ਪੜਚੋਲ ਕਰੋ

ਖੇਤੀਬਾੜੀ ਨੇ ਦਿੱਤਾ ਭਾਰਤੀ ਆਰਥਿਕਤਾ ਨੂੰ ਵੱਡਾ ਸਹਾਰਾ, ਕੋਰੋਨਾ ਤੇ ਲਾਕਡਾਉਨ ਮਗਰੋਂ ਮੁੜ ਉਡਾਣ

ਖੇਤੀ ਤੇ ਸੇਵਾਵਾਂ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਸਦਕਾ ਦੇਸ਼ ਦੀ ਕੁੱਲ ਘਰੇਲੂ ਉੁਤਪਾਦ (GDP) ਦਰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ 13.5 ਫੀਸਦ ਰਹੀ ਹੈ, ਜੋ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ।

ਨਵੀਂ ਦਿੱਲੀ: ਖੇਤੀਬਾੜੀ ਨੇ ਭਾਰਤੀ ਆਰਥਿਕਤਾ ਨੂੰ ਵੱਡਾ ਸਹਾਰਾ ਦਿੱਤਾ ਹੈ। ਕੋਰੋਨਾ ਵਾਇਰਸ ਤੇ ਲਾਕਡਾਉਨ ਕਰਕੇ ਝੰਬੀ ਗਈ ਅਰਥਵਿਵਸਥਾ ਮੁੜ ਉਡਾਣ ਭਰਨ ਲੱਗੀ ਹੈ। ਖੇਤੀ ਤੇ ਸੇਵਾਵਾਂ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਸਦਕਾ ਦੇਸ਼ ਦੀ ਕੁੱਲ ਘਰੇਲੂ ਉੁਤਪਾਦ (ਜੀਡੀਪੀ) ਦਰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ 13.5 ਫੀਸਦ ਰਹੀ ਹੈ, ਜੋ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ। ਇਸ ਵਾਧੇ ਨਾਲ ਭਾਰਤ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਉਭਰਦਾ ਵੱਡਾ ਅਰਥਚਾਰਾ ਬਣਿਆ ਹੋਇਆ ਹੈ। 


ਹਾਲਾਂਕਿ ਇਹ ਅੰਕੜਾ ਆਰਬੀਆਈ ਵੱਲੋਂ ਕੀਤੀ ਪੇਸ਼ੀਨਗੋਈ (16.2 ਫੀਸਦ) ਤੋਂ ਅਜੇ ਵੀ ਘੱਟ ਹੈ। ਉਂਜ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ। ਭਾਰਤ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ਵਿੱਚ ਚੀਨ ਦੀ ਵਿਕਾਸ ਦਰ 0.4 ਫੀਸਦ ਹੈ। ਕੌਮੀ ਅੰਕੜਾ ਵਿਭਾਗ (ਐਨਐਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਿਛਲੇ ਵਿੱਤੀ ਸਾਲ (2021-22) ਦੀ ਅਪਰੈਲ-ਜੂਨ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 20.1 ਫੀਸਦ ਰਹੀ ਸੀ। 2021 ਦੀ ਜੁਲਾਈ-ਸਤੰਬਰ ਤਿਮਾਹੀ ਵਿਚ ਜੀਡੀਪੀ 8.4 ਫੀਸਦ ਜਦੋਂਕਿ ਅਕਤੂਬਰ-ਦਸੰਬਰ ਤੇ ਜਨਵਰੀ-ਮਾਰਚ 2022 ਵਿੱਚ ਇਹ ਅੰਕੜਾ ਕ੍ਰਮਵਾਰ 5.4 ਫੀਸਦ ਤੇ 4.1 ਫੀਸਦ ਰਿਹਾ ਸੀ। 

ਜੀਡੀਪੀ ਤੋਂ ਭਾਵ ਇਕ ਨਿਰਧਾਰਤ ਮਿਆਦ (ਤਿਮਾਹੀ ਜਾਂ ਵਿੱਤੀ ਸਾਲ) ਵਿੱਚ ਦੇਸ਼ ਅੰਦਰ ਉਤਪਾਦਿਤ ਸਾਰੀਆਂ ਵਸਤਾਂ ਤੇ ਸੇਵਾਵਾਂ ਦੇ ਕੁੱਲ ਮੁੱਲ ਤੋਂ ਹੈ। ਜੀਡੀਪੀ ਤੋਂ ਪਤਾ ਲੱਗਦਾ ਹੈ ਕਿ ਇਕ ਨਿਰਧਾਰਤ ਮਿਆਦ ਵਿਚ ਦੇਸ਼ ਵਿੱਚ ਕਿੰਨੇ ਮੁੱਲ ਦਾ ਆਰਥਿਕ ਉਤਪਾਦਨ ਹੋਇਆ ਹੈ। ਪਹਿਲੀ ਤਿਮਾਹੀ ਵਿੱਚ 13.5 ਫੀਸਦ ਦੀ ਵਿਕਾਸ ਦਰ ਭਾਰਤ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੀਤੀ 16.2 ਫੀਸਦ ਦੀ ਪੇਸ਼ੀਨਗੋਈ ਤੋਂ ਘੱਟ ਹੈ। 

ਐਨਐਸਓ ਨੇ ਇਕ ਬਿਆਨ ਵਿੱਚ ਕਿਹਾ, ‘‘ਸਥਿਰ ਕੀਮਤਾਂ (2011-12) ਵਿੱਚ ਅਸਲ ਜੀਡੀਪੀ 2022-23 ਦੀ ਪਹਿਲੀ ਤਿਮਾਹੀ ਵਿੱਚ 36.85 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਸਾਲ ਪਹਿਲਾਂ 2021-22 ਦੀ ਇਸੇ ਤਿਮਾਹੀ ਵਿੱਚ ਇਹ ਅੰਕੜਾ 32.46 ਲੱਖ ਕਰੋੜ ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਤਿਮਾਹੀ ਵਿੱਚ 13.5 ਫੀਸਦ ਦਾ ਵਾਧਾ ਹੋਇਆ ਹੈ।’’ 

ਅਸਲ ਜੀਡੀਪੀ 2020 ਵਿੱਚ ਅਪਰੈਲ-ਜੂਨ ਤਿਮਾਹੀ ਵਿੱਚ 27.03 ਲੱਖ ਕਰੋੜ ਰੁਪਏ ਸੀ। ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹਣ ਲਈ ਲਾਏ ‘ਲੌਕਡਾਊਨ’ ਕਰਕੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ 23.8 ਫੀਸਦ ਦਾ ਨਿਘਾਰ ਦਰਜ ਕੀਤਾ ਗਿਆ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰਨਾਂ ਉਪਯੋਗੀ ਸੇਵਾਵਾਂ ਦੇ ਵਰਗ ਵਿੱਚ ਵਿਕਾਸ ਦਰ 14.7 ਫੀਸਦ ਤੇ ਵਪਾਰ, ਹੋਟਲ, ਆਵਾਜਾਈ, ਸੰਚਾਰ ਤੇ ਪ੍ਰਸਾਰਣ ਸੇਵਾਵਾਂ ਜਿਹੇ ਖੇਤਰਾਂ ਵਿੱਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ 25.7 ਫੀਸਦ ਰਹੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Diljit Dosanjh: ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
Advertisement
for smartphones
and tablets

ਵੀਡੀਓਜ਼

Mukhtar Ansari de+ath | ਕੌਣ ਸੀ ਮੁਖਤਾਰ ਅੰਸਾਰੀ ਤੇ ਜਾਣੋ ਉਸਦੀ ਕ੍ਰਾਈਮ ਹਿਸਟਰੀFarmer protest|ਭੜਕੇ ਪੰਧੇਰ ਬੋਲੇ ਕੋਡ ਔਫ ਅੰਡਕਟ ਹੈ ਕਿੱਥੇ? ਸਾਨੂੰ ਦੱਸੇ ਕੋਈ...Mukhtar Ansari de+ath | ਮੁਖਤਾਰ ਅੰਸਾਰੀ ਦੇ ਖੌਫ ਦਾ ਸਾਮਰਾਜ ਸਿਖਰ 'ਤੇ ਸੀ, ਸਾਬਕਾ DSP ਦੇ ਹੈਰਾਨੀਜਨਕ ਖੁਲਾਸੇMukhtar Ansari de+ath | 3 ਮੈਂਬਰੀ ਟੀਮ ਅੰਸਾਰੀ ਦੀ ਮੌਤ ਦੀ ਮੈਜਿਸਟ੍ਰੇਟ ਜਾਂਚ ਕਰੇਗੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Diljit Dosanjh: ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਦਿਲਜੀਤ ਦੋਸਾਂਝ ਕਿਉਂ ਨਹੀਂ ਰੋਕ ਸਕੇ ਆਪਣੇ ਹੰਝੂ ? ਚਮਕੀਲਾ ਦੇ ਟ੍ਰੇਲਰ ਲਾਂਚ ਤੇ ਇਮਤਿਆਜ਼ ਅਲੀ ਦੀ ਇਸ ਗੱਲ ਤੋਂ ਹੋਏ ਭਾਵੁਕ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
ਹੁਣ ਬਿਨਾਂ ਟੋਲ ਤੇ Fastag ਦੇ ਕੱਟ ਜਾਵੇਗਾ Tax ,ਨਿਤਿਨ ਗੜਕਰੀ ਨੇ ਸਮਝਾਇਆ ਇਹ ਪੂਰਾ ਪਲਾਨ
Mobile Side effects on health: ਮੋਬਾਈਲ ਦੇ ਰਿਹਾ ਇਹ 4 ਖਤਰਨਾਕ ਬਿਮਾਰੀਆਂ! ਤੁਸੀਂ ਵੀ ਹੋ ਰਹੇ ਇਸਦਾ ਸ਼ਿਕਾਰ, ਜਾਣੋ ਬਚਣ ਦੇ ਤਰੀਕੇ
Mobile Side effects on health: ਮੋਬਾਈਲ ਦੇ ਰਿਹਾ ਇਹ 4 ਖਤਰਨਾਕ ਬਿਮਾਰੀਆਂ! ਤੁਸੀਂ ਵੀ ਹੋ ਰਹੇ ਇਸਦਾ ਸ਼ਿਕਾਰ, ਜਾਣੋ ਬਚਣ ਦੇ ਤਰੀਕੇ
Farmers Protest: ਕਿਸਾਨਾਂ ਤੇ ਪੁਲਿਸ ਵਿਚਾਲੇ ਮੁੜ ਹੋ ਸਕਦਾ ਟਕਰਾਅ; ਅੰਬਾਲਾ 'ਚ ਕਲਸ਼ ਯਾਤਰਾ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ
Farmers Protest: ਕਿਸਾਨਾਂ ਤੇ ਪੁਲਿਸ ਵਿਚਾਲੇ ਮੁੜ ਹੋ ਸਕਦਾ ਟਕਰਾਅ; ਅੰਬਾਲਾ 'ਚ ਕਲਸ਼ ਯਾਤਰਾ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ
Weather Update: ਪੰਜਾਬ ਅਤੇ ਹਰਿਆਣਾ 'ਚ 2 ਅਪ੍ਰੈਲ ਨੂੰ ਬਦਲੇਗਾ ਮੌਸਮ, IMD ਵੱਲੋਂ ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ
ਪੰਜਾਬ ਅਤੇ ਹਰਿਆਣਾ 'ਚ 2 ਅਪ੍ਰੈਲ ਨੂੰ ਬਦਲੇਗਾ ਮੌਸਮ, IMD ਵੱਲੋਂ ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ
Mukhtar Ansari: ਬਾਹੁਬਲੀ ਮੁਖਤਾਰ ਅੰਸਾਰੀ ਦੀ ਰੋਟੀ 'ਚ ਮਿਲਾਇਆ ਸੀ ਜ਼ਹਿਰ ! ਪਿਆ ਦਿਲ ਦਾ ਦੌਰਾ, ਹੋਈ ਮੌਤ
Mukhtar Ansari: ਬਾਹੁਬਲੀ ਮੁਖਤਾਰ ਅੰਸਾਰੀ ਦੀ ਰੋਟੀ 'ਚ ਮਿਲਾਇਆ ਸੀ ਜ਼ਹਿਰ ! ਪਿਆ ਦਿਲ ਦਾ ਦੌਰਾ, ਹੋਈ ਮੌਤ
Embed widget