7th Pay Commission: ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਤਨਖ਼ਾਹ 'ਚ ਦੁੱਗਣੇ ਵਾਧੇ ਦਾ ਮਿਲੇਗਾ ਤੋਹਫ਼ਾ!
7th Pay Commission News: ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਇਆ ਹੈ, ਜਿਸ ਦੇ ਤਹਿਤ ਉਮੀਦ ਕੀਤੀ ਜਾ ਰਹੀ ਹੈ ਕਿ ਮਹਿੰਗਾਈ ਭੱਤੇ 'ਚ 4 ਫੀਸਦੀ ਦਾ ਵਾਧਾ ਹੋ ਸਕਦਾ ਹੈ।
7th Pay Commission Latest News: ਕੇਂਦਰ ਸਰਕਾਰ (Central Government Employees) ਨੂੰ ਮਹਿੰਗਾਈ ਭੱਤੇ ਵਿਚ ਵਾਧੇ ਦਾ ਲਾਭ ਜੁਲਾਈ ਵਿਚ ਮਿਲਣ ਦੀ ਉਮੀਦ ਹੈ। 1 ਜੁਲਾਈ ਤੋਂ ਮਹਿੰਗਾਈ ਭੱਤੇ (Dearness Allowance Hike) ਵਿੱਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਡੀਏ ਵਾਧੇ (DA Hike) ਨੂੰ ਲੈ ਕੇ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਸਰਕਾਰ ਚਾਲੂ ਵਿੱਤੀ ਸਾਲ ਦੌਰਾਨ ਪਹਿਲੀ ਵਾਰ ਡੀਏ ਵਿੱਚ ਵਾਧਾ ਕਰੇਗੀ। ਏਆਈਸੀਪੀਆਈ (AICPI) ਦੇ ਅਪ੍ਰੈਲ ਦੇ ਅੰਕੜਿਆਂ ਮੁਤਾਬਕ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 3 ਤੋਂ 4 ਫ਼ੀਸਦੀ ਮਹਿੰਗਾਈ ਭੱਤੇ ਦਾ ਵਾਧਾ ਲਗਭਗ ਤੈਅ ਹੈ। ਹਾਲਾਂਕਿ ਇਹ ਮਈ ਅਤੇ ਜੂਨ ਦੇ ਅੰਕੜਿਆਂ 'ਤੇ ਵੀ ਨਿਰਭਰ ਕਰੇਗਾ। ਜੇ ਮਈ ਅਤੇ ਜੂਨ ਦੇ AICPI ਦੇ ਅੰਕੜੇ ਚੰਗੇ ਰਹਿੰਦੇ ਹਨ ਤਾਂ 4 ਫੀਸਦੀ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਵਧ ਸਕਦੀ ਹੈ।
ਕਿੰਨਾ ਵਧੇਗਾ DA
ਫਿਲਹਾਲ ਕੇਂਦਰੀ ਕਰਮਚਾਰੀਆਂ ਨੂੰ 42 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਜੇ ਡੀਏ ਵਿੱਚ 4 ਫੀਸਦੀ ਦਾ ਹੋਰ ਵਾਧਾ ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 46 ਫੀਸਦੀ ਹੋ ਜਾਵੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਪ੍ਰੈਲ ਲਈ ਏਆਈਸੀਪੀਆਈ ਅੰਕੜਾ 134.2 ਅੰਕ ਹੈ ਅਤੇ ਡੀਏ ਸਕੋਰ 45.06 ਹੈ। ਮਈ ਅਤੇ ਜੂਨ ਦੌਰਾਨ ਸੂਚਕਾਂਕ ਦੇ 46.40 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਡੀਏ ਵਿਚ ਲਗਭਗ 4 ਫੀਸਦੀ ਵਾਧਾ ਤੈਅ ਹੈ।
ਕਿੰਨੀ ਵਧੇਗੀ ਮੁਲਾਜ਼ਮਾਂ ਦੀ ਤਨਖਾਹ?
ਜੇ ਕਿਸੇ ਕਰਮਚਾਰੀ ਦੀ ਮਾਸਿਕ ਤਨਖਾਹ 18 ਹਜ਼ਾਰ ਰੁਪਏ ਹੈ ਤਾਂ ਮਹਿੰਗਾਈ ਭੱਤਾ 42 ਫੀਸਦੀ ਡੀਏ ਦੇ ਹਿਸਾਬ ਨਾਲ 7560 ਰੁਪਏ ਹੋਵੇਗਾ। ਦੂਜੇ ਪਾਸੇ ਜੇ 46 ਫੀਸਦੀ ਦੇ ਹਿਸਾਬ ਨਾਲ ਡੀਏ ਦੀ ਗਣਨਾ ਕਰੀਏ ਤਾਂ ਇਹ 8280 ਰੁਪਏ ਬਣਦੀ ਹੈ, ਜਿਸ ਦਾ ਮਤਲਬ ਹੈ ਕਿ ਹਰ ਮਹੀਨੇ ਤਨਖਾਹ 720 ਰੁਪਏ ਤੇ ਸਾਲਾਨਾ 99,360 ਰੁਪਏ ਵਧੇਗੀ।
ਵਧ ਸਕਦੀ ਹੈ ਬੇਸਿਕ ਤਨਖਾਹ
ਜੁਲਾਈ ਵਿੱਚ ਡੀਏ ਵਿੱਚ ਵਾਧੇ ਤੋਂ ਇਲਾਵਾ ਮੁਲਾਜ਼ਮਾਂ ਨੂੰ ਮੁੱਢਲੀ ਤਨਖਾਹ ਵਿੱਚ ਵਾਧੇ ਦਾ ਤੋਹਫ਼ਾ ਵੀ ਮਿਲ ਸਕਦਾ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਵਿੱਚ 8 ਹਜ਼ਾਰ ਰੁਪਏ ਦੇ ਵਾਧੇ ਦਾ ਅਨੁਮਾਨ ਹੈ। ਅਜਿਹੇ 'ਚ ਜੇ ਕਿਸੇ ਕਰਮਚਾਰੀ ਦੀ ਘੱਟੋ-ਘੱਟ ਤਨਖਾਹ 18 ਹਜ਼ਾਰ ਰੁਪਏ ਹੈ ਤਾਂ ਇਹ ਵਧ ਕੇ 26 ਹਜ਼ਾਰ ਰੁਪਏ ਹੋ ਜਾਵੇਗੀ।