ਪੜਚੋਲ ਕਰੋ
ਜੀਓ-ਫੇਸਬੁੱਕ ਡੀਲ: ਹੁਣ JioMart ਵ੍ਹੱਟਸਐਪ ਨਾਲ ਕਰੇਗਾ ਕੰਮ, ਨਾਲ ਜੋੜੇਣਗੇ ਕਰੋੜਾਂ ਕਰਿਆਨਾ ਦੁਕਾਨਦਾਰ
ਖ਼ਬਰ ਹੈ ਕਿ JioMart ਪਲੇਟਫਾਰਮ ਨੇ Amazon ਤੇ Flipkart ਨਾਲ ਮੁਕਾਬਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਕੋਲ ਭਾਰਤੀ ਖਪਤਕਾਰਾਂ ਲਈ ਕਈ ਛੋਟੇ ਵਪਾਰੀ ਤੇ ਕਰਿਆਨੇ ਸਟੋਰ ਹਨ।

ਨਵੀਂ ਦਿੱਲੀ: ਵ੍ਹੱਟਸਐਪ (WhatsApp) ਹੁਣ ਰਿਲਾਇੰਸ ਰਿਟੇਲ ਦੇ ਈ-ਕਾਮਰਸ ਉੱਦਮ ਜੀਓਮਾਰਟ (JioMart) ਦੇ ਜ਼ਰੀਏ ਫਲਿੱਪਕਾਰਟ (Flipkart) ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਖੁਲਾਸਾ ਬੁੱਧਵਾਰ ਨੂੰ ਫੇਸਬੁੱਕ ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਵਿਚਕਾਰ ਸਾਂਝੇਦਾਰੀ ਦੌਰਾਨ ਹੋਇਆ। ਦੱਸ ਦੇਈਏ ਕਿ ਰਿਲਾਇੰਸ ਨੇ ਐਲਾਨ ਕੀਤਾ ਹੈ ਕਿ ਫੇਸਬੁੱਕ ਨੇ ਜੀਓ ਪਲੇਟਫਾਰਮ ਲਿਮਟਿਡ ‘ਚ 9.99% ਹਿੱਸੇਦਾਰੀ ਖਰੀਦੀ ਹੈ, ਜਿਸਦੀ ਕੀਮਤ 43,574 ਕਰੋੜ ਰੁਪਏ ਹੈ। ਇਸ ਸਾਂਝੇਦਾਰੀ ਦੇ ਅਧਾਰ ‘ਤੇ ਫੇਸਬੁੱਕ RIL ਦੇ Jio ਪਲੇਟਫਾਰਮ ਦੇ ਜ਼ਰੀਏ ਭਾਰਤ ‘ਚ ਵਿਸਥਾਰ ਕਰੇਗੀ।
ਕੰਪਨੀ ਲਈ ਭਾਰਤ 480 ਮਿਲੀਅਨ ਤੋਂ ਵੱਧ ਜੁੜੇ ਯੂਜ਼ਰਸ ਦੇ ਨਾਲ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਰਕੀਟ ਹੈ। ਰਿਲਾਇੰਸ ਰਿਟੇਲ ਨੇ ਇਸ ਸਾਲ ਜਨਵਰੀ ਵਿੱਚ ਮਹਾਰਾਸ਼ਟਰ ਦੇ ਨਵੀਂ ਮੁੰਬਈ, ਠਾਣੇ ਤੇ ਕਲਿਆਣ ਖੇਤਰਾਂ ‘ਚ ਪਾਇਲਟ ਟੈਸਟਿੰਗ ਦੇ ਅਧਾਰ ‘ਤੇ ਜੀਓਮਾਰਟ ਦੀ ਸ਼ੁਰੂਆਤ ਕੀਤੀ ਸੀ।
Reliance ਇੰਡਸਟਰੀਜ਼ ਦਾ ਬਿਆਨ ਹੈ ਕਿ ਰਿਲਾਇੰਸ ਜੀਓ ਪਲੇਟਫਾਰਮ, ਰਿਲਾਇੰਸ ਰਿਟੇਲ ਤੇ ਵ੍ਹੱਟਸਐਪ ਵਿਚਾਲੇ ਨਵੀਂ ਭਾਈਵਾਲੀ ਕਰਕੇ ਗ੍ਰਾਹਕ ਜਲਦੀ ਹੀ ਜੀਓਮਾਰਟ ‘ਚ "ਆਪਣੇ ਨੇੜਲੇ ਕਰਿਆਨੇ ਦੀਆਂ ਦੁਕਾਨਾਂ ਤੇ ਉਨ੍ਹਾਂ ਦੇ ਘਰਾਂ ‘ਚ ਉਤਪਾਦਾਂ ਦੀ ਅਸਾਨ ਪਹੁੰਚ" ਹਾਸਲ ਕਰਨ ਲਈ WhatsApp ਦੀ ਵਰਤੋਂ ਕਰਕੇ ਲੈਣ-ਦੇਣ ਤੇ ਸੇਵਾਵਾਂ ਹਾਸਲ ਕਰ ਸਕਣਗੇ।
ਰਿਲਾਇੰਸ ਜੀਓ ਜਿਵੇਂ ਐਮਜ਼ੋਨ ਅਤੇ ਫਲਿੱਪਕਾਰਟ ਨਾਲ ਮੁਕਾਬਲਾ ਕਰਨ ਲਈ ਜੀਓਮਾਰਟ ਨੂੰ ਵਧਾਵਾ ਦੇਣ ਦੀ ਯੋਜਨਾ ਬਣਾ ਰਹੀ ਹੈ। ਉਧਰ ਦੂਜੇ ਪਾਸੇ, ਵ੍ਹੱਟਸਐਪ ਨੇ ਭਾਰਤ ਸਣੇ ਕੁਝ ਹੋਰ ਬਾਜ਼ਾਰਾਂ ‘ਚ ਛੋਟੇ ਕਾਰੋਬਾਰਾਂ ਲਈ ਆਪਣੇ ਮੁੱਖ ਪਲੇਟਫਾਰਮ ‘ਚ ਤਬਦੀਲੀਆਂ ਕੀਤੀਆਂ ਹਨ। ਕੰਪਨੀ ਨੇ ਜਨਵਰੀ 2018 ‘ਚ ਛੋਟੇ ਅਤੇ ਦਰਮਿਆਨੇ ਉੱਦਮੀਆਂ (SMEs) ਲਈ ਸੰਚਾਰ ਨੂੰ ਸੌਖਾ ਬਣਾਉਣ ਲਈ ਵਿੱਚ ਇੱਕ ਸਮਰਪਿਤ ਵ੍ਹੱਟਸਐਪ ਬਿਜਨਸ ਐਪ ਲਾਂਚ ਕੀਤੀ ਸੀ।
ਇਸ ਤੋਂ ਇਲਾਵਾ ਵ੍ਹੱਟਸਐਪ ਪੇ ਵੀ ਜਾਰੀ ਕੀਤੀ ਸੀ, ਜਿਸ ਨਾਲ ਭੁਗਤਾਨ ਸੌਖਾ ਹੋ ਜਾਵੇਗਾ। ਹਾਲਾਂਕਿ, ਇਹ ਵਿਸ਼ੇਸ਼ਤਾ ਇਸ ਸਮੇਂ ਟੈਸਟਿੰਗ ਮੋਡ ਵਿੱਚ ਹਨ। ਇਸ ਫੀਡਰ ਕਰਕੇ ਯੂਜ਼ਰਸ ਐਪ ‘ਚ ਹੀ ਡਿਜੀਟਲ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਹ ਵੀ ਦੱਸ ਦਈਏ ਕਿ ਵ੍ਹੱਟਸਐਪ ਦੇ ਦੇਸ਼ ‘ਚ ਪਹਿਲਾਂ ਹੀ 400 ਮਿਲੀਅਨ ਜਾਂ 40 ਕਰੋੜ ਤੋਂ ਵੱਧ ਯੂਜ਼ਰਸ ਹਨ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
