7th Pay Commission: ਕਰਮਚਾਰੀਆਂ ਲਈ ਖੁਸ਼ਖਬਰੀ! DA 'ਚ 44% ਵਾਧਾ, ਤਨਖਾਹ 'ਚ ਬੰਪਰ ਉਛਾਲ
ਹੁਣ ਕੇਂਦਰ ਸਰਕਾਰ ਦੇ ਹੋਰ ਕਰਮਚਾਰੀਆਂ (Central Government Employees) ਦੀ ਤਨਖਾਹ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਸ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (Central Public sector enterprises CPSEs) ਦੇ ਕਰਮਚਾਰੀ ਸ਼ਾਮਲ ਹਨ।
7th Pay Commission: ਕੇਂਦਰੀ ਕਰਮਚਾਰੀਆਂ ਨੂੰ ਲਗਾਤਾਰ ਤੋਹਫ਼ੇ ਮਿਲ ਰਹੇ ਹਨ। 7ਵੇਂ ਤਨਖਾਹ ਕਮਿਸ਼ਨ ਤਹਿਤ ਜੁਲਾਈ ਵਿੱਚ ਮਹਿੰਗਾਈ ਭੱਤਾ (Dearness allowance) ਵਧਾ ਕੇ 28 ਪ੍ਰਤੀਸ਼ਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, 6ਵੇਂ ਤਨਖਾਹ ਕਮਿਸ਼ਨ ਅਧੀਨ ਪਬਲਿਕ ਸੈਕਟਰ ਯੂਨਿਟ ਵਿੱਚ ਕੰਮ ਕਰਨ ਵਾਲਿਆਂ ਦੀ ਤਨਖਾਹ ਵਿੱਚ ਵਾਧਾ ਹੋਇਆ।
ਹੁਣ ਕੇਂਦਰ ਸਰਕਾਰ ਦੇ ਹੋਰ ਕਰਮਚਾਰੀਆਂ (Central Government Employees) ਦੀ ਤਨਖਾਹ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਸ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (Central Public sector enterprises CPSEs) ਦੇ ਕਰਮਚਾਰੀ ਸ਼ਾਮਲ ਹਨ। ਸਰਕਾਰ ਨੇ 5ਵੇਂ ਤਨਖਾਹ ਕਮਿਸ਼ਨ ਤਹਿਤ ਇਸ ਸ਼੍ਰੇਣੀ ਵਿੱਚ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਨੂੰ 1 ਜੁਲਾਈ, 2021 ਤੋਂ ਵਧੇ ਹੋਏ ਡੀਏ ਦਾ ਲਾਭ ਵੀ ਮਿਲੇਗਾ ਤੇ ਉਨ੍ਹਾਂ ਦੀ ਤਨਖਾਹ ਵਿੱਚ ਵਧੀਆ ਵਾਧਾ ਹੋਵੇਗਾ।
ਕਿਹੜੇ ਕਰਮਚਾਰੀਆਂ ਨੂੰ ਲਾਭ ਮਿਲੇਗਾ?
ਵਿੱਤ ਮੰਤਰਾਲੇ ਦੇ ਜਨਤਕ ਉੱਦਮਾਂ ਵਿਭਾਗ ਦੇ ਅੰਡਰ-ਸਕੱਤਰ ਸ਼ਮਸੁਲ ਹੱਕ ਅਨੁਸਾਰ, ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (CPSEs) ਦੇ ਕੁਝ ਕਰਮਚਾਰੀਆਂ ਦੀ ਤਨਖਾਹ 5ਵੇਂ ਤਨਖਾਹ ਕਮਿਸ਼ਨ ਦੇ ਅਧੀਨ ਆਉਂਦੀ ਹੈ। ਅਜਿਹੇ ਕਰਮਚਾਰੀਆਂ ਦਾ ਡੀਏ ਵਧ ਗਿਆ ਹੈ। ਇੱਥੇ ਦੋ ਤਰ੍ਹਾਂ ਦੇ ਕਰਮਚਾਰੀ ਸ਼ਾਮਲ ਹਨ। ਪਹਿਲਾ - ਉਹ ਜੋ ਮੁੱਢਲੀ ਤਨਖਾਹ 'ਤੇ 50 ਫੀਸਦੀ ਰਲੇਵੇਂ ਦਾ ਲਾਭ ਲੈਂਦੇ ਹਨ ਤੇ ਦੂਜਾ ਉਹ ਜਿਨ੍ਹਾਂ ਨੂੰ ਇਹ ਲਾਭ ਨਹੀਂ ਮਿਲਦਾ।
ਮਹਿੰਗਾਈ ਭੱਤੇ (Dearness allowance) ਵਿੱਚ ਕਿੰਨਾ ਵਾਧਾ ਹੋਇਆ
ਵਿੱਤ ਮੰਤਰਾਲੇ ਦੇ ਸਰਕੂਲਰ ਦੇ ਅਨੁਸਾਰ, ਉਨ੍ਹਾਂ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਭਾਰੀ ਵਾਧਾ ਹੋਇਆ ਹੈ ਜੋ ਮੁਢਲੀ ਤਨਖਾਹ 'ਤੇ 50 ਫੀਸਦੀ ਰਲੇਵੇਂ ਦਾ ਲਾਭ ਨਹੀਂ ਲੈਂਦੇ। ਇਨ੍ਹਾਂ ਕਰਮਚਾਰੀਆਂ ਦਾ DA 362 ਫੀਸਦੀ ਤੋਂ ਵਧਾ ਕੇ 406 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 50 ਰਲੇਵੇਂ ਦੇ ਲਾਭ ਲੈਣ ਵਾਲੇ ਕਰਮਚਾਰੀਆਂ ਦਾ DA 312 ਫੀਸਦੀ ਤੋਂ ਵਧਾ ਕੇ 356 ਫੀਸਦੀ ਕਰ ਦਿੱਤਾ ਗਿਆ ਹੈ। ਨਵਾਂ ਮਹਿੰਗਾਈ ਭੱਤਾ 1 ਜੁਲਾਈ 2021 ਤੋਂ ਲਾਗੂ ਕੀਤਾ ਗਿਆ ਹੈ।
ਮਹਾਂਮਾਰੀ ਦੇ ਕਾਰਨ ਮਹਿੰਗਾਈ ਭੱਤਾ ਰੋਕ ਦਿੱਤਾ ਗਿਆ ਸੀ
ਕੇਂਦਰ ਦੇ ਹੋਰ ਕਰਮਚਾਰੀਆਂ ਦੀ ਤਰ੍ਹਾਂ ਕੋਵਿਡ ਮਹਾਂਮਾਰੀ ਦੇ ਕਾਰਨ ਇਨ੍ਹਾਂ ਕਰਮਚਾਰੀਆਂ ਦਾ ਡੀਏ ਵੀ ਰੋਕ ਦਿੱਤਾ ਗਿਆ ਸੀ। ਇਨ੍ਹਾਂ ਵਿੱਚ ਤਿੰਨ ਕਿਸ਼ਤਾਂ ਸ਼ਾਮਲ ਹਨ। ਜਨਵਰੀ 2020, ਜੁਲਾਈ 2020 ਤੇ ਜਨਵਰੀ 2021 ਲਈ ਮਹਿੰਗਾਈ ਭੱਤਾ ਬਹਾਲ ਕਰ ਦਿੱਤਾ ਗਿਆ ਹੈ।
ਹਾਲਾਂਕਿ, ਡੇਢ ਸਾਲ ਦੇ ਬਕਾਏ ਬਾਰੇ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੁਝ ਸਰਕਾਰੀ ਮੁਲਾਜ਼ਮ ਸੰਗਠਨ ਲਗਾਤਾਰ ਡੇਢ ਸਾਲ ਦੇ ਡੀਏ ਦੇ ਬਕਾਏ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Weather Update: ਦਿੱਲੀ ਸਣੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904