Air India Flight : ਲੰਡਨ ਤੋਂ ਅੰਮ੍ਰਿਤਸਰ ਜਾ ਰਹੀ Air India ਦੀ ਫਲਾਈਟ ਹੋਈ ਪਾਣੀ-ਪਾਣੀ! ਡਰੇ ਯਾਰਤੀ, Video Viral
Air India Flight : ਆਏ ਦਿਨ ਏਅਰ ਇੰਡੀਆ ਦੀਆਂ ਕਈ ਘਟਨਾਵਾਂ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦਾ ਹੈ ਅਤੇ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਏਅਰ ਇੰਡੀਆ ਦੀ ਫਲਾਈਟ ਦਾ ਸਾਹਮਣੇ ਆਇਆ ਹੈ।
Chandigarh : ਅਜੋਕਾ ਸਮਾਂ ਸੋਸ਼ਲ ਮੀਡੀਆ ਦਾ ਹੈ। ਜਿਸ ਉੱਤੇ ਸਾਨੂੰ ਦੇਸ਼-ਵਿਦੇਸ਼ ਦੀ ਜਾਣਕਾਰੀ ਬੇਹੱਦ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ। ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਸਾਰੇ ਵੀਡੀਓ ਵਾਇਰਲ ਹੁੰਦੇ ਹਨ। ਆਏ ਦਿਨ ਏਅਰ ਇੰਡੀਆ ਦੀਆਂ ਕਈ ਘਟਨਾਵਾਂ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦਾ ਹੈ ਅਤੇ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਏਅਰ ਇੰਡੀਆ ਦੀ ਫਲਾਈਟ ਦਾ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਇਹ ਵੀਡੀਓ ਇੱਕ ਹਫਤੇ ਪਹਿਲਾਂ ਭਾਵ 24 ਨਵੰਬਰ ਦਾ ਹੈ। 24 ਨਵੰਬਰ ਨੂੰ ਲੰਡਨ ਤੋਂ ਅੰਮ੍ਰਿਤਸਰ (Air India flight going to Amritsar from London) ਜਾ ਰਹੀ ਏਅਰ ਇੰਡੀਆ (Air India) ਦੀ ਫਲਾਈਟ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਓਵਰਹੈੱਡ ਹੈਂਡ ਬੈਗੇਜ ਸਟੋਰੇਜ ਵਿੱਚੋਂ ਪਾਣੀ ਲੀਕ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਯਾਤਰੀਆਂ ਦੀਆਂ ਸੀਟਾਂ ਦੇ Overhead Compartments ਦੇ ਪੈਨਲ ਗੈਪ (Panel Gaps) ਤੋਂ ਪਾਣੀ ਲੀਕ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਸੋਸ਼ਲ ਮੀਡੀਆ ਉੱਤੇ ਲੋਕ ਵੱਖ-ਵੱਖ ਤਰ੍ਹਾਂ ਦੇ ਸਵਾਲ ਕਰ ਰਹੇ ਹਨ।
ਵੀਡੀਓ ਨੂੰ ਲੈ ਕੇ ਏਅਰ ਇੰਡੀਆ ਨੇ ਦਿੱਤਾ ਇਹ ਬਿਆਨ
ਇਸ ਵੀਡੀਓ ਨੂੰ ਲੈ ਕੇ ਏਅਰ ਇੰਡੀਆ ਨੇ ਇੱਕ ਬਿਆਨ 'ਚ ਕਿਹਾ, ਉਸ ਨੂੰ ਇਸ ਅਣਕਿਆਸੀ ਘਟਨਾ 'ਤੇ ਅਫਸੋਸ ਜਤਾਉਂਦਾ ਹੈ।
ਵੇਖੋ ਵਾਇਰਲ ਵੀਡੀਓ
Air India ….
— JΛYΣƧΉ (@baldwhiner) November 29, 2023
fly with us – it's not a trip …
it's an immersive experience pic.twitter.com/cEVEoX0mmQ
ਸੋਸ਼ਲ ਮੀਡੀਆ ਉੱਤੇ ਇੱਕ ਵਿਅਕਤੀ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ X 'ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਲਿਖਿਆ, “ਏਅਰ ਇੰਡੀਆ…. ਸਾਡੇ ਨਾਲ ਉਡਾਣ ਭਰੋ - ਇਹ ਕੋਈ ਯਾਤਰਾ ਨਹੀਂ ਹੈ ... ਇਹ ਇੱਕ ਡੁੱਬਣ ਵਾਲਾ ਅਨੁਭਵ ਹੈ।" ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 24 ਨਵੰਬਰ ਨੂੰ ਗੈਟਵਿਕ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਵਾਲੀ ਫਲਾਈਟ AI169 ਨੇ "ਕੈਬਿਨ ਦੇ ਅੰਦਰ ਇੱਕ ਦੁਰਲੱਭ ਘਟਨਾ ਵਾਪਰੀ ਸੀ" ਅਤੇ ਉਸ ਨੇ ਵੀ ਕਿਹਾ ਕਿ ਇਸ ਘਟਨਾ ਦੌਰਾਨ ਯਾਤਰੀਆਂ ਨੂੰ ਪ੍ਰਭਾਵਿਤ ਸੀਟਾਂ ਤੋਂ ਹੋਰ ਖਾਲੀ ਸੀਟਾਂ 'ਤੇ ਬੈਠਾ ਦਿੱਤਾ ਗਿਆ ਸੀ।