ਪੜਚੋਲ ਕਰੋ

5 ਰਾਜਾਂ ਦੀਆਂ ਚੋਣਾਂ ਮਗਰੋਂ ਪੈਟਰੋਲ-ਡੀਜ਼ਲ ਮੁੜ ਤੋੜਨ ਲੱਗਾ ਰਿਕਾਰਡ, ਲਗਾਤਾਰ ਚੌਥੇ ਦਿਨ ਵਧੇ ਰੇਟ

ਦੇਸ਼ ਦੇ ਪੰਜ ਰਾਜਾਂ ਦੀਆਂ ਚੋਣਾਂ ਮਗਰੋਂ ਪੈਟਰੋਲ-ਡੀਜ਼ਲ ਮੁੜ ਰਿਕਾਰਡ ਤੋੜਨ ਲੱਗਾ ਹੈ। ਅੱਜ ਲਗਾਤਾਰ ਚੌਥੇ ਦਿਨ ਵੀ ਪੈਟਰੋਲ-ਡੀਜ਼ਲ ਦੇ ਰੇਟ ਵਧੇ ਹਨ। ਸ਼ੁੱਕਰਵਾਰ ਨੂੰ ਦਿੱਲੀ ਦੇ ਬਾਜ਼ਾਰ 'ਚ ਪੈਟਰੋਲ ਦੀ ਕੀਮਤ 'ਚ 28 ਪੈਸੇ ਦਾ ਵਾਧਾ ਹੋਇਆ ਹੈ।

Petrol Diesel Price: ਦੇਸ਼ ਦੇ ਪੰਜ ਰਾਜਾਂ ਦੀਆਂ ਚੋਣਾਂ ਮਗਰੋਂ ਪੈਟਰੋਲ-ਡੀਜ਼ਲ ਮੁੜ ਰਿਕਾਰਡ ਤੋੜਨ ਲੱਗਾ ਹੈ। ਅੱਜ ਲਗਾਤਾਰ ਚੌਥੇ ਦਿਨ ਵੀ ਪੈਟਰੋਲ-ਡੀਜ਼ਲ ਦੇ ਰੇਟ ਵਧੇ ਹਨ। ਸ਼ੁੱਕਰਵਾਰ ਨੂੰ ਦਿੱਲੀ ਦੇ ਬਾਜ਼ਾਰ 'ਚ ਪੈਟਰੋਲ ਦੀ ਕੀਮਤ 'ਚ 28 ਪੈਸੇ ਦਾ ਵਾਧਾ ਹੋਇਆ ਹੈ। ਕੀਮਤ ਵਾਧੇ ਤੋਂ ਬਾਅਦ ਪੈਟਰੋਲ 91.27 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ, ਜਦਕਿ ਡੀਜ਼ਲ ਵੀ 31 ਪੈਸੇ ਵੱਧ ਕੇ 81.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਮੁੰਬਈ 'ਚ ਪੈਟਰੋਲ ਦੀ ਕੀਮਤ 'ਚ 27 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ 'ਚ 33 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਕੀਮਤ 'ਚ ਵਾਧੇ ਤੋਂ ਬਾਅਦ ਮੁੰਬਈ 'ਚ ਪੈਟਰੋਲ ਦੀ ਕੀਮਤ 97.61 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 88.82 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਈ ਹੈ।

ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ ਸੀ। ਹਾਲਾਂਕਿ ਇਸ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਚਾਰ ਗੁਣਾ ਕਮੀ ਆਈ ਸੀ। ਤੇਲ ਕੰਪਨੀਆਂ ਦੇ ਇਸ ਕਦਮ ਨਾਲ ਪੈਟਰੋਲ 77 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। ਪਿਛਲੇ 4 ਦਿਨਾਂ ਤੋਂ ਹੋਏ ਵਾਧੇ ਕਾਰਨ ਹੁਣ ਪੈਟਰੋਲ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਸ਼ਹਿਰ ਦਾ ਨਾਮ ਪੈਟਰੋਲ ਰੁਪਏ/ਲੀਟਰ     ਡੀਜ਼ਲ ਰੁਪਏ/ਲੀਟਰ

ਦਿੱਲੀ                     91.27                                81.73

ਮੁੰਬਈ                    97.61                                88.82

ਚੇਨਈ                   93.15                                 86.65

ਕੋਲਕਾਤਾ               91.41                                 84.57

ਭੋਪਾਲ                   99.28                                90.01

ਰਾਂਚੀ                     88.57                                86.34

ਬੰਗਲੁਰੂ                 94.30                                86.64

ਪਟਨਾ                   93.92                                86.94

ਚੰਡੀਗੜ੍ਹ                87.80                                81.40

ਇਸ ਮਹੀਨੇ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਅੰਤਮ ਵਾਰ 27 ਫ਼ਰਵਰੀ 2021 ਨੂੰ ਡੀਜ਼ਲ ਦੀਆਂ ਕੀਮਤਾਂ 'ਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਦੋ ਮਹੀਨਿਆਂ ਤੋਂ ਵੱਧ ਸਮੇਂ ਤਕ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ। ਮਾਰਚ-ਅਪ੍ਰੈਲ ਮਹੀਨੇ ਦੌਰਾਨ ਤੇਲ ਦੀਆਂ ਕੀਮਤਾਂ 'ਚ ਚਾਰ ਦਿਨ ਕਮੀ ਆਈ। ਕਮੀ ਕਾਰਨ ਡੀਜ਼ਲ 74 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਸੀ। ਹੁਣ ਲਗਾਤਾਰ ਚਾਰ ਦਿਨਾਂ ਤੋਂ ਡੀਜ਼ਲ 1 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਜੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਓਮਾਨ, ਦੁਬਈ ਤੇ ਬ੍ਰੈਂਟ ਕਰੂਡ ਦੀ ਇੰਡੀਅਨ ਬਾਸਕਿਟ ਦੀ ਕੀਮਤ 68.35 ਡਾਲਰ ਪ੍ਰਤੀ ਬੈਰਲ ਰਹੀ। ਪਿਛਲੇ ਦਿਨ ਦੇ ਮੁਕਾਬਲੇ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਭਗ 2.58 ਫ਼ੀਸਦੀ ਦਾ ਵਾਧਾ ਹੋਇਆ ਹੈ।

ਟਾਪ ਹੈਡਲਾਈਨ

RBI ਨੇ ਪਲਾਸਟਿਕ ਕਰੰਸੀ ਦੀ ਟੈਸਟਿੰਗ ਲਈ 10 ਤੇ 20 ਰੁਪਏ ਦੇ ਨੋਟ ਹੀ ਕਿਉਂ ਚੁਣੇ?
RBI ਨੇ ਪਲਾਸਟਿਕ ਕਰੰਸੀ ਦੀ ਟੈਸਟਿੰਗ ਲਈ 10 ਤੇ 20 ਰੁਪਏ ਦੇ ਨੋਟ ਹੀ ਕਿਉਂ ਚੁਣੇ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
Price Hike : ਅਗਸਤ ਤੋਂ ਜੇਬ 'ਤੇ ਪਵੇਗਾ ਵਾਧੂ ਬੋਝ! ਚਾਹ ਤੋਂ ਲੈ ਕੇ ਕਾਰ ਤੱਕ, ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ
Price Hike : ਅਗਸਤ ਤੋਂ ਜੇਬ 'ਤੇ ਪਵੇਗਾ ਵਾਧੂ ਬੋਝ! ਚਾਹ ਤੋਂ ਲੈ ਕੇ ਕਾਰ ਤੱਕ, ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ
PM Kisan 24th Installment: ਪੀਐਮ ਕਿਸਾਨ ਦੀ 24ਵੀਂ ਕਿਸ਼ਤ ਨੂੰ ਲੈ ਵੱਡਾ ਅਪਡੇਟ, ਕਿਸਾਨਾਂ ਦੇ ਬੈਂਕ ਖਾਤਿਆਂ 'ਚ ₹2,000 ਦੀ ਰਕਮ ਇਸ ਦਿਨ ਜਮ੍ਹਾ ਹੋਏਗੀ; ਜਾਣੋ ਇਸ ਯੋਜਨਾ ਲਈ ਕੌਣ ਯੋਗ ?
ਪੀਐਮ ਕਿਸਾਨ ਦੀ 24ਵੀਂ ਕਿਸ਼ਤ ਨੂੰ ਲੈ ਵੱਡਾ ਅਪਡੇਟ, ਕਿਸਾਨਾਂ ਦੇ ਬੈਂਕ ਖਾਤਿਆਂ 'ਚ ₹2,000 ਦੀ ਰਕਮ ਇਸ ਦਿਨ ਜਮ੍ਹਾ ਹੋਏਗੀ; ਜਾਣੋ ਇਸ ਯੋਜਨਾ ਲਈ ਕੌਣ ਯੋਗ ?

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Punjab Congress Crisis: ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
Embed widget