Swiss Bank : ਸਵਿਸ ਬੈਂਕਾਂ 'ਚ ਭਾਰਤੀਆਂ ਦੀ ਜਮ੍ਹਾ ਰਾਸ਼ੀ 'ਚ ਆਈ 11 ਫੀਸਦੀ ਦੀ ਗਿਰਾਵਟ, 2022 'ਚ ਜਮ੍ਹਾ 3.42 ਅਰਬ ਸਵਿਸ ਫਰੈਂਕ ਰਹਿ ਗਿਆ Deposits
Swiss Banks Deposits: 2018 ਤੋਂ, ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਟੈਕਸ ਮਾਮਲਿਆਂ ਦੇ ਸਬੰਧ 'ਚ ਸਵੈਚਲਿਤ ਜਾਣਕਾਰੀ ਸਾਂਝੀ ਕਰਨ ਦੀ ਸੰਧੀ ਲਾਗੂ ਹੋਈ ਹੈ। ਉਦੋਂ ਤੋਂ ਉਥੋਂ ਦੀ ਅਥਾਰਟੀ ਜਮ੍ਹਾ ਕਰਨ ਵਾਲਿਆਂ ਦੇ ਵੇਰਵੇ ਮੁਹੱਈਆ ਕਰਵਾ ਰਹੀ ਹੈ।
Swiss Bank Deposits By Indians: ਇੱਥੇ ਸਵਿਸ ਬੈਂਕਾਂ (Swiss Banks) ਵਿੱਚ ਭਾਰਤੀਆਂ ਅਤੇ ਕੰਪਨੀਆਂ ਦੇ ਜਮ੍ਹਾ ਰਾਸ਼ੀ ਵਿੱਚ ਕਮੀ ਆਈ ਹੈ। ਸਵਿਟਜ਼ਰਲੈਂਡ ਸੈਂਟਰਲ ਬੈਂਕ ( Switzerland Central Bank) ਨੇ ਅੰਕੜੇ ਜਾਰੀ ਕੀਤੇ ਹਨ, ਜਿਸ ਦੇ ਮੁਤਾਬਕ ਸਵਿਸ ਬੈਂਕਾਂ 'ਚ ਭਾਰਤੀਆਂ ਤੇ ਭਾਰਤੀ ਕੰਪਨੀਆਂ ਦਾ ਪੈਸਾ 2022 'ਚ 11 ਫੀਸਦੀ ਘੱਟ ਕੇ 3.42 ਅਰਬ ਸਵਿਸ ਫਰੈਂਕ (30,000 ਕਰੋੜ ਰੁਪਏ) ਰਹਿ ਗਿਆ ਹੈ।
ਇੱਥੋਂ ਦੇ ਭਾਰਤੀ ਲੋਕ ਅਤੇ ਕੰਪਨੀਆਂ ਸਵਿਸ ਬੈਂਕਾਂ ਵਿੱਚ ਪੈਸਾ ਜਮ੍ਹਾ ਕਰਵਾਉਂਦੇ ਰਹੇ ਹਨ। ਕੁਝ ਲੋਕ ਭਾਰਤ ਵਿੱਚ ਸਥਿਤ ਸਵਿਸ ਬੈਂਕਾਂ ਦੀਆਂ ਸ਼ਾਖਾਵਾਂ ਅਤੇ ਹੋਰ ਵਿੱਤੀ ਸੰਸਥਾਵਾਂ ਰਾਹੀਂ ਸਵਿਸ ਬੈਂਕਾਂ ਵਿੱਚ ਪੈਸੇ ਵੀ ਜਮ੍ਹਾਂ ਕਰਵਾਉਂਦੇ ਹਨ। ਇਹ ਉਹ ਅਧਿਕਾਰਤ ਅੰਕੜਾ ਹੈ ਜੋ ਬੈਂਕਾਂ ਵੱਲੋਂ ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਨੂੰ ਦਿੱਤੇ ਗਏ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਸ ਵਿੱਚ ਕਾਲੇ ਧਨ ਦਾ ਅੰਕੜਾ ਸ਼ਾਮਲ ਨਹੀਂ ਹੈ ਜੋ ਭਾਰਤੀਆਂ ਨੇ ਸਵਿਸ ਬੈਂਕਾਂ ਵਿੱਚ ਜਮ੍ਹਾ ਕੀਤਾ ਹੈ। ਇਨ੍ਹਾਂ ਅੰਕੜਿਆਂ ਵਿੱਚ ਸਵਿਸ ਬੈਂਕਾਂ ਵਿੱਚ ਭਾਰਤੀਆਂ, ਪ੍ਰਵਾਸੀ ਭਾਰਤੀਆਂ ਜਾਂ ਕਿਸੇ ਹੋਰ ਦੁਆਰਾ ਤੀਜੇ ਦੇਸ਼ਾਂ ਵਿੱਚ ਸਥਿਤ ਸੰਸਥਾਵਾਂ ਦੇ ਨਾਮ 'ਤੇ ਜਮ੍ਹਾ ਧਨ ਦਾ ਜ਼ਿਕਰ ਨਹੀਂ ਹੈ।
ਸਵਿਟਜ਼ਰਲੈਂਡ ਸੈਂਟਰਲ ਬੈਂਕ ਮੁਤਾਬਕ 2022 ਦੇ ਅੰਤ ਤੱਕ ਸਵਿਸ ਬੈਂਕਾਂ ਵੱਲ 3.42 ਅਰਬ ਸਵਿਸ ਫਰੈਂਕ ਬਕਾਇਆ ਹੈ, ਜਿਸ ਨੂੰ ਕੁੱਲ ਦੇਣਦਾਰੀ ਕਰਾਰ ਦਿੱਤਾ ਗਿਆ ਹੈ। 2006 'ਚ ਭਾਰਤੀਆਂ ਨੇ ਸਵਿਸ ਬੈਂਕਾਂ 'ਚ ਰਿਕਾਰਡ 6.5 ਅਰਬ ਸਵਿਸ ਫਰੈਂਕ ਜਮ੍ਹਾ ਕਰਵਾਏ ਸਨ, ਜਿਸ ਤੋਂ ਬਾਅਦ ਭਾਰਤੀ ਜਮ੍ਹਾ 'ਚ ਲਗਾਤਾਰ ਕਮੀ ਆਈ ਹੈ। ਇਹ ਛਾਲ 2011, 2013, 2017, 2020 ਤੇ 2021 ਵਿੱਚ ਹੀ ਦੇਖਣ ਨੂੰ ਮਿਲੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ : Punjab Breaking News LIVE: ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ, ਗਿਆਨੀ ਰਘਬੀਰ ਸਿੰਘ ਥਾਪੇ ਨਵੇਂ ਜਥੇਦਾਰ, ਅੰਮ੍ਰਿਤਪਾਲ ਦੇ ਸਾਥੀ ਪੰਜਾਬ ਆਉਣਗੇ ਜਾਂ ਨਹੀਂ, ਸੁਣਵਾਈ ਅੱਜ, ਪੰਜਾਬ ਦੇ ਮੌਸਮ ਦਾ ਹਾਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ