Heroin Seized At Mundra Port: ਗੁਜਰਾਤ ਦੇ ਮੁੰਦਰਾ ਪੋਰਟ ਤੋਂ ਜ਼ਬਤ 'ਅਫ਼ਗਾਨ ਹੈਰੋਇਨ' 'ਤੇ ਅਡਾਨੀ ਗਰੁੱਪ ਨੇ ਦਿੱਤੀ ਸਫ਼ਾਈ
ਅਡਾਨੀ ਗਰੁੱਪ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ- 'ਗੈਰ ਕਾਨੂੰਨੀ ਡਰੱਗਸ ਤੇ ਮੁਲਜ਼ਮਾਂ ਨੂੰ ਫੜ੍ਹੇ ਜਾਣ ਨੂੰ ਲੈਕੇ ਡੀਆਰਆਈ ਤੇ ਕਸਟਮ ਦੀਆਂ ਟੀਮਾਂ ਨੂੰ ਧੰਨਵਾਦ ਕਰਨਾ ਤੇ ਵਧਾਈ ਦੇਣਾ ਚਾਹੁੰਦੇ ਹਨ।'
Heroin Seized At Mundra Port: ਅਰਬਪਤੀ ਗੌਤਮ ਅਡਾਨੀ ਦੇ ਅਗਵਾਈ ਵਾਲੇ ਅਡਾਨੀ ਗਰੁੱਪ ਨੇ ਗੁਜਰਾਤ ਦੇ ਮੁੰਦਰਾ ਪੋਰਟ ਦੇ ਡੀਪੀ ਵਰਲਡ ਟਰਮੀਨਲ ਤੋਂ ਦੋ ਵੱਡੇ ਕੰਟੇਨਰ ਚ ਵੱਡੀ ਮਾਤਰਾ 'ਚ ਹੈਰੋਇਨ ਦੀ ਖੇਪ ਜ਼ਬਤ ਕੀਤੇ ਜਾਣ ਨੂੰ ਲੈਕੇ ਸਫ਼ਾਈ ਦਿੱਤੀ ਹੈ। ਕੇਂਦਰੀ ਖੁਫੀਆ ਡਾਇਰੈਕਟੋਰੇਟ (Directorate of Revenue Intelligence) ਤੇ ਕਸਟਮ ਦੇ ਜੁਆਂਇੰਟ ਆਪਰੇਸ਼ਨ 'ਚ 16 ਸਤੰਬਰ 2021 ਨੂੰ ਨਸ਼ੇ ਦੀ ਖੇਪ ਫੜੀ ਸੀ।
ਅਡਾਨੀ ਗਰੁੱਪ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ- 'ਗੈਰ ਕਾਨੂੰਨੀ ਡਰੱਗਸ ਤੇ ਮੁਲਜ਼ਮਾਂ ਨੂੰ ਫੜ੍ਹੇ ਜਾਣ ਨੂੰ ਲੈਕੇ ਡੀਆਰਆਈ ਤੇ ਕਸਟਮ ਦੀਆਂ ਟੀਮਾਂ ਨੂੰ ਧੰਨਵਾਦ ਕਰਨਾ ਤੇ ਵਧਾਈ ਦੇਣਾ ਚਾਹੁੰਦੇ ਹਨ।' ਰਿਪੋਰਟਾਂ ਮੁਤਾਬਕ ਡੀਆਰਆਈ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਬਿਲੀਅਨ ਡਾਲਰ ਦੀ ਕੀਮਤ ਦੀ ਕਰੀਬ ਤਿੰਨ ਹਜ਼ਾਰ ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਕਾਨੂੰਨ ਭਾਰਤ ਸਰਕਾਰ ਦੇ ਸਮਰੱਥ ਅਧਿਕਾਰੀਆਂ ਜਿਵੇਂ ਸਰਹੱਦੀ ਫੀਸ ਤੇ ਡੀਆਰਆਈ ਨੂੰ ਗੈਰ-ਕਾਨੂੰਨੀ ਕਾਰਗੋ ਨੂੰ ਖੋਲ੍ਹਣ, ਜਾਂਚਣ ਤੇ ਜ਼ਬਤ ਕਰਨ ਦਾ ਅਧਿਕਾਰ ਦਿੰਦਾ ਹੈ। ਬੁਲਾਰੇ ਨੇ ਕਿਹਾ, 'ਦੇਸ਼ਭਰ 'ਚ ਕੰਟੇਨਰ ਦੀ ਪੋਰਟ ਦੇ ਆਪਰੇਟਰ ਜਾਂਚ ਨਹੀਂ ਕਰ ਸਕਦੇ। ਪੋਰਟ ਨੂੰ ਚਲਾਉਣ ਦੀ ਉਨ੍ਹਾਂ ਦੀ ਭੂਮਿਕਾ ਸੀਮਿਤ ਹੈ।'
ਕੰਪਨੀ ਨੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਬਿਆਨ ਅਡਾਨੀ ਸਮੂਹ ਖਿਲਾਫ ਸੋਸ਼ਲ ਮੀਡੀਆ 'ਤੇ ਚਲਾਏ ਜਾ ਰਹੇ ਪ੍ਰੇਰਿਤ, ਦੁਰਭਾਵਨਾਪੂਰਨ ਤੇ ਝੂਠੇ ਪ੍ਰਚਾਰ ਨੂੰ ਰੋਕ ਦੇਵੇਗਾ। APSEZਇਕ ਪੋਰਟ ਆਪਰੇਟਰ ਹੈ ਜੋ ਸ਼ਿਪਿੰਗ ਲਾਇਨਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ: Canada Flight: ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ, ਸਿੱਧੀ ਉਡਾਣ ਮੁੜ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904