛੇ ਹਟ ਗਈ ਹੈ।