Bank Holiday in July: RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ, ਜੁਲਾਈ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਜਾਣੋ
Bank Holidays: ਜੁਲਾਈ ਮਹੀਨੇ ਵਿੱਚ ਬੈਂਕ ਪੂਰੇ 15 ਦਿਨ ਬੰਦ ਰਹਿਣਗੇ। ਜੇਕਰ ਤੁਸੀਂ 2000 ਰੁਪਏ ਦੇ ਨੋਟ ਬਦਲਣ ਤੋਂ ਲੈ ਕੇ ਕਿਸੇ ਹੋਰ ਕੰਮ ਲਈ ਬੈਂਕ ਜਾਣਾ ਹੈ ਤਾਂ ਛੁੱਟੀਆਂ ਦੀ ਇਹ ਲਿਸਟ ਜ਼ਰੂਰ ਦੇਖੋ।
Bank Closed in July: ਜੁਲਾਈ 'ਚ ਅੱਧਾ ਮਹੀਨਾ ਬੈਂਕ ਬੰਦ ਰਹਿਣ ਜਾ ਰਹੇ ਹਨ। ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕ 15 ਦਿਨਾਂ ਲਈ ਬੰਦ ਰਹਿਣਗੇ। ਹਫ਼ਤੇ ਤੋਂ ਇਲਾਵਾ, ਮੁਹੱਰਮ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਆਸ਼ੂਰਾ ਅਤੇ ਕੇਰ ਪੂਜਾ ਵਰਗੇ ਮੌਕਿਆਂ 'ਤੇ ਜੁਲਾਈ ਮਹੀਨੇ ਦੌਰਾਨ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਛੁੱਟੀਆਂ ਦੀ ਸੂਚੀ ਅਨੁਸਾਰ 8 ਰਾਜਾਂ ਦੀਆਂ ਛੁੱਟੀਆਂ ਹਨ, ਜੋ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਸਮੇਂ 'ਤੇ ਹੋਣ ਵਾਲੀਆਂ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ 5 ਜੁਲਾਈ ਨੂੰ ਜੰਮੂ ਅਤੇ ਸ੍ਰੀਨਗਰ ਵਿੱਚ ਅਤੇ 6 ਜੁਲਾਈ ਨੂੰ ਆਈਜ਼ੌਲ ਵਿੱਚ ਐਮਐਚਆਈਪੀ ਦਿਵਸ ਮੌਕੇ ਬੈਂਕ ਬੰਦ ਰਹਿਣਗੇ। 11 ਜੁਲਾਈ ਨੂੰ ਕੇਰ ਪੂਜਾ ਦੇ ਮੌਕੇ 'ਤੇ ਪੂਰੇ ਤ੍ਰਿਪੁਰਾ 'ਚ ਬੈਂਕ ਛੁੱਟੀ ਰਹੇਗੀ।
ਮੁਹੱਰਮ ਕਾਰਨ ਇੱਥੇ ਬੈਂਕ ਬੰਦ ਰਹਿਣਗੇ
29 ਜੁਲਾਈ ਨੂੰ ਮੁਹੱਰਮ ਦਾ ਤਿਉਹਾਰ ਹੈ, ਜਿਸ ਦਿਨ ਕਈ ਸੂਬਿਆਂ 'ਚ ਬੈਂਕਾਂ 'ਚ ਛੁੱਟੀ ਰਹੇਗੀ। ਤ੍ਰਿਪੁਰਾ, ਝਾਰਖੰਡ, ਪੱਛਮੀ ਬੰਗਾਲ, ਮਿਜ਼ੋਰਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਮੁਹੱਰਮ ਕਾਰਨ ਬੈਂਕ ਬੰਦ ਰਹਿਣਗੇ। ਜੁਲਾਈ ਵਿੱਚ ਬੈਂਕਾਂ ਦੀਆਂ ਛੁੱਟੀਆਂ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੋ ਸਕਦੀਆਂ ਹਨ ਕਿਉਂਕਿ ਛੁੱਟੀਆਂ ਸਥਾਨਕ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀਆਂ ਜਾਂਦੀਆਂ ਹਨ।
ਜੇਕਰ ਤੁਹਾਡਾ ਬੈਂਕ ਬ੍ਰਾਂਚ 'ਚ ਕੋਈ ਕੰਮ ਹੈ ਤਾਂ ਜਲਦੀ ਤੋਂ ਜਲਦੀ ਨਿਪਟਾਓ, ਪਰ ਜੇਕਰ ਏ.ਟੀ.ਐੱਮ., ਕੈਸ਼ ਡਿਪਾਜ਼ਿਟ, ਆਨਲਾਈਨ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਵਰਗੇ ਕੰਮ ਹਨ, ਤਾਂ ਤੁਸੀਂ ਘਰ ਬੈਠੇ ਵੀ ਡਿਜੀਟਲ ਤਰੀਕੇ ਨਾਲ ਕਰ ਸਕਦੇ ਹੋ। ਹਾਲਾਂਕਿ, ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 2,000 ਰੁਪਏ ਦੇ ਬੈਂਕ ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਨ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਚੈੱਕ ਕਰਨ। 2000 ਰੁਪਏ ਦੇ ਨੋਟ ਬਦਲਣ ਦੀ ਆਖਰੀ ਮਿਤੀ 30 ਸਤੰਬਰ ਹੈ।
ਕਦੋਂ-ਕਦੋਂ ਹੋਣਗੀਆਂ ਛੁੱਟੀਆਂ
ਐਤਵਾਰ 2 ਜੁਲਾਈ
5 ਜੁਲਾਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
MHIP ਦਿਵਸ ਦੇ ਕਾਰਨ 6 ਜੁਲਾਈ ਨੂੰ ਮਿਜ਼ੋਰਮ ਵਿੱਚ ਛੁੱਟੀ
ਦੂਜਾ ਸ਼ਨੀਵਾਰ 8 ਜੁਲਾਈ
9 ਜੁਲਾਈ ਐਤਵਾਰ ਨੂੰ ਛੁੱਟੀ
ਤ੍ਰਿਪੁਰਾ ਵਿੱਚ 11 ਜੁਲਾਈ ਨੂੰ ਕੇਰ ਪੂਜਾ ਦੇ ਕਾਰਨ ਛੁੱਟੀ ਹੈ
13 ਜੁਲਾਈ ਨੂੰ ਭਾਨੂ ਜੈਅੰਤੀ ਦੇ ਕਾਰਨ ਸਿੱਕਮ ਵਿੱਚ ਛੁੱਟੀ ਹੈ
ਐਤਵਾਰ 16 ਜੁਲਾਈ
ਮੇਘਾਲਿਆ ਵਿੱਚ 17 ਜੁਲਾਈ ਨੂੰ ਯੂ ਤਿਰੋਟ ਸਿੰਗ ਡੇ 'ਤੇ ਛੁੱਟੀ ਹੈ
21 ਜੁਲਾਈ ਨੂੰ ਸਿੱਕਮ ਵਿੱਚ ਡਰੁਕਪਾ ਸ਼ੇ-ਜ਼ੀ ਦਿਵਸ ਦੀ ਛੁੱਟੀ
ਚੌਥਾ ਸ਼ਨੀਵਾਰ 22 ਜੁਲਾਈ
ਐਤਵਾਰ 23 ਜੁਲਾਈ
28 ਜੁਲਾਈ ਨੂੰ ਆਸ਼ੂਰਾ ਦੇ ਕਾਰਨ ਜੰਮੂ ਅਤੇ ਸ਼੍ਰੀਨਗਰ ਵਿੱਚ ਛੁੱਟੀ ਹੈ
29 ਜੁਲਾਈ ਨੂੰ ਮੁਹੱਰਮ ਦੇ ਕਾਰਨ ਕਈ ਰਾਜਾਂ ਵਿੱਚ ਛੁੱਟੀ ਹੈ
30 ਜੁਲਾਈ ਐਤਵਾਰ ਨੂੰ ਛੁੱਟੀ
ਪੰਜਾਬ ਅਤੇ ਹਰਿਆਣਾ ਵਿੱਚ 31 ਜੁਲਾਈ ਨੂੰ ਸ਼ਹੀਦੀ ਦਿਵਸ ਦੀ ਛੁੱਟੀ