ਪੜਚੋਲ ਕਰੋ
ਏਅਰਟੈੱਲ ਨੂੰ 5237 ਕਰੋੜ ਰੁਪਏ ਦਾ ਘਾਟਾ
ਵਿੱਤੀ ਸਾਲ 2018-19 ਵਿੱਚ ਭਾਰਤੀ ਏਅਰਟੈੱਲ ਦਾ 409.5 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ ਤੇ ਉਸ ਸਾਲ ਮਾਲੀਆ 80,780.2 ਕਰੋੜ ਰੁਪਏ ਸੀ।

ਨਵੀਂ ਦਿੱਲੀ: ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ (Airtel) ਨੇ ਵਿੱਤੀ ਸਾਲ 2019-20 ਦੀ ਮਾਰਚ ਤਿਮਾਹੀ ‘ਚ 5237 ਕਰੋੜ ਰੁਪਏ ਦਾ ਘਾਟਾ ਦਰਸਾਇਆ ਹੈ। ਕੰਪਨੀ ਨੇ ਕਿਹਾ ਕਿ ਪੁਰਾਣੇ ਕਾਨੂੰਨੀ ਬਕਾਏ ‘ਤੇ ਜ਼ਿਆਦਾ ਖਰਚੇ ਕੀਤੇ ਜਾਣ ਕਾਰਨ ਇਸ ਨੂੰ ਇਹ ਨੁਕਸਾਨ ਹੋਇਆ ਹੈ। ਵਿੱਤੀ ਸਾਲ 2018-19 ਦੀ ਇਸੇ ਤਿਮਾਹੀ ਵਿੱਚ ਇਸ ਦਾ 107.2 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਦਾ ਮਾਲੀਆ 23,700 ਕਰੋੜ ਰੁਪਏ ਤੋਂ ਵੱਧ ਹੈ: ਕੰਪਨੀ ਦਾ ਇਕੱਠਾ ਹੋਇਆ ਮਾਲੀਆ ਸਮੀਖਿਆ ਅਧੀਨ ਤਿਮਾਹੀ ਦੌਰਾਨ ਕਰੀਬ 15% ਦੇ ਵਾਧੇ ਨਾਲ 23,722.7 ਕਰੋੜ ਰੁਪਏ ਰਿਹਾ। ਇਹ ਸਾਲ 2018-19 ਦੀ ਇਸੇ ਤਿਮਾਹੀ ਵਿੱਚ 20,602.2 ਕਰੋੜ ਰੁਪਏ ਸੀ। ਕੰਪਨੀ ਨੇ 31 ਮਾਰਚ, 2020 ਨੂੰ ਖਤਮ ਹੋਈ ਤਿਮਾਹੀ ਲਈ 7,004 ਕਰੋੜ ਰੁਪਏ ਦਾ ਵੱਖਰਾ ਪ੍ਰਬੰਧ ਕੀਤਾ। ਇਸ ਦਾ ਜ਼ਿਆਦਾਤਰ ਹਿੱਸਾ ਵਿਧਾਨਕ ਬਕਾਏ ਬਾਰੇ ਹੈ। ਮਾਰਚ 2020 ਵਿਚ ਖ਼ਤਮ ਹੋਏ ਵਿੱਤੀ ਸਾਲ ਵਿੱਚ ਕੰਪਨੀ ਨੂੰ ਇਸੇ ਤਰ੍ਹਾਂ ਦੀ ਵੱਡੀ ਰਕਮ ਦੇ ਪ੍ਰਬੰਧਨ ਕਾਰਨ 32,183.2 ਕਰੋੜ ਰੁਪਏ ਦਾ ਘਾਟਾ ਹੋਇਆ। ਸਾਲ ਦੌਰਾਨ ਕੰਪਨੀ ਦਾ ਕੁੱਲ ਮਾਲੀਆ 87,539 ਕਰੋੜ ਰੁਪਏ ਸੀ। ਵਿੱਤੀ ਸਾਲ 2018-19 ਵਿਚ ਕੰਪਨੀ ਨੂੰ 409.5 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ ਅਤੇ ਉਸ ਸਾਲ ਮਾਲੀਆ 80,780.2 ਕਰੋੜ ਰੁਪਏ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















