CWC 2023: 2011 ਵਿਸ਼ਵ ਕੱਪ ਦੀਆਂ ਯਾਦਾਂ, ਏਅਰਟੈੱਲ ਨੂੰ #ShareYourCheer ਮੁਹਿੰਮ ਨੇ ਦੇਸ਼ ਭਰ 'ਚ ਜਗਾਇਆ ਉਤਸ਼ਾਹ
Airtel #ShareYourCheer Campaign: ਟੈਲੀਕਾਮ ਕੰਪਨੀ ਏਅਰਟੈੱਲ ਨੇ 2011 ਦੇ ਵਿਸ਼ਵ ਕੱਪ ਵਿੱਚ ਭਾਰਤ ਦੇ ਜੇਤੂ ਬਣਨ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ #ShareYourCheer ਨਾਮ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।
Airtel #ShareYourCheer Campaign: ਭਾਰਤੀ ਕ੍ਰਿਕਟ ਟੀਮ ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸਕਾਰਾਤਮਕ ਸ਼ੁਰੂਆਤ ਕੀਤੀ ਹੈ ਤੇ ਆਪਣਾ ਅਜੇਤੂ ਰਿਕਾਰਡ ਬਰਕਰਾਰ ਰੱਖਦੇ ਹੋਏ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਮੈਨ ਇਨ ਬਲੂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਪੂਰੇ ਦੇਸ਼ ਲਈ 2011 ਵਿਸ਼ਵ ਕੱਪ ਦੀ ਜਿੱਤ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਜਦੋਂ ਭਾਰਤ ਨੇ 2011 ਵਿੱਚ ਵਾਨਖੇੜੇ ਸਟੇਡੀਅਮ ਵਿੱਚ ਦੂਜੀ ਵਾਰ ਆਈਸੀਸੀ ਵਿਸ਼ਵ ਕੱਪ ਟਰਾਫੀ ਜਿੱਤੀ ਸੀ, ਉਸ ਸਮੇਂ ਦੇ ਅਨੁਭਵ ਨੂੰ ਸ਼ਬਦਾਂ ਵਿੱਚ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ
ਹੈ।
ਜਦੋਂ ਇੱਕੋ ਝਟਕੇ ਰਚਿਆ ਗਿਆ ਇਤਿਹਾਸ
2011 ਵਿੱਚ ਦਬਾਅ ਤੀਬਰ ਸੀ, ਸਕੋਰਬੋਰਡ ਘੜੀ ਦੀ ਸੂਈ ਦੀ ਹਰ ਟਿੱਕ-ਟਿੱਕ ਤੇ ਸੁੱਟੀ ਗਈ ਹਰ ਗੇਂਦ ਦੇ ਨਾਲ ਵਧਦਾ ਜਾ ਰਿਹਾ ਸੀ। ਭੀੜ ਦੇ ਸਾਹ ਰੁਕ ਗਏ ਸੀ ਤੇ ਇੱਕ ਅਰਬ ਤੋਂ ਵੱਧ ਦਿਲ ਆਸ਼ਾ ਤੇ ਉਮੀਦ ਨਾਲ ਧੜਕਣ ਲੱਗੇ ਸਨ। ਸਾਰਾ ਦੇਸ਼ ਚਿੰਤਤ ਸੀ, ਹਰ ਕੋਈ ਜਿੱਤ ਦੀ ਉਮੀਦ ਕਰ ਰਿਹਾ ਸੀ। ਤੇ ਫਿਰ ਇੱਕ ਝਟਕੇ ਵਿੱਚ, ਸਟੇਡੀਅਮ ਤੇ ਦੇਸ਼ ਤਾੜੀਆਂ ਦੀ ਗੜਗੜਾਟ ਤੇ ਜੈਕਾਰਿਆਂ ਨਾਲ ਗੂੰਜ ਉੱਠਿਆ!
2011 ਆਇਆ ਤੇ ਬੀਤ ਗਿਆ ਪਰ ਉਸ ਸਾਲ ਦੀਆਂ ਯਾਦਾਂ ਦੇਸ਼ ਦੇ ਹਰ ਕ੍ਰਿਕਟ ਪ੍ਰੇਮੀ ਲਈ ਹਮੇਸ਼ਾ ਤਾਜ਼ਾ ਰਹਿਣਗੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਏਅਰਟੈੱਲ ਦੀ ਨਵੀਂ ਵਿਸ਼ਵ ਕੱਪ ਮੁਹਿੰਮ ਦੇ ਨਾਲ, ਇਹ ਯਾਦਾਂ ਵਾਪਸ ਆ ਜਾਣਗੀਆਂ, ਜਿਸ ਨਾਲ ਤੁਸੀਂ ਪੁਰਾਣੀਆਂ ਯਾਦਾਂ ਨੂੰ ਇਕ ਵਾਰ ਫਿਰ ਤੋਂ ਤਾਜ਼ਾ ਕਰ ਸਕੋਗੇ।
ਇਹ ਵੀ ਪੜ੍ਹੋ: Dhanteras 2023: ਦੀਵਾਲੀ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਦੁਕਾਨਦਾਰਾਂ ਨੂੰ ਭਾਰੀ ਵਿਕਰੀ ਦੀ ਉਮੀਦ !
ਪੁਰਾਣੇ ਟਵੀਟਸ ਤੋਂ ਹੋ ਰਹੀਆਂ ਯਾਦਾਂ ਤਾਜ਼ਾ
ਟੈਲੀਕਾਮ ਕੰਪਨੀ ਨੇ ਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਵਿਲੱਖਣ ਟ੍ਰਿਬਿਊਟ ਪੇਸ਼ ਕਰਦੇ ਹੋਏ, ਉਨ੍ਹਾਂ ਸ਼ਾਨਦਾਰ ਪਲਾਂ ਦੀ ਭੀੜ, ਉਤਸ਼ਾਹ ਤੇ ਰੋਮਾਂਚ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਦਿਲਚਸਪ ਮੌਕਾ ਦਿੱਤਾ ਹੈ ਜਿਸ ਨੇ ਸਾਨੂੰ ਵਿਸ਼ਵ ਕੱਪ ਦੀ ਜਿੱਤ ਦਵਾਈ ਸੀ। ਏਅਰਟੈੱਲ 2011 ਵਿੱਚ ਕੀਤੇ ਗਏ ਉਨ੍ਹਾਂ ਟਵੀਟਾਂ 'ਤੇ ਰਿਪਲਾਈ ਕਰ ਰਿਹਾ ਹੈ, ਜੋ ਉਤਸ਼ਾਹ ਨਾਲ ਭਰੇ ਹੋਏ ਹਨ ਤੇ ICC ਵਿਸ਼ਵ ਕੱਪ 2023 ਲਈ ਜਨੂੰਨ ਨੂੰ ਦੁਬਾਰਾ ਜਗਾ ਰਹੇ ਹਨ।
ਏਅਰਟੈੱਲ ਦਾ ਹਰ ਰਿਪਲਾਈ ਸਾਡੇ ਲਈ ਟੀਮ ਇੰਡੀਆ ਲਈ ਹੋਰ ਵੀ ਜ਼ਿਆਦਾ ਉਤਸ਼ਾਹ ਤੇ ਅਟੁੱਟ ਸਮਰਥਨ ਦਿਖਾਉਣ ਲਈ ਇੱਕ ਰਿਮਾਂਈਡਰ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਏਅਰਟੈੱਲ ਨੇ 2011 ਤੋਂ ਬਾਅਦ ਹੁਣ ਤੱਕ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਲਈ ਇਵਾਲਵ ਹੋਈ ਹੈ, ਉਸੇ ਤਰ੍ਹਾਂ ਸਾਡੇ ਕੋਲ ਵੀ ਆਪਣੇ ਉਤਸ਼ਾਹ ਨੂੰ ਪਹਿਲਾਂ ਨਾਲੋਂ ਤੇਜ਼, ਬਿਹਤਰ ਤੇ ਵਧੇਰੇ ਜੀਵੰਤ ਪ੍ਰਦਾਨ ਕਰਨ ਦੀ ਸਮਰੱਥਾ ਹੈ। ਤੁਸੀਂ ਹੇਠਾਂ ਕੁਝ ਦਿਲਚਸਪ ਟਵੀਟਸ ਨੂੰ ਦੇਖ ਸਕਦੇ ਹੋ:
T 326 -Me superstitious about watching match coz' we lose .. but after 33 for 2, dont know why, sat in front of Tv, till the six from Dhoni
— Amitabh Bachchan (@SrBachchan) April 2, 2011
ਅਲਟਰਾ HD ਵਿੱਚ ਸਾਂਝੇ ਕਰੋ ਖੁਸ਼ੀ ਦੇ ਪਲ
ਪ੍ਰਸ਼ੰਸਕਾਂ ਨੂੰ 2011 ਦੀ ਉਸ ਇਤਿਹਾਸਕ ਰਾਤ ਯਾਦ ਆ ਰਹੀ ਹੈ, ਜਦੋਂ ਭਾਰਤ ਦੇ ਸੁਪਨੇ ਸਾਕਾਰ ਹੋਏ ਸਨ। ਕ੍ਰਿਕਟ ਪ੍ਰੇਮੀ ਆਪਣੇ ਜੋਸ਼ 'ਤੇ ਕਾਬੂ ਨਹੀਂ ਰੱਖ ਸਕੇ ਸੀ ਤੇ ਗਲੀਆਂ ਤੇ ਘਰਾਂ 'ਚ ਸੰਗੀਤ, ਡਾਂਸ ਤੇ ਮੇਲ ਕੇ ਜਸ਼ਨ ਮਨਾਇਆ ਸੀ। ਅੱਜ ਏਅਰਟੈੱਲ 5G ਪਲੱਸ ਦੇ ਨਾਲ ਉਹ ਬਿਹਤਰ ਜਸ਼ਨ ਮਨਾ ਸਕਦੇ ਹਨ ਕਿਉਂਕਿ ਬਿਜਲੀ ਦੀ ਤੇਜ਼ੀ ਨਾਲ ਚੱਲਣ ਵਾਲਾ ਨੈੱਟਵਰਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਆਦਿ 'ਤੇ ਅਲਟਰਾ -ਹਾਈ-ਡੈਫੀਨੇਸਨ ਕਲੈਰਟੀ 'ਚ ਉਨ੍ਹਾਂ ਖੁਸ਼ੀ ਦੇ ਪਲਾਂ ਨੂੰ ਲਾਈਵ ਸਟ੍ਰੀਮ ਕਰਨ ਤੇ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ।
In 2011, we witnessed an achievement that brought the whole country together. As we fast forward to 2023, it's time to relive those memories and prepare for a new-age celebration unlike any other. #ShareYourCheer
— airtel India (@airtelindia) October 25, 2023
ਏਅਰਟੈੱਲ 5G ਪਲੱਸ- ਭਾਰਤ ਦੀ ਰੈਜ਼ੀਲਿਐਂਟ ਸਿਪਿਰਟ ਨੂੰ ਦਿੰਦਾ ਬੜਾਵਾ
ਤਕਨਾਲੋਜੀ ਦੇ ਵਿਕਾਸ ਤੇ ਸੋਸ਼ਲ ਮੀਡੀਆ ਦੇ ਉਭਾਰ ਨਾਲ ਏਅਰਟੈੱਲ 5G ਪਲੱਸ ਹਾਈ-ਸਪੀਡ ਇੰਟਰਨੈਟ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ, ਜੋ ਗਾਹਕਾਂ ਲਈ ਅਲਟਰਾ-ਹਾਈ-ਡੈਫੀਨੇਸ਼ਨ ਵੀਡੀਓ ਸਟ੍ਰੀਮਿੰਗ ਸਣੇ ਇੱਕ ਵਿਲੱਖਣ ਅਨੁਭਵ ਯਕੀਨੀ ਬਣਾਉਣ ਲਈ ਇੱਕ ਬਿਹਤਰ ਨੈੱਟਵਰਕ ਬਣਾਉਂਦਾ ਹੈ। ਭਵਿੱਖ ਲਈ ਤਿਆਰ ਨੈੱਟਵਰਕ ਦੇ ਤੌਰ 'ਤੇ, ਏਅਰਟੈੱਲ 5G ਪਲੱਸ ਉੱਚ ਸਪੀਡ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਨਾਲ ਗਾਹਕਾਂ ਨੂੰ ਮੋਬਾਈਲ ਡਿਵਾਈਸਾਂ 'ਤੇ ਇਸ ਸਾਲ ਦੇ ਵਿਸ਼ਵ ਕੱਪ ਮੈਚਾਂ ਦੌਰਾਨ ਨਿਰਵਿਘਨ ਸਟ੍ਰੀਮ ਤਕਨ ਤੇ ਉਤਸ਼ਾਹ ਵਧਾਉਣ ਦੀ ਇਜਾਜ਼ਤ ਮਿਲਦੀ ਹੈ।
ਵੱਡੀ ਡਾਟਾ ਵੈਲਿਊਮ ਨੂੰ ਸੰਭਾਲਣ ਵਿੱਚ ਸਮਰੱਥ
ਏਅਰਟੈੱਲ 5G ਪਲੱਸ ਨੈੱਟਵਰਕ ਵੱਡੇ ਡਾਟਾ ਵੈਲਿਊਮ ਨੂੰ ਸੰਭਾਲਣ ਦੇ ਸਮਰੱਥ ਹੈ, ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਉਪਭੋਗਤਾ ਤੇਜ਼ ਅੱਪਲੋਡ ਤੇ ਡਾਊਨਲੋਡ ਸਪੀਡ ਦੇ ਨਾਲ ਇੱਕ ਬਿਹਤਰ ਨੈੱਟਵਰਕ ਅਨੁਭਵ ਦਾ ਆਨੰਦ ਲੈ ਸਕਣ। ਇਹ ਦੇਸ਼ ਭਰ ਦੇ ਆਈਸੀਸੀ ਵਿਸ਼ਵ ਕੱਪ ਸਟੇਡੀਅਮਾਂ, ਵੱਡੇ ਕਸਬਿਆਂ, ਸ਼ਹਿਰਾਂ ਤੇ ਪਿੰਡਾਂ ਵਿੱਚ ਮਹਿਸੂਸ ਕੀਤਾ ਜਾਵੇਗਾ।
#ShareYourCheer ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕਰੋ
ਏਅਰਟੈੱਲ ਦਾ ਮੰਨਣਾ ਹੈ ਕਿ #ShareYourCheer ਮੁਹਿੰਮ ਨਾਲ, ਦੇਸ਼ ਭਰ ਦੇ ਕ੍ਰਿਕਟ ਪ੍ਰਸ਼ੰਸਕ ਸਾਡੇ ਕ੍ਰਿਕਟਰਾਂ ਦੇ ਉਤਸ਼ਾਹ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏ ਸਕਦੇ ਹਨ। ਇਸ ਲਈ, ਏਅਰਟੈੱਲ ਇਸ ਵਿਸ਼ਵ ਕੱਪ ਸੀਜਨ ਦੌਰਾਨ ਭਾਵਨਾਵਾਂ ਦੀ ਗਹਿਰਾਈ ਨੂੰ ਫਿਰ ਤੋਂ ਜਿਉਣ ਦੀ ਵਚਨਬੱਧਤਾ ਨਾਲ ਟੀਮ ਇੰਡੀਆ ਲਈ ਆਪਣੀਆਂ- ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਸਾਂਝੀਆਂ ਕਰਨ ਲਈ ਭਾਰਤ ਭਰ ਦੇ ਉਨ੍ਹਾਂ ਲੱਖਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਸੱਦਾ ਦਿੰਦੀ ਹੈ ਜੋ ਇਸ ਖੇਡ ਵਿੱਚ ਜਾਨ ਫੂਕਦੇ ਹਨ।
ਇਹ ਵੀ ਪੜ੍ਹੋ: Gold Silver Price Today: ਧਨਤੇਰਸ 'ਤੇ ਵੀ ਸੋਨਾ-ਚਾਂਦੀ ਧੜ੍ਹੰਮ, ਸ਼ੌਪਿੰਗ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ
Disclaimer- (ਇਹ ਇੱਕ ਵਿਸ਼ੇਸ਼ ਲੇਖ ਹੈ। ਏਬੀਪੀ ਨੈੱਟਵਰਕ ਪ੍ਰਾਈਵੇਟ ਲਿਮਟਿਡ ਤੇ/ਜਾਂ ਏਬੀਪੀ ਲਾਈਵ ਕਿਸੇ ਵੀ ਤਰ੍ਹਾਂ ਇਸ ਲੇਖ/ਇਸ਼ਤਿਹਾਰ ਦੀ ਸਮੱਗਰੀ ਤੇ/ਜਾਂ ਇੱਥੇ ਪ੍ਰਗਟਾਏ ਗਏ ਵਿਚਾਰਾਂ ਦਾ ਸਮਰਥਨ ਨਹੀਂ ਕਰਦੇ। ਪਾਠਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਿਵੇਕ ਦੀ ਵਰਤੋਂ ਕਰਨ।)