ਪੜਚੋਲ ਕਰੋ

Viral Reddit Post : 2 ਲੱਖ ਤਨਖ਼ਾਹ ਦੇ ਬਾਵਜੂਦ ਨੌਜਵਾਨ ਖੁਦ ਨੂੰ ਗਰੀਬ ਸਮਝਦਾ ! ਫਿਰ ਵੀ ਜ਼ਿੰਦਗੀ ਟੈਂਸ਼ਨ 'ਚ!

Viral Reddit Post : ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਬੈਂਗਲੁਰੂ ਦੇ 26 ਸਾਲਾ ਨੌਜਵਾਨ ਦੀ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਮਹੀਨਾਵਾਰ ਤਨਖ਼ਾਹ 2 ਲੱਖ ਰੁਪਏ ਹੈ, ਕੋਈ EMI ਦਾ ਬੋਝ

Viral Reddit Post : ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਬੈਂਗਲੁਰੂ ਦੇ 26 ਸਾਲਾ ਨੌਜਵਾਨ ਦੀ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਮਹੀਨਾਵਾਰ ਤਨਖ਼ਾਹ 2 ਲੱਖ ਰੁਪਏ ਹੈ, ਕੋਈ EMI ਦਾ ਬੋਝ ਵੀ ਨਹੀਂ ਹੈ, ਫਿਰ ਵੀ ਉਹ ਆਪਣੇ ਆਪ ਨੂੰ ਗਰੀਬ ਮਹਿਸੂਸ ਕਰਦਾ ਹੈ। ਉਸ ਨੇ ਲਿਖਿਆ ਕਿ ਉਸ ਨੂੰ ਹਰ ਵੇਲੇ ਪੈਸਿਆਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਇਸ ਕਾਰਨ ਉਸ ਨੂੰ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਵੀ ਸੰਤੁਸ਼ਟੀ ਨਹੀਂ ਮਿਲਦੀ।

ਮਾਪਿਆਂ ਨੂੰ ਦਿੱਤੀ ਬਿਹਤਰ ਜ਼ਿੰਦਗੀ

ਨੌਜਵਾਨ ਨੇ ਦੱਸਿਆ ਕਿ ਉਹ ਇੱਕ ਅਜੇਹੇ ਪਰਿਵਾਰ ਵਿੱਚ ਵੱਡਾ ਹੋਇਆ, ਜਿੱਥੇ ਉਸ ਦੀ ਪਹਿਲੀ ਨੌਕਰੀ ਲੱਗਣ ਤੱਕ ਘਰ ਦੀ ਮਹੀਨਾਵਾਰ ਆਮਦਨ ਕਦੇ ਵੀ 6,000–7,000 ਰੁਪਏ ਤੋਂ ਵੱਧ ਨਹੀਂ ਸੀ। ਪਰਿਵਾਰ 10×10 ਫੁੱਟ ਦੇ ਇੱਕ ਛੋਟੇ ਕਮਰੇ ਵਿੱਚ ਰਹਿੰਦਾ ਸੀ ਅਤੇ ਸਭ ਤੋਂ ਵੱਡੀ ਤਰਜੀਹ ਘਰ ਦੀ ਆਰਥਿਕ ਹਾਲਤ ਸੁਧਾਰਨਾ ਸੀ। 2021 ਵਿੱਚ ਨੌਕਰੀ ਮਿਲਣ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਮਾਪਿਆਂ ਨੂੰ ਆਰਾਮਦਾਇਕ ਜ਼ਿੰਦਗੀ ਦੇਵੇਗਾ।

ਉਸ ਨੇ ਲਿਖਿਆ, "ਮੈਂ ਕਮਾਉਣਾ ਸ਼ੁਰੂ ਕਰਦੇ ਹੀ ਇਹ ਯਕੀਨੀ ਬਣਾਇਆ ਕਿ ਮੇਰੇ ਮਾਪੇ ਕੰਮ ਕਰਨਾ ਛੱਡ ਦੇਣ। ਹੁਣ ਉਹ ਆਪਣੇ ਘਰ ਵਿੱਚ ਆਰਾਮ ਨਾਲ ਰਿਟਾਇਰਮੈਂਟ ਦੀ ਜ਼ਿੰਦਗੀ ਬਿਤਾ ਰਹੇ ਹਨ। ਮੈਂ ਉਨ੍ਹਾਂ ਨੂੰ ਆਪਣੇ ਹੋਮਟਾਊਨ ਵਿੱਚ 2BHK ਘਰ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਮੈਂ ਖੁਦ ਬੈਂਗਲੁਰੂ ਵਿੱਚ 2BHK ਘਰ ਵਿੱਚ ਰਹਿੰਦਾ ਹਾਂ।"

ਹਰ ਮਹੀਨੇ ਕਰਦਾ ਹੈ ਵੱਡੀ ਬਚਤ

ਨੌਜਵਾਨ ਹਰ ਮਹੀਨੇ:

ਮਿਊਚੁਅਲ ਫੰਡ ਵਿੱਚ 30,000 ਰੁਪਏ ਨਿਵੇਸ਼ ਕਰਦਾ ਹੈ।
FD/RD ਵਿੱਚ 10,000 ਰੁਪਏ ਜਮ੍ਹਾਂ ਕਰਦਾ ਹੈ।
ਸੋਨੇ ਵਿੱਚ 10,000 ਰੁਪਏ ਦੀ ਬਚਤ ਕਰਦਾ ਹੈ।
ਮਾਪਿਆਂ ਨੂੰ 15,000 ਤੋਂ 20,000 ਰੁਪਏ ਭੇਜਦਾ ਹੈ।

ਉਸ ਦਾ ਕਿਰਾਇਆ ਅਤੇ ਹੋਰ ਰਹਿਣ-ਸਹਿਣ ਦਾ ਖਰਚਾ ਮਿਲਾ ਕੇ ਲਗਭਗ 25,000 ਰੁਪਏ ਪ੍ਰਤੀ ਮਹੀਨਾ ਹੈ।

ਹੁਣ ਤੱਕ ਕਿੰਨੀ ਕੀਤੀ ਬਚਤ?

ਉਸ ਨੇ ਦੱਸਿਆ ਕਿ 2021 ਤੋਂ ਹੁਣ ਤੱਕ ਸਟਾਕ ਮਾਰਕੀਟ ਵਿੱਚ 4 ਲੱਖ ਰੁਪਏ  ,FD ਵਿੱਚ 2 ਲੱਖ ਰੁਪਏ   ,ਸੋਨੇ ਵਿੱਚ 2 ਤੋਂ 2.5 ਲੱਖ ਰੁਪਏ ,ਸੈਲਰੀ ਅਕਾਊਂਟ ਵਿੱਚ 6 ਲੱਖ ਰੁਪਏ ਜਮ੍ਹਾਂ ਹਨ।

ਫਿਰ ਵੀ ਕਿਉਂ ਹੈ ਤਣਾਅ?

ਉਸ ਨੇ ਆਪਣੇ ਲਈ ਸਕੂਟਰ ਖਰੀਦਿਆ, ਘਰ ਨੂੰ ਵਧੀਆ ਤਰੀਕੇ ਨਾਲ ਸਜਾਇਆ, ਮੈਕਬੁੱਕ ਅਤੇ ਸਮਾਰਟਫੋਨ ਵੀ ਖਰੀਦੇ। ਮਾਪਿਆਂ ਲਈ ਹੈਲਥ ਇੰਸ਼ੋਰੈਂਸ ਅਤੇ ਆਪਣੇ ਲਈ ਲਾਈਫ ਇੰਸ਼ੋਰੈਂਸ ਵੀ ਲਿਆ।
ਇਸ ਸਭ ਦੇ ਬਾਵਜੂਦ ਉਸ ਨੂੰ ਅਮੀਰ ਹੋਣ ਦਾ ਅਹਿਸਾਸ ਨਹੀਂ ਹੁੰਦਾ। ਉਸ ਦਾ ਕਹਿਣਾ ਹੈ ਕਿ ਸਮੱਸਿਆ ਪੈਸਿਆਂ ਦੀ ਕਮੀ ਨਹੀਂ, ਸਗੋਂ ਇਹ ਹੈ ਕਿ ਉਹ ਇੱਕੋ ਸਮੇਂ ਆਪਣੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਨਹੀਂ ਕਰ ਸਕਦਾ। ਹਰ ਵਿੱਤੀ ਫੈਸਲਾ ਕਿਸੇ ਹੋਰ ਸੁਪਨੇ ਦੀ ਕੀਮਤ 'ਤੇ ਲੈਣਾ ਪੈਂਦਾ ਹੈ।

ਇਸ ਸਾਲ ਉਸ ਦਾ ਵਿਆਹ ਹੋਣਾ ਹੈ, ਜਿਸ 'ਤੇ ਘੱਟੋ-ਘੱਟ 10 ਲੱਖ ਰੁਪਏ ਦਾ ਖਰਚ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਇੱਕ ਪੁਰਾਣੀ ਕਾਰ, ਆਪਣੇ ਹੋਮਟਾਊਨ ਵਿੱਚ ਜ਼ਮੀਨ ਅਤੇ ਇੱਕ ਬਾਈਕ ਵੀ ਖਰੀਦਣਾ ਚਾਹੁੰਦਾ ਹੈ।

ਘੱਟ ਕਮਾਈ ਵਾਲੇ ਦੋਸਤ ਜ਼ਿਆਦਾ ਖੁਸ਼

ਨੌਜਵਾਨ ਦਾ ਕਹਿਣਾ ਹੈ ਕਿ ਉਸ ਦੇ ਹੋਮਟਾਊਨ ਵਿੱਚ ਕਈ ਦੋਸਤ ਮਜ਼ਦੂਰੀ ਜਾਂ ਆਟੋ ਚਲਾ ਕੇ ਗੁਜ਼ਾਰਾ ਕਰਦੇ ਹਨ, ਪਰ ਉਹ ਘੱਟ ਆਮਦਨ ਦੇ ਬਾਵਜੂਦ ਖੁਸ਼ ਹਨ। ਉੱਥੇ ਹੀ, 26 ਸਾਲ ਦੀ ਉਮਰ ਵਿੱਚ ਇੰਨੀ ਵਧੀਆ ਕਮਾਈ ਹੋਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਗਰੀਬ ਮਹਿਸੂਸ ਕਰਦਾ ਹੈ। ਇਹੀ ਗੱਲ ਉਸ ਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਹੀ ਹੈ। ਇਸ ਕਾਰਨ ਉਸ ਨੇ Reddit 'ਤੇ ਲੋਕਾਂ ਤੋਂ ਸਲਾਹ ਮੰਗੀ ਹੈ।

Advertisement

ਟਾਪ ਹੈਡਲਾਈਨ

FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Petrol-Diesel Price: ਪੈਟਰੋਲ-ਡੀਜ਼ਲ ਅੱਜ ਕਿੰਨਾ ਸਸਤਾ ਹੋਇਆ? ਜਾਣੋ ਤੁਹਾਡੇ ਸ਼ਹਿਰ 'ਚ ਕਿੰਨੀ ਕੀਮਤ, ਦੇਖੋ ਲਿਸਟ...
ਪੈਟਰੋਲ-ਡੀਜ਼ਲ ਅੱਜ ਕਿੰਨਾ ਸਸਤਾ ਹੋਇਆ? ਜਾਣੋ ਤੁਹਾਡੇ ਸ਼ਹਿਰ 'ਚ ਕਿੰਨੀ ਕੀਮਤ, ਦੇਖੋ ਲਿਸਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget