(Source: ECI/ABP News)
Adani groups: ਅਡਾਨੀ ਗਰੁੱਪ ਨੇ ਦਿੱਤਾ ਭਰੋਸਾ, ਪੋਰਟਫੋਲੀਓ ਕੰਪਨੀ ਨਿਵੇਸ਼ਕਾਂ ਨੂੰ ਦੇਵੇਗੀ ਸ਼ਾਨਦਾਰ ਰਿਟਰਨ
Adani Portfolio Stocks: ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਅਜੇ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
![Adani groups: ਅਡਾਨੀ ਗਰੁੱਪ ਨੇ ਦਿੱਤਾ ਭਰੋਸਾ, ਪੋਰਟਫੋਲੀਓ ਕੰਪਨੀ ਨਿਵੇਸ਼ਕਾਂ ਨੂੰ ਦੇਵੇਗੀ ਸ਼ਾਨਦਾਰ ਰਿਟਰਨ adani-group-companies-to-deliver-superior-returns-to-shareholders-says-adani-group-spokesperson Adani groups: ਅਡਾਨੀ ਗਰੁੱਪ ਨੇ ਦਿੱਤਾ ਭਰੋਸਾ, ਪੋਰਟਫੋਲੀਓ ਕੰਪਨੀ ਨਿਵੇਸ਼ਕਾਂ ਨੂੰ ਦੇਵੇਗੀ ਸ਼ਾਨਦਾਰ ਰਿਟਰਨ](https://feeds.abplive.com/onecms/images/uploaded-images/2023/02/10/f9ae3d1e92196f520b9b086cb11519ae1676012378004314_original.jpg?impolicy=abp_cdn&imwidth=1200&height=675)
Adani Group: ਅਡਾਨੀ ਗਰੁੱਪ ਦੀਆਂ ਪੋਰਟਫੋਲੀਓ ਕੰਪਨੀਆਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਨਕਾਰਾਤਮਕ ਖਬਰਾਂ ਆਉਣ ਤੋਂ ਬਾਅਦ, ਗਰੁੱਪ 'ਤੇ ਨਿਵੇਸ਼ਕਾਂ ਦਾ ਭਰੋਸਾ ਬਣਾਈ ਰੱਖਣ ਲਈ ਇਕ ਬਿਆਨ ਜਾਰੀ ਕੀਤਾ ਗਿਆ ਹੈ। ਅਡਾਨੀ ਗਰੁੱਪ ਦੇ ਬੁਲਾਰੇ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਗਰੁੱਪ ਦੀਆਂ ਪੋਰਟਫੋਲੀਓ ਕੰਪਨੀਆਂ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦੇਣਗੀਆਂ।
ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਸਮੂਹ ਦੀਆਂ ਸਾਰੀਆਂ ਪੋਰਟਫੋਲੀਓ ਕੰਪਨੀਆਂ ਦੀ ਬੈਲੇਂਸ ਸ਼ੀਟ ਬਹੁਤ ਵਧੀਆ ਹੈ। ਅਸੀਂ ਡੈਵਲੈਪਮੈਂਟ ਸਮਰੱਥਾਵਾਂ ਵਿੱਚ ਉਦਯੋਗ ਵਿੱਚ ਸਭ ਤੋਂ ਅੱਗੇ ਰਹੇ ਹਾਂ। ਕਾਰਪੋਰੇਟ ਗਵਰਨੈਂਸ ਦੇ ਮਜ਼ਬੂਤ ਹੋਣ ਦੇ ਨਾਲ-ਨਾਲ ਸਿਕਿਊਰਡ ਐਸੇਟਸ, ਜ਼ਬਰਦਸਤ ਕੈਸ਼ਫਲੋ, ਸਾਡੀਆਂ ਸਾਰੀਆਂ ਵਪਾਰਕ ਯੋਜਨਾਵਾਂ ਲਈ ਲੋੜੀਂਦਾ ਫੰਡ ਉਪਲਬਧ ਹੈ।
ਇੱਕ ਵਾਰ ਮੌਜੂਦਾ ਬਾਜ਼ਾਰ ਵਿੱਚ ਹਾਲਾਤ ਸਥਿਰ ਹੋ ਜਾਣ ਤਾਂ ਫਿਰ ਸਾਡੀਆਂ ਸਾਰੀਆਂ ਪੋਰਟਫੋਲੀਓ ਕੰਪਨੀਆਂ ਆਪਣੀ ਕੈਪਿਟਲ ਮਾਰਕਿਟ ਸਟ੍ਰੈਟੇਜੀ ਦੀ ਸਮੀਖਿਆ ਕਰਨਗੀਆਂ। ਕੰਪਨੀ ਦੇ ਬੁਲਾਰੇ ਨੇ ਸ਼ੇਅਰਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਪੋਰਟਫੋਲੀਓ ਕੰਪਨੀਆਂ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਪ੍ਰਦਾਨ ਕਰਨਗੀਆਂ।
ਇਹ ਵੀ ਪੜ੍ਹੋ: Adani Hindenburg Case: ਕੇਂਦਰ ਨੇ SC ਨੂੰ ਕਿਹਾ, ਸ਼ੇਅਰ ਬਜ਼ਾਰ ਦੇ ਚੰਗੇ ਕੰਮਕਾਜ ਲਈ ਕਮੇਟੀ ਬਣਾਉਣ 'ਚ ਕੋਈ ਇਤਰਾਜ਼ ਨਹੀਂ, ਪਰ...
ਦਰਅਸਲ ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਇਕ ਵਾਰ ਫਿਰ ਤੋਂ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਰੇਟਿੰਗ ਏਜੰਸੀ ਮੂਡੀਜ਼ ਨੇ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਰੇਟਿੰਗ ਆਊਟਲੁੱਕ ਨੂੰ ਘਟਾ ਦਿੱਤਾ ਹੈ।
ਅਜਿਹੀ ਸਥਿਤੀ ਵਿੱਚ, ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੂੰ ਆਪਣੀ ਵਿਸਤਾਰ ਯੋਜਨਾਵਾਂ ਨੂੰ ਅੱਗੇ ਵਧਾਉਣ ਵਿੱਚ ਪੂੰਜੀ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟਾਂ ਮੁਤਾਬਕ ਅਡਾਨੀ ਸਮੂਹ ਨੇ ਮਾਲੀਆ ਵਾਧੇ ਦੇ ਟੀਚੇ ਨੂੰ ਵੀ ਘਟਾ ਦਿੱਤਾ ਹੈ, ਇਸ ਲਈ ਗਰੁੱਪ ਵਿਸਥਾਰ ਯੋਜਨਾ 'ਤੇ ਹੋਣ ਵਾਲੇ ਖਰਚਿਆਂ 'ਤੇ ਕਟੌਤੀ ਕਰਨ ਜਾ ਰਿਹਾ ਹੈ।
ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਗਿਰਾਵਟ ਦਰਜ ਕੀਤੀ ਗਈ
ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਫਿਰ ਗਿਰਾਵਟ ਦੇਖਣ ਨੂੰ ਮਿਲੀ ਹੈ। ਗਰੁੱਪ ਦੇ ਸਟਾਕ 'ਤੇ ਨਜ਼ਰ ਮਾਰੀਏ ਤਾਂ ਅਡਾਨੀ ਐਂਟਰਪ੍ਰਾਈਜ਼ ਸਟਾਕ 7%, ਅਡਾਨੀ ਗ੍ਰੀਨ 5%, ਅਡਾਨੀ ਵਿਲਮਰ 5%, ਅਡਾਨੀ ਟ੍ਰਾਂਸਮਿਸ਼ਨ 5%, ਅਡਾਨੀ ਪਾਵਰ 5%, ਅਡਾਨੀ ਟੋਟਲ ਗੈਸ 5%, ਅਡਾਨੀ ਪੋਰਟਸ 5.18%, ਏ.ਸੀ.ਸੀ. 3.04%, ਅੰਬੂਜਾ ਸੀਮੈਂਟ 5.09 ਫੀਸਦੀ ਅਤੇ ਐਨਡੀਟੀਵੀ 5 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।
ਇਹ ਵੀ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਤੇ ਕਪਿਲ ਸ਼ਰਮਾ ਦੀ ਅੰਗਰੇਜ਼ੀ ਸੁਣ ਹੱਸ-ਹੱਸ ਹੋ ਜਾਵੇਗਾ ਬੁਰਾ ਹਾਲ, ਦੇਖੋ ਇਹ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)