Weather Update: ਦਿੱਲੀ ਸਣੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਮੰਗਲਵਾਰ ਸਵੇਰ ਤੋਂ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਤੇ ਪੂਰਬੀ, ਦੱਖਣ-ਪੂਰਬ, ਉੱਤਰ-ਪੂਰਬ ਤੇ ਉੱਤਰੀ ਦਿੱਲੀ ਸਮੇਤ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਤੇ ਲੋਕਾਂ ਨੂੰ ਨਮੀ ਤੇ ਗਰਮੀ ਤੋਂ ਰਾਹਤ ਮਿਲੀ ਹੈ।
Rain in Delhi: ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਨਮੀ ਤੇ ਗਰਮੀ ਨਾਲ ਜੂਝ ਰਹੀ ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਸਵੇਰੇ ਤੇਜ਼ ਬਾਰਸ਼ ਨੇ ਲੋਕਾਂ ਦਾ ਮੂਡ ਖੁਸ਼ਨੁਮਾ ਕਰ ਦਿੱਤਾ। ਪੂਰਬੀ, ਦੱਖਣ-ਪੂਰਬ, ਉੱਤਰ-ਪੂਰਬ, ਉੱਤਰੀ ਦਿੱਲੀ, ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਦਾਦਰੀ, ਮੇਰਠ ਤੇ ਮੋਦੀਨਗਰ ਵਿੱਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਸਵੇਰੇ ਹੀ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ।
#WATCH | Delhi: Rain lashes various parts of the national capital. Visuals from Connaught Place. pic.twitter.com/zQg6uwTMAs
— ANI (@ANI) August 31, 2021
ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਲਗਾਤਾਰ ਮੀਂਹ ਪੈਣ ਦੀ ਬਜਾਏ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ। ਹਾਲਾਂਕਿ, ਬੱਦਲਵਾਈ ਅਤੇ ਬਾਰਿਸ਼ ਦੇ ਬਾਵਜੂਦ ਤਾਪਮਾਨ ਵਿੱਚ ਬਹੁਤ ਗਿਰਾਵਟ ਆਉਣ ਦੀ ਸੰਭਾਵਨਾ ਨਹੀਂ।
ਦੱਸ ਦਈਏ ਕਿ ਦਿੱਲੀ ਵਿੱਚ ਸ਼ਨੀਵਾਰ ਤੋਂ ਬਾਰਿਸ਼ ਹੋ ਰਹੀ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਦੋ-ਤਿੰਨ ਖੇਤਰਾਂ ਵਿੱਚ ਕੁਝ ਪਲਾਂ ਲਈ ਹਲਕੀ ਬਾਰਿਸ਼ ਹੋਈ ਪਰ ਹੁਣ ਸ਼ੁੱਕਰਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਸ਼ੁੱਕਰਵਾਰ ਤੱਕ ਬੱਦਲ ਛਾਏ ਰਹਿਣਗੇ ਤੇ ਹੋਰ ਭਾਰੀ ਤੇ ਲਗਾਤਾਰ ਮੀਂਹ ਨਹੀਂ ਪਏਗਾ। ਇਸ ਕਾਰਨ ਤਾਪਮਾਨ ਜ਼ਿਆਦਾ ਨਹੀਂ ਡਿੱਗੇਗਾ।
ਜਾਣੋ ਪੰਜਾਬ ਦਾ ਮੌਸਮ
ਮੌਨਸੂਨ ਇੱਕ ਵਾਰ ਫਿਰ ਪੂਰੇ ਸੂਬੇ 'ਚ ਸਰਗਰਮ ਹੋ ਗਿਆ ਹੈ ਅਤੇ ਸੂਬੇ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਸ ਹਫਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਤੇ ਬੂੰਦਾਬਾਂਦੀ ਹੋਵੇਗੀ।
ਇਸ ਦੇ ਨਾਲ ਹੀ ਮੀਂਹ ਕਾਰਨ ਲੋਕਾਂ ਨੂੰ ਨਮੀ ਤੇ ਗਰਮੀ ਤੋਂ ਰਾਹਤ ਮਿਲਦੀ ਰਹੇਗੀ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਵਿੱਚ 40.4 ਤੇ 26, ਫ਼ਿਰੋਜ਼ਪੁਰ 36.4 ਅਤੇ 27.7, ਲੁਧਿਆਣਾ ਵਿੱਚ 33.4 ਅਤੇ 25.4, ਪਠਾਨਕੋਟ ਵਿੱਚ 34.6 ਤੇ 26.8 ਅਤੇ ਪਟਿਆਲਾ ਵਿੱਚ 34.2 ਤੇ 27.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: Afridi Supports Taliban: ਤਾਲਿਬਾਨ ਦੇ ਹੱਕ 'ਚ ਡਟਿਆ ਅਫਰੀਦੀ, ਵੀਡੀਓ ਸ਼ੇਅਰ ਕਰ ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904