ਅਡਾਨੀ ਦੀਆਂ ਕੰਪਨੀਆਂ ’ਤੇ 2019 ਤੋਂ ਹੀ ਵਧਾਈ ਸੀ ਰੈਗੂਲੇਟਰੀ ਨਿਗਰਾਨੀ, ਫਿਰ ਕਿਉਂ ਨਹੀਂ ਹੋਇਆ ਕੋਈ ਐਕਸ਼ਨ?
ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਉਣ ਮਗਰੋਂ ਹੁਣ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਹੈ ਪਰ ਵਿੱਤੀ ਗੜਬੜੀਆਂ ਦਾ ਮਾਮਲਾ ਅਜੇ ਵੀ ਗਰਮਾਇਆ ਹੋਇਆ ਹੈ।
Adani Group Share: ਅਡਾਨੀ ਦੀਆਂ ਕੰਪਨੀਆਂ ਨੂੰ ਲੈ ਕੇ ਦੇਸ਼ ਦੀ ਸਿਆਸਤ ਤੋਂ ਲੈ ਕੇ ਕਾਰੋਬਾਰ ਵਿੱਚ ਭੂਚਾਲ ਆਇਆ ਹੈ। ਬੇਸ਼ੱਕ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਉਣ ਮਗਰੋਂ ਹੁਣ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਹੈ ਪਰ ਵਿੱਤੀ ਗੜਬੜੀਆਂ ਦਾ ਮਾਮਲਾ ਅਜੇ ਵੀ ਗਰਮਾਇਆ ਹੋਇਆ ਹੈ।
ਉਧਰ, ‘ਸੇਬੀ’ ਨੇ ਦਾਅਵਾ ਕੀਤਾ ਹੈ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਕਦਮ ਆਏ ਉਛਾਲ ’ਤੇ 2019 ਤੋਂ ਰੈਗੂਲੇਟਰੀ ਨਿਗਰਾਨੀ ਵਧਾ ਦਿੱਤੀ ਗਈ ਸੀ। ਹੈਰਾਨੀ ਇਸ ਗੱਲ ਹੈ ਕਿ ਨਿਗਰਾਨੀ ਦੇ ਬਾਵਜੂਦ ਸੇਬੀ ਨੇ ਕੋਈ ਐਸਨ ਨਹੀਂ ਲਿਆ ਤੇ ਨਾ ਹੀ ਇਸ ਬਾਰੇ ਕੋਈ ਜਾਂਚ ਕੀਤੀ।
ਇਹ ਵੀ ਪੜ੍ਹੋ:L'Oreal: ਕਾਸਮੈਟਿਕਸ ਕੰਪਨੀ ਲੋਰੀਅਲ ਖ਼ਿਲਾਫ਼ 57 ਮੁਕੱਦਮੇ ਦਾਇਰ, ਘਾਤਕ ਰਸਾਇਣਾਂ ਦੀ ਵਰਤੋਂ ਕਰਨ ਦੇ ਦੋਸ਼
ਦੱਸ ਦਈਏ ਕਿ ਇਸ ਮਾਮਲੇ ’ਤੇ ‘ਸੇਬੀ’ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਰੈਗੂਲੇਟਰ ’ਤੇ ਦੋਸ਼ ਹੈ ਕਿ ਉਨ੍ਹਾਂ ਮਾਮਲੇ ਵਿਚ ਸਮੇਂ ਸਿਰ ਦਖ਼ਲ ਨਹੀਂ ਦਿੱਤਾ। ਜਦਕਿ ਸੇਬੀ ਨੇ ਕਿਹਾ ਹੈ ਕਿ ਉਹ ਸ਼ੇਅਰ ਬਾਜ਼ਾਰ ’ਚ ਸਹੀ ਕਾਰੋਬਾਰ ਯਕੀਨੀ ਬਣਾਉਣ ਲਈ ਵਚਨਬੱਧ ਹਨ, ਤੇ ਹਰ ਤਰ੍ਹਾਂ ਦੀ ਲੋੜੀਂਦੀ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰ ਕਰ ਦਈਏ ਕਿ ਸਟਾਕ ਐਕਸਚੇਂਜ ਕੋਲ ਮੌਜੂਦ ਡੇਟਾ ਵਿੱਚ ਦਰਜ ਹੈ ਕਿ ਗਰੁੱਪ ਦੇ ਸੱਤ ਸਟਾਕ 2019 ਤੋਂ ਨਿਗਰਾਨੀ ਹੇਠ ਹਨ ਕਿਉਂਕਿ ਕੀਮਤਾਂ ਵਿੱਚ ਗੈਰ-ਸਾਧਾਰਨ ਉਤਰਾਅ-ਚੜ੍ਹਾਅ ਦੇਖਿਆ ਗਿਆ ਸੀ, ਪ੍ਰਮੋਟਰ ਕਰਜ਼ਾ ਲੈ ਰਹੇ ਸਨ। ਅਡਾਨੀ ਦੀਆਂ ਛੇ ਸੂਚੀਬੱਧ ਕੰਪਨੀਆਂ ਨੂੰ ‘ਏਐਸਮ’ ਸਿਸਟਮ ਤਹਿਤ ਵਾਧੂ ਨਿਗਰਾਨੀ ਵਿੱਚ ਰੱਖਿਆ ਜਾ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :