ਸਰਕਾਰ ਨੂੰ 24 ਘੰਟਿਆਂ ਪਹਿਲਾਂ ਲੱਗ ਜਾਵੇਗਾ ਪਤਾ, ਇੰਟਰਨੈਸ਼ਨਲ ਫਲਾਈਟ 'ਚ ਕਿਸ ਤੋਂ ਹੋ ਸਕਦਾ ਖਤਰਾ!
International Air Passengers: ਭਾਰਤ ਤੋਂ ਉਡਾਣ ਭਰ ਰਹੇ ਜਾਂ ਇੱਥੇ ਆ ਰਹੀ ਇੰਟਰਨੈਸ਼ਨਲ ਫਲਾਈਟ ਨੂੰ ਆਪਣੇ ਗੈਰ-ਭਾਰਤੀ ਮੁਸਾਫਰਾਂ ਦੀ ਪੂਰੀ ਡਿਟੇਲ 24 ਘੰਟੇ ਪਹਿਲਾਂ ਕਸਟਮ ਡਿਪਾਰਟਮੈਂਟ ਦੇ ਨਾਲ ਸਾਂਝੀ ਕਰਨੀ ਪਵੇਗੀ।
International Flight Passengers: ਭਾਰਤ ਤੋਂ ਵਿਦੇਸ਼ ਲਈ ਉਡਾਣ ਭਰਨਾ ਅਤੇ ਵਿਦੇਸ਼ ਤੋਂ ਭਾਰਤ ਦੀ ਧਰਤੀ 'ਤੇ ਲੈਂਡ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗਾ। ਵਿਦੇਸ਼ੀ ਹਵਾਈ ਯਾਤਰੀਆਂ ਤੋਂ ਪੈਦਾ ਹੋਣ ਵਾਲੇ ਖ਼ਤਰੇ ਤੋਂ ਬਚਣ ਲਈ ਭਾਰਤ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। ਭਾਰਤ ਵਿੱਚ ਉਡਾਣ ਭਰ ਰਹੇ ਜਾਂ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਆਪਣੇ ਗੈਰ-ਭਾਰਤੀ ਯਾਤਰੀਆਂ ਦੇ ਪੂਰੇ ਵੇਰਵੇ 24 ਘੰਟੇ ਪਹਿਲਾਂ ਕਸਟਮ ਵਿਭਾਗ ਨਾਲ ਸਾਂਝੇ ਕਰਨੇ ਹੋਣਗੇ। ਇਹ ਭਾਰਤੀ ਅਤੇ ਵਿਦੇਸ਼ੀ ਦੋਵਾਂ ਏਅਰਲਾਈਨਾਂ ਲਈ ਜ਼ਰੂਰੀ ਹੈ। ਇਸ ਨੂੰ 1 ਅਪ੍ਰੈਲ 2025 ਤੋਂ ਲਾਗੂ ਕੀਤਾ ਜਾਵੇਗਾ।
ਹੁਕਮ ਨਾ ਮੰਨਣ ਵਾਲਿਆਂ 'ਤੇ ਲੱਗੇਗਾ ਭਾਰੀ ਜ਼ੁਰਮਾਨਾ
ਉੱਥ ਹੀ ਜਿਹੜੀ ਏਅਰਲਾਈਂਸ ਭਾਰਤ ਸਰਕਾਰ ਦੇ ਕਸਟਮ ਵਿਭਾਗ ਨਾਲ 24 ਘੰਟੇ ਪਹਿਲਾਂ ਜਾਣਕਾਰੀ ਸਾਂਝੀ ਨਹੀਂ ਕਰੇਗੀ, ਉਸ ਨੂੰ ਜ਼ੁਰਮਾਨਾ ਲੱਗੇਗਾ। ਹਰ ਵਾਰ ਉਲੰਘਣਾ ਕਰਨ 'ਤੇ 25,000 ਰੁਪਏ ਤੋਂ 50,000 ਰੁਪਏ ਤੱਕ ਦਾ ਭੁਗਤਾਨ ਕਰਨਾ ਹੋਵੇਗਾ। ਸਾਰੀਆਂ ਏਅਰਲਾਈਨਸ ਨੂੰ 10 ਜਨਵਰੀ ਤੱਕ ਨੈਸ਼ਨਲ ਕਸਟਮ ਟਾਰਗੇਟਿੰਗ ਸੈਂਟਰ-ਪੈਸੇਂਜਰ (NCTC-PAX) ਦੇ ਪਲੇਟਫਾਰਮ 'ਤੇ ਵੀ ਰਜਿਸਟਰ ਕਰਨਾ ਹੋਵੇਗਾ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਸ (CBIC) ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ।
ਵਿਦੇਸ਼ੀ ਯਾਤਰੀਆਂ ਵਲੋਂ ਅੰਤਰਰਾਸ਼ਟਰੀ ਉਡਾਣ ਦੀ ਰਵਾਨਗੀ ਤੋਂ 24 ਘੰਟੇ ਪਹਿਲਾਂ ਦਿੱਤੇ ਜਾਣ ਵਾਲੇ ਵੇਰਵਿਆਂ ਵਿੱਚ ਉਨ੍ਹਾਂ ਦੇ ਮੋਬਾਈਲ ਨੰਬਰ, ਟਿਕਟ ਲਈ ਭੁਗਤਾਨ ਦਾ ਤਰੀਕਾ ਅਤੇ ਯਾਤਰਾ ਦੌਰਾਨ ਉਨ੍ਹਾਂ ਦੇ ਮਨਪਸੰਦ ਭੋਜਨ ਦੀ ਚੋਣ ਸ਼ਾਮਲ ਹੋਵੇਗੀ। 8 ਅਗਸਤ, 2020 ਨੂੰ ਹੀ ਸੀਬੀਆਈਸੀ ਨੇ ਪੈਸੇਂਜਰ ਨੇਮ ਰਿਕਾਰਡ (ਪੀਐਨਆਰ) ਸੂਚਨਾ ਨਿਯਮ 2022 ਜਾਰੀ ਕੀਤਾ ਸੀ। ਇਸ ਤਹਿਤ ਵਿਦੇਸ਼ੀ ਯਾਤਰੀਆਂ ਦੇ ਯਾਤਰੀ ਵੇਰਵੇ ਸਾਂਝੇ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਵਿਦੇਸ਼ੀ ਯਾਤਰੀਆਂ ਦੀ ਡਿਟੇਲ ਮਿਲ ਜਾਣ ਨਾਲ ਭਾਰਤ ਸਰਕਾਰ ਦੀ ਰਿਸਕ ਐਨਾਲਿਸਿਸ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਇਸ ਅਨੁਸਾਰ, ਜੇਕਰ ਕਿਸੇ ਵਿਸ਼ੇਸ਼ ਯਾਤਰੀ 'ਤੇ ਸ਼ੱਕ ਹੋਵੇਗਾ ਤਾਂ ਭਾਰਤ ਸਰਕਾਰ ਉਸ ਨੂੰ ਯਾਤਰਾ ਕਰਨ ਤੋਂ ਰੋਕਣ ਲਈ ਕਦਮ ਚੁੱਕ ਸਕਦੀ ਹੈ। ਏਅਰਲਾਈਨਸ ਨੂੰ ਵੀ ਅਜਿਹਾ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਸ ਹੁਕਮ ਦੀ ਪਾਲਣਾ ਲਈ ਪਾਇਲਟ ਫੇਜ਼ 10 ਫਰਵਰੀ ਤੋਂ ਹੀ ਸ਼ੁਰੂ ਹੋ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।