(Source: ECI/ABP News/ABP Majha)
Bank Open Sunday: ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਰਿਜ਼ਰਵ ਬੈਂਕ ਨੇ ਕਿਉਂ ਲਿਆ ਆਹ ਫੈਸਲਾ
RBI Decision: RBI ਨੇ 31 ਮਾਰਚ ਨੂੰ ਐਤਵਾਰ ਹੋਣ ਦੇ ਬਾਵਜੂਦ ਸਾਰੇ ਬੈਂਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਵਿੱਤੀ ਸਾਲ ਦਾ ਆਖਰੀ ਦਿਨ ਹੋਣ ਕਰਕੇ ਇਹ ਫੈਸਲਾ ਲਿਆ ਗਿਆ।
RBI Decision: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ 31 ਮਾਰਚ ਐਤਵਾਰ ਨੂੰ ਵੀ ਬੈਂਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। RBI ਨੇ ਇਸ ਫੈਸਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਟਵੀਟ ਰਾਹੀਂ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ 31 ਮਾਰਚ 2024 ਨੂੰ ਐਤਵਾਰ ਹੋਣ ਦੇ ਬਾਵਜੂਦ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਇਹ ਫੈਸਲਾ ਮੌਜੂਦਾ ਵਿੱਤੀ ਸਾਲ 2023-24 ਦਾ ਆਖਰੀ ਦਿਨ ਹੋਣ ਕਾਰਨ ਲਿਆ ਗਿਆ ਹੈ।
All Agency Banks to remain open for public on March 31, 2024 (Sunday)https://t.co/7eI5CZtlh0
— ReserveBankOfIndia (@RBI) March 20, 2024
ਲੈਣ-ਦੇਣ ਇਸ ਵਿੱਤੀ ਸਾਲ ‘ਚ ਹੋਣਾ ਚਾਹੀਦਾ ਦਰਜ
ਆਰਬੀਆਈ ਨੇ ਕਿਹਾ ਕਿ ਵਿੱਤੀ ਸਾਲ ਦੀ ਸਾਲਾਨਾ ਸਮਾਪਤੀ 31 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਲਈ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਸਾਰੇ ਬੈਂਕਾਂ ਨੂੰ ਭੇਜੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ ਦੇ ਅੰਤ ਤੱਕ ਹੋਣ ਵਾਲੇ ਲੈਣ-ਦੇਣ ਨੂੰ ਉਸੇ ਸਾਲ ਰਜਿਸਟਰਡ ਕੀਤਾ ਜਾਵੇ, ਇਸ ਲਈ ਸਾਰੇ ਬੈਂਕਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ।
ਸਾਰੇ ਬੈਂਕ 31 ਮਾਰਚ ਐਤਵਾਰ ਨੂੰ ਆਪਣੇ ਨਿਯਮਤ ਸਮੇਂ ਅਨੁਸਾਰ ਖੁੱਲ੍ਹਣਗੇ ਅਤੇ ਬੰਦ ਹੋਣਗੇ। ਸ਼ਨੀਵਾਰ ਨੂੰ ਵੀ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ NEFT ਅਤੇ RTGS ਲੈਣ-ਦੇਣ ਵੀ ਅੱਧੀ ਰਾਤ 12 ਵਜੇ ਤੱਕ ਜਾਰੀ ਰਹਿਣਗੇ। ਇਸ ਤੋਂ ਇਲਾਵਾ ਸਰਕਾਰੀ ਚੈੱਕਾਂ ਦੀ ਕਲੀਅਰਿੰਗ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹਾਲਾਂਕਿ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਇਹ ਵੀ ਪੜ੍ਹੋ: ਘੱਟ ਪੈਸਿਆਂ ਵਿੱਚ ਵੀਅਤਨਾਮ ਅਤੇ ਕੰਬੋਡੀਆ ਦੀ ਕਰੋ ਯਾਤਰਾ, IRCTC ਲੈ ਕੇ ਆਇਆ ਸ਼ਾਨਦਾਰ ਟੂਰ ਪੈਕੇਜ
ਇਨਕਮ ਟੈਕਸ ਦੇ ਵੀ ਸਾਰੇ ਦਫ਼ਤਰ ਖੁੱਲ੍ਹੇ ਰਹਿਣਗੇ
ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਆਪਣੇ ਸਾਰੇ ਦਫ਼ਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਸੀ। ਵਿਭਾਗ ਨੇ ਗੁਡ ਫਰਾਈਡੇ ਸਮੇਤ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ। ਇਨਕਮ ਟੈਕਸ ਵਿਭਾਗ ਨੇ ਗੁੱਡ ਫਰਾਈਡੇ ਕਾਰਨ ਇਸ ਮਹੀਨੇ ਆਉਣ ਵਾਲੇ ਲੰਬੇ ਵੀਕਐਂਡ ਨੂੰ ਰੱਦ ਕਰ ਦਿੱਤਾ ਹੈ। ਗੁੱਡ ਫਰਾਈਡੇ 29 ਮਾਰਚ ਨੂੰ ਹੈ।
30 ਮਾਰਚ ਸ਼ਨੀਵਾਰ ਹੈ ਅਤੇ 31 ਮਾਰਚ ਫਿਰ ਐਤਵਾਰ ਹੈ। ਇਸੇ ਕਰਕੇ 3 ਦਿਨਾਂ ਦੀ ਲੰਬੀ ਛੁੱਟੀ ਸੀ। ਇਸ ਕਾਰਨ ਵਿਭਾਗ ਦੇ ਕਈ ਕੰਮ ਵਿੱਤੀ ਸਾਲ ਦੇ ਅੰਤ ਤੱਕ ਰੁੱਕ ਜਾਣੇ ਸਨ। ਵਿੱਤੀ ਸਾਲ 2023-24 31 ਮਾਰਚ ਨੂੰ ਖ਼ਤਮ ਹੋਣ ਜਾ ਰਿਹਾ ਹੈ। ਇਸ ਕਾਰਨ ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਆਈਟੀ ਦਫ਼ਤਰ 29, 30 ਅਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ।
ਇਹ ਵੀ ਪੜ੍ਹੋ: AI Skills: AI ਹੁਨਰ ਵਾਲੇ ਭਾਰਤੀ ਕਰਮਚਾਰੀਆਂ ਦੀਆਂ ਤਨਖਾਹਾਂ 54% ਤੋਂ ਵੱਧ ਵਧ ਸਕਦੀਆਂ: ਰਿਪੋਰਟ