List of Holidays in June 2025: ਬੈਂਕ ਵਾਲਿਆਂ ਦੀਆਂ ਮੌਜਾਂ! ਜੂਨ 'ਚ ਛੁੱਟੀਆਂ ਦੀ ਭਰਮਾਰ, ਇੱਥੇ ਦੇਖੋ ਲਿਸਟ
ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਪਹਿਲੀ ਜੂਨ ਨੂੰ ਹੀ ਐਤਵਾਰ ਹੋਣ ਕਰਕੇ ਹਫਤਾਵਾਰੀ ਛੁੱਟੀ ਆ ਗਈ। ਜਿੱਥੇ ਇੱਕ ਪਾਸੇ ਅੱਜ ਤੋਂ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਉਥੇ ਹੀ ਇਸ ਮਹੀਨੇ ਬੈਂਕ ਵੀ ਕੁੱਲ 12 ਦਿਨ ਬੰਦ ਰਹਿਣਗੇ।

Bank Holidays: ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਪਹਿਲੀ ਜੂਨ ਨੂੰ ਹੀ ਐਤਵਾਰ ਹੋਣ ਕਰਕੇ ਹਫਤਾਵਾਰੀ ਛੁੱਟੀ ਆ ਗਈ। ਜਿੱਥੇ ਇੱਕ ਪਾਸੇ ਅੱਜ ਤੋਂ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਉਥੇ ਹੀ ਇਸ ਮਹੀਨੇ ਬੈਂਕ ਵੀ ਕੁੱਲ 12 ਦਿਨ ਬੰਦ ਰਹਿਣਗੇ। ਇਸ ਕਰਕੇ ਜੇਕਰ ਤੁਸੀਂ ਬੈਂਕ ਸੰਬੰਧੀ ਕੋਈ ਜ਼ਰੂਰੀ ਕੰਮ ਕਰਨ ਵਾਲੇ ਹੋ, ਤਾਂ ਬੈਂਕ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੈ।
ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਵਿੱਚ ਜੂਨ ਮਹੀਨੇ ਦੌਰਾਨ ਕੁੱਲ 12 ਦਿਨ ਬੈਂਕ ਬੰਦ ਰਹਿਣਗੇ, ਜਿਨ੍ਹਾਂ ਵਿੱਚ ਹਫਤਾਵਾਰੀ ਛੁੱਟੀਆਂ (ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਚਰਵਾਰ) ਦੇ ਨਾਲ-ਨਾਲ ਧਾਰਮਿਕ ਅਤੇ ਖੇਤਰੀ ਤਿਉਹਾਰ ਵੀ ਸ਼ਾਮਲ ਹਨ। ਭਾਰਤੀ ਰਿਜ਼ਰਵ ਬੈਂਕ (RBI) ਦੀ ਗਾਈਡਲਾਈਨ ਮੁਤਾਬਕ ਕੁਝ ਛੁੱਟੀਆਂ ਸਿਰਫ਼ ਖ਼ਾਸ ਰਾਜਾਂ ਵਿੱਚ ਹੀ ਮਨਾਈਆਂ ਜਾਂਦੀਆਂ ਹਨ, ਇਸ ਲਈ ਸਥਾਨਕ ਪੱਧਰ 'ਤੇ ਛੁੱਟੀਆਂ ਦੀ ਪੁਸ਼ਟੀ ਕਰਨੀ ਨਾ ਭੁੱਲੋ।
ਜੂਨ 2025 ਬੈਂਕ ਛੁੱਟੀਆਂ ਦੀ ਸੂਚੀ:
1 ਜੂਨ (ਐਤਵਾਰ) – ਹਫਤਾਵਾਰੀ ਛੁੱਟੀ
6 ਜੂਨ (ਸ਼ੁੱਕਰਵਾਰ) – ਬਕਰੀਦ ਮੌਕੇ ਕੇਰਲ ਵਿੱਚ ਬੈਂਕ ਬੰਦ
7 ਜੂਨ (ਸ਼ਨੀਚਰਵਾਰ) – ਬਕਰੀਦ ਦੇ ਕਾਰਨ ਗੁਜਰਾਤ, ਸਿਕਕਿਮ, ਅਰੁਣਾਚਲ ਪ੍ਰਦੇਸ਼ ਅਤੇ ਕੇਰਲ ਨੂੰ ਛੱਡ ਕੇ ਹੋਰ ਸਾਰੇ ਰਾਜਾਂ ਵਿੱਚ ਬੈਂਕ ਬੰਦ
8 ਜੂਨ (ਐਤਵਾਰ) – ਹਫਤਾਵਾਰੀ ਛੁੱਟੀ
11 ਜੂਨ (ਬੁੱਧਵਾਰ) – ਸੰਤ ਕਬੀਰ ਜੈਅੰਤੀ / ਸਾਗਾ ਦਾਵਾ ਮੌਕੇ ਸਿਕਕਿਮ ਅਤੇ ਮੇਘਾਲਿਆ ਵਿੱਚ ਬੈਂਕ ਬੰਦ
14 ਜੂਨ (ਸ਼ਨੀਚਰਵਾਰ) – ਦੂਜਾ ਸ਼ਨੀਚਰਵਾਰ, ਦੇਸ਼ ਭਰ ਵਿੱਚ ਬੈਂਕ ਬੰਦ
15 ਜੂਨ (ਐਤਵਾਰ) – ਹਫਤਾਵਾਰੀ ਛੁੱਟੀ
22 ਜੂਨ (ਐਤਵਾਰ) – ਹਫਤਾਵਾਰੀ ਛੁੱਟੀ
27 ਜੂਨ (ਸ਼ੁੱਕਰਵਾਰ) – ਰਥ ਯਾਤਰਾ / ਕਾਂਗ (ਰਥ ਯਾਤਰਾ) ਮੌਕੇ ਓਡੀਸ਼ਾ ਅਤੇ ਮਣੀਪੁਰ ਵਿੱਚ ਬੈਂਕ ਬੰਦ
28 ਜੂਨ (ਸ਼ਨੀਚਰਵਾਰ) – ਚੌਥਾ ਸ਼ਨੀਚਰਵਾਰ, ਦੇਸ਼ ਭਰ ਵਿੱਚ ਬੈਂਕ ਬੰਦ
29 ਜੂਨ (ਐਤਵਾਰ) – ਹਫਤਾਵਾਰੀ ਛੁੱਟੀ
30 ਜੂਨ (ਸੋਮਵਾਰ) – ਰੇਮਨਾ ਨੀ (ਸ਼ਾਂਤੀ ਦਿਵਸ) ਮੌਕੇ ਮਿਜ਼ੋਰਮ ਵਿੱਚ ਬੈਂਕ ਬੰਦ
ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਮਹੱਤਵਪੂਰਨ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਨ੍ਹਾਂ ਤਰੀਕਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਯੋਜਨਾ ਬਣਾਓ। ਇਸ ਜਾਣਕਾਰੀ ਦੀ ਮਦਦ ਨਾਲ ਤੁਸੀਂ ਜੂਨ ਮਹੀਨੇ ਵਿੱਚ ਬੈਂਕਿੰਗ ਕੰਮਾਂ ਦੌਰਾਨ ਆਉਣ ਵਾਲੀ ਕਿਸੇ ਵੀ ਅਸੁਵਿਧਾ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਪੈਸੇ ਦਾ ਲੈਣ-ਦੇਣ ਕਰਨ ਦੇ ਲਈ ਤੁਸੀਂ UPI, ਇੰਟਰਨੈੱਟ ਬੈਕਿੰਗ ਵਰਗੀ ਸੁਵਿਧਾਵਾਂ ਦਾ ਫਾਇਦਾ ਲੈ ਸਕਦੇ ਹੋ।






















