ਪੜਚੋਲ ਕਰੋ
(Source: ECI/ABP News)
94 ਸਾਲਾ ਹਰਭਜਨ ਕੌਰ ਨੇ ਸ਼ੁਰੂ ਕੀਤਾ ਕਾਰੋਬਾਰ, ਮਹਿੰਦਰਾ ਕੰਪਨੀ ਦੇ ਮਾਲਕ ਨੇ ਸ਼ੇਅਰ ਕੀਤੀ ਵੀਡੀਓ
ਇਹ ਵੀਡੀਓ ਚੰਡੀਗੜ੍ਹ ਦੀ ਹਰਭਜਨ ਕੌਰ ਦੀ ਹੈ ਜੋ ਆਪਣੇ ਘਰ ਤੋਂ ਵੇਸਨ ਦਾ ਬਰਫੀ ਬਣਾਉਣ ਦਾ ਕੰਮ ਕਰਦੀ ਹੈ। ਇਸ ਦੀ ਸ਼ੁਰੂਆਤ ਚਾਰ ਸਾਲ ਪਹਿਲਾਂ ਹੋਈ ਸੀ, ਜਦੋਂ ਹਰਭਜਨ ਨੇ ਆਪਣੀ ਧੀ ਨੂੰ ਕਿਹਾ ਕਿ ਉਹ ਆਪ ਪੈਸਾ ਕਮਾਉਣਾ ਚਾਹੁੰਦੀ ਹੈ।
![94 ਸਾਲਾ ਹਰਭਜਨ ਕੌਰ ਨੇ ਸ਼ੁਰੂ ਕੀਤਾ ਕਾਰੋਬਾਰ, ਮਹਿੰਦਰਾ ਕੰਪਨੀ ਦੇ ਮਾਲਕ ਨੇ ਸ਼ੇਅਰ ਕੀਤੀ ਵੀਡੀਓ Anand Mahindra crowned this 94-year-old woman entrepreneur of the year, Heres why 94 ਸਾਲਾ ਹਰਭਜਨ ਕੌਰ ਨੇ ਸ਼ੁਰੂ ਕੀਤਾ ਕਾਰੋਬਾਰ, ਮਹਿੰਦਰਾ ਕੰਪਨੀ ਦੇ ਮਾਲਕ ਨੇ ਸ਼ੇਅਰ ਕੀਤੀ ਵੀਡੀਓ](https://static.abplive.com/wp-content/uploads/sites/5/2020/01/08171352/Anand-Mahindra.jpg?impolicy=abp_cdn&imwidth=1200&height=675)
ਚੰਡੀਗੜ੍ਹ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਆਪਣੇ ਟਵਿੱਟਰ ਹੈਂਡਲ 'ਤੇ ਪ੍ਰੇਰਣਾਦਾਇਕ ਕਹਾਣੀਆਂ ਸ਼ੇਅਰ ਕਰਦੇ ਹਨ। ਇਸ ਦੌਰਾਨ ਇੱਕ ਵਾਰ ਫਿਰ ਟਵੀਟ ਕਰਦੇ ਹੋਏ ਉਨ੍ਹਾਂ 94 ਸਾਲਾ ਔਰਤ ਦੀ ਕਹਾਣੀ ਸ਼ੇਅਰ ਕਰਦੇ ਹੋਏ ਉਸ ਨੂੰ "ਐਂਟਰਪ੍ਰੇਂਓਰ ਆਫ਼ ਦ ਈਅਰ" ਦੱਸਿਆ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਨੂੰ ਇੱਕ ਟਵੀਟ 'ਚ ਟੈਗ ਕੀਤਾ ਗਿਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕਿਵੇਂ ਇੱਕ 94 ਸਾਲਾ ਔਰਤ ਮਠਿਆਈ ਬਣਾ ਕੇ ਪੈਸੇ ਕਮਾ ਰਹੀ ਹੈ।
ਟਵਿੱਟਰ 'ਤੇ ਇਸ ਵੀਡੀਓ ਨੂੰ ਡਾ. ਮਧੂ ਟੇਕਚੰਦਨੀ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਸਾਂਝਾ ਕੀਤਾ। ਇਹ ਵੀਡੀਓ ਚੰਡੀਗੜ੍ਹ ਦੀ ਹਰਭਜਨ ਕੌਰ ਦੀ ਹੈ, ਜੋ ਆਪਣੇ ਘਰ ਤੋਂ ਵੇਸਨ ਬਰਫੀ ਬਣਾਉਣ ਦਾ ਕੰਮ ਕਰਦੀ ਹੈ।
ਆਨੰਦ ਮਹਿੰਦਰਾ ਨੇ ਤੁਰੰਤ ਟਵੀਟ ਦਾ ਜਵਾਬ ਦਿੱਤਾ ਤੇ ਲਿਖਿਆ, "ਜਦੋਂ ਤੁਸੀਂ 'ਸਟਾਰਟ-ਅਪ' ਸ਼ਬਦ ਸੁਣਦੇ ਹੋ, ਤਾਂ ਇਹ ਮੈਨੂੰ ਸਿਲੀਕਾਨ ਵੈਲੀ ਜਾਂ ਬੰਗਲੁਰੂ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ ਜੋ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੋਂ 94 ਸਾਲਾਂ ਦੀ ਔਰਤ ਨੂੰ ਵੀ ਸ਼ਾਮਲ ਕਰੋ ਜੋ ਇਹ ਨਹੀਂ ਸੋਚਦੀ ਕਿ ਕੁਝ ਨਵਾਂ ਸ਼ੁਰੂ ਕਰਨ 'ਚ ਬਹੁਤ ਦੇਰ ਹੋ ਗਈ ਹੈ।'' ਇਸ ਦੇ ਨਾਲ ਹੀ ਮਹਿੰਦਰਾ ਨੇ ਉਸ ਨੂੰ "ਐਂਟਰਪ੍ਰੇਂਓਰ ਆਫ਼ ਦ ਈਅਰ" ਦਾ ਖਿਤਾਬ ਵੀ ਦਿੱਤਾ।
ਟਵਿੱਟਰ 'ਤੇ ਬਹੁਤ ਸਾਰੇ ਲੋਕ ਹਰਭਜਨ ਕੌਰ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 3,600 ਤੋਂ ਵੱਧ ਲਾਈਕ ਤੇ 600 ਤੋਂ ਵੱਧ ਰੀਵੀਟ ਮਿਲਿਆ ਹੈ।When you hear the word ‘start-up’ it brings to mind images of millennials in Silicon Valley or Bengaluru trying to build billion dollar ‘unicorns.’ From now on let’s also include a 94 yr old woman who doesn’t think it’s too late to do a start-up. She’s my entrepreneur of the year https://t.co/N75BxK18z4
— anand mahindra (@anandmahindra) January 7, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)