(Source: ECI/ABP News/ABP Majha)
Anant Ambani Wedding: ਚਾਂਦੀ ਦਾ ਮੰਦਿਰ, ਸੋਨੇ ਦੀਆਂ ਮੂਰਤੀਆਂ! ਅਨੰਤ-ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਵਾਇਰਲ
Anant Ambani Wedding Card: ਪਿਛਲੇ ਕਈ ਮਹੀਨਿਆਂ ਤੋਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਚਰਚਾ 'ਚ ਹੈ। ਹੁਣ ਉਨ੍ਹਾਂ ਦੇ ਵਿਆਹ ਦੇ ਕਾਰਡ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
Anant Ambani Wedding Card: ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ ਸਾਲ ਦੀ ਸ਼ੁਰੂਆਤ ਤੋਂ ਹੀ ਸੁਰਖੀਆਂ 'ਚ ਹੈ। ਪਿਛਲੇ ਕਈ ਮਹੀਨਿਆਂ ਤੋਂ ਵਿਆਹ ਨਾਲ ਸਬੰਧਤ ਰਸਮਾਂ ਚੱਲ ਰਹੀਆਂ ਹਨ। ਹੁਣ ਉਨ੍ਹਾਂ ਦੇ ਵਿਆਹ ਦਾ ਲਗਜ਼ਰੀ ਕਾਰਡ ਵਾਇਰਲ ਹੋ ਰਿਹਾ ਹੈ ਅਤੇ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਕਾਰਡ ਦੀ ਅਨਬਾਕਸਿੰਗ ਨੂੰ ਦਿਖਾਇਆ ਗਿਆ ਹੈ। ਕਾਰਡ ਨੂੰ ਦੇਖ ਪਤਾ ਲੱਗਦਾ ਹੈ ਕਿ ਅੰਬਾਨੀ ਪਰਿਵਾਰ ਨੇ ਦੌਲਤ ਨਾਲ ਸੱਭਿਆਚਾਰ ਦਾ ਸੰਗਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਡਿਜ਼ਾਈਨ ਪ੍ਰਾਚੀਨ ਹਿੰਦੂ ਮੰਦਰਾਂ ਤੋਂ ਪ੍ਰੇਰਿਤ ਹੈ ਅਤੇ ਇਸ ਵਿਚ ਸੋਨੇ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ ਦੀ ਵਰਤੋਂ ਕੀਤੀ ਗਈ ਹੈ।
ਵੀਡੀਓ ਵਿੱਚ ਦੇਖ ਸਕਦੇ ਹੋ ਇਨਵੀਟੇਸ਼ਨ ਕਾਰਡ ਇੱਕ ਬਾਕਸ ਦੇ ਰੂਪ ਵਿੱਚ ਹੈ। ਜਦੋਂ ਤੁਸੀਂ ਇਸ ਬਾਕਸ ਨੂੰ ਖੋਲ੍ਹੋਗੇ ਤਾਂ ਇਹ ਕਿਸੇ ਪ੍ਰਾਚੀਨ ਮੰਦਰ ਦਾ ਪ੍ਰਤੀਰੂਪ ਨਜ਼ਰ ਆਉਂਦਾ ਹੈ। ਸਭ ਤੋਂ ਪਹਿਲਾਂ ਦੋ ਦਰਵਾਜ਼ੇ ਹਨ। ਇਨ੍ਹਾਂ ਨੂੰ ਖੋਲ੍ਹਣ 'ਤੇ ਕਾਰਡ ਦੇ ਅੰਦਰ ਐਂਟਰੀ ਮਿਲਦੀ ਹੈ। ਉਸ ਦਰਵਾਜ਼ੇ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਦੇ ਤੌਰ 'ਤੇ ਦਿਖਾਇਆ ਗਿਆ ਹੈ।
ਦਰਵਾਜ਼ਾ ਖੋਲ੍ਹਦਿਆਂ ਹੀ ਚਾਂਦੀ ਨਾਲ ਬਣਿਆ ਇੱਕ ਮੰਦਰ ਮਿਲਦਾ ਹੈ, ਜਿਸ ਵਿੱਚ ਸੋਨੇ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ। ਕਾਰਡ ਦੇ ਅੰਦਰ ਭਗਵਾਨ ਗਣੇਸ਼, ਭਗਵਾਨ ਵਿਸ਼ਨੂੰ, ਲਕਸ਼ਮੀ, ਰਾਧਾ-ਕ੍ਰਿਸ਼ਨ, ਦੁਰਗਾ ਆਦਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਹਨ। ਵਿਆਹ ਦੇ ਕਾਰਡ ਦੇ ਨਾਲ ਹੀ ਨੀਤਾ ਅੰਬਾਨੀ ਦਾ ਸਾਰੇ ਮਹਿਮਾਨਾਂ ਨੂੰ ਸੰਬੋਧਿਤ ਇੱਕ ਪੱਤਰ ਵੀ ਹੈ, ਜੋ ਹੱਥ ਨਾਲ ਲਿਖਿਆ ਗਿਆ ਹੈ। ਉਸ ਚਿੱਠੀ 'ਚ ਨੀਤਾ ਅੰਬਾਨੀ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਹੋਇਆਂ ਸਾਰੇ ਮਹਿਮਾਨਾਂ ਨੂੰ ਇਸ ਸ਼ੁਭ ਮੌਕੇ 'ਤੇ ਆਉਣ ਦੀ ਬੇਨਤੀ ਕੀਤੀ ਹੈ।
#WATCH | Video of wedding invitation card of Anant Ambani and Radhika Merchant as shared by one of the card recepients pic.twitter.com/zTas6pjsUM
— ANI (@ANI) June 27, 2024
ਇਹ ਵੀ ਪੜ੍ਹੋ: Rule Change: 1 ਜੁਲਾਈ ਤੋਂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ... ਰਸੋਈ ਤੋਂ ਲੈ ਕੇ ਬੈਂਕ ਖਾਤੇ ਤੱਕ ਸਿੱਧਾ ਪਵੇਗਾ ਅਸਰ!
ਤੁਹਾਨੂੰ ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਅਗਲੇ ਮਹੀਨੇ ਹੋਣ ਜਾ ਰਿਹਾ ਹੈ। ਸ਼ੁਭ ਵਿਆਹ ਦੀ ਤਰੀਕ 12 ਜੁਲਾਈ ਤੈਅ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਵਿਆਹ ਦੀਆਂ ਰਸਮਾਂ ਜਾਰੀ ਰਹਿਣਗੀਆਂ। ਵਿਆਹ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਅਤੇ 14 ਜੁਲਾਈ ਨੂੰ ਮੰਗਲ ਉਤਸਵ ਦੇ ਪ੍ਰੋਗਰਾਮ ਰੱਖੇ ਗਏ ਹਨ। ਵਿਆਹ ਦੇ ਕਾਰਡਾਂ ਵਾਲੇ ਬਕਸੇ ਵਿੱਚ ਹਰ ਫੰਕਸ਼ਨ ਲਈ ਵੱਖ-ਵੱਖ ਕਾਰਡ ਦਿੱਤੇ ਗਏ ਹਨ।
ਉੱਥੇ ਹੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ। ਇਹ ਸਿਲਸਿਲਾ ਮਾਰਚ ਦੇ ਪਹਿਲੇ ਹਫ਼ਤੇ ਗੁਜਰਾਤ ਦੇ ਜਾਮਨਗਰ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਨਾਲ ਸ਼ੁਰੂ ਹੋਇਆ ਹੈ, ਜੋ ਜੁਲਾਈ ਮਹੀਨੇ ਤੱਕ ਜਾਰੀ ਰਹੇਗਾ। ਜਾਮਨਗਰ 'ਚ ਆਯੋਜਿਤ ਪ੍ਰੀ-ਵੈਡਿੰਗ ਫੰਕਸ਼ਨ 'ਚ ਦੇਸ਼ ਅਤੇ ਦੁਨੀਆ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ, ਮੋਰਗਨ ਸਟੈਨਲੀ ਦੇ ਸੀਈਓ ਟੇਡ ਪਿਕ, ਵਾਲਟ ਡਿਜ਼ਨੀ ਦੇ ਚੇਅਰਮੈਨ ਬੌਬ ਇਗਰ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਵਰਗੇ ਕਾਰੋਬਾਰੀ ਜਗਤ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: Petrol and Diesel Price on 28 June: ਪੈਟਰੋਲ-ਡੀਜ਼ਲ ਦੀਆਂ ਬਦਲੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ