ਵੱਡੀ ਖੁਸ਼ਖਬਰੀ! Amazon-Zomato ਦੇ ਡਿਲੀਵਰੀ ਬੁਆਏਜ਼ ਨੂੰ ਵੀ ਮਿਲੇਗੀ ਪੈਂਸ਼ਨ, ਸਰਕਾਰ ਦੀ ਵੱਡੀ ਸੌਗਾਤ!
ਜੋਮੈਟੋ, ਸਵਿਗੀ, ਐਮੇਜ਼ਾਨ ਅਤੇ ਫਲਿਪਕਾਰਟ ਵਰਗੀਆਂ ਦਿੱਗਜ਼ ਕੰਪਨੀਆਂ ਨਾਲ ਕੰਮ ਕਰ ਰਹੇ ਲੱਖਾਂ ਡਿਲੀਵਰੀ ਪਾਰਟਨਰਾਂ ਅਤੇ ਠੇਕਾ ਕਰਮਚਾਰੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਜਲਦੀ ਹੀ ਇਹ ਗਿਗ ਵਰਕਰਾਂ ਵੀ ਪੈਂਸ਼ਨ ਵਰਗੀਆਂ...

ਜੋਮੈਟੋ, ਸਵਿਗੀ, ਐਮੇਜ਼ਾਨ ਅਤੇ ਫਲਿਪਕਾਰਟ ਵਰਗੀਆਂ ਦਿੱਗਜ਼ ਕੰਪਨੀਆਂ ਨਾਲ ਕੰਮ ਕਰ ਰਹੇ ਲੱਖਾਂ ਡਿਲੀਵਰੀ ਪਾਰਟਨਰਾਂ ਅਤੇ ਠੇਕਾ ਕਰਮਚਾਰੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਜਲਦੀ ਹੀ ਇਹ ਗਿਗ ਵਰਕਰਾਂ ਵੀ ਪੈਂਸ਼ਨ ਵਰਗੀਆਂ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਲੈ ਸਕਣਗੇ। ਸੂਤਰਾਂ ਮੁਤਾਬਕ ਓਲਾ, ਉਬੇਰ ਅਤੇ ਐਮੇਜ਼ਾਨ ਸਮੇਤ ਕਈ ਕੰਪਨੀਆਂ ਨੇ ਇਸ ਪ੍ਰਸਤਾਵ ਨੂੰ ਸਿਧਾਂਤਕ ਮੰਜ਼ੂਰੀ ਦੇ ਦਿੱਤੀ ਹੈ ਅਤੇ ਇਹਨੂੰ ਆਉਣ ਵਾਲੀ ਕੈਬਨਿਟ ਮੀਟਿੰਗ 'ਚ ਪੇਸ਼ ਕੀਤਾ ਜਾ ਸਕਦਾ ਹੈ।
ਗਿਗ ਵਰਕਰ ਕੌਣ ਹੁੰਦੇ ਹਨ? (Who are gig workers?)
ਗਿਗ ਵਰਕਰ ਉਹ ਮਜ਼ਦੂਰ ਹੁੰਦੇ ਹਨ ਜੋ ਕਿਸੇ ਸਥਾਈ ਨੌਕਰੀ ਦੀ ਥਾਂ ਅਸਥਾਈ ਜਾਂ ਠੇਕੇ 'ਤੇ ਆਧਾਰਿਤ ਕੰਮ ਕਰਦੇ ਹਨ। ਇਨ੍ਹਾਂ ਵਿੱਚ ਫ੍ਰੀਲਾਂਸਰ, ਡਿਲੀਵਰੀ ਏਜੰਟ, ਕੈਬ ਡ੍ਰਾਈਵਰ, ਕਨਟੈਂਟ ਕ੍ਰੀਏਟਰ ਅਤੇ ਹੋਰ ਕਈ ਔਨਲਾਈਨ ਸੇਵਾ ਪ੍ਰਦਾਤਾ ਸ਼ਾਮਲ ਹੁੰਦੇ ਹਨ। ਇਹ ਕਰਮਚਾਰੀ "ਪੇ-ਪਰ-ਟਾਸਕ" ਮਾਡਲ 'ਤੇ ਕੰਮ ਕਰਦੇ ਹਨ ਅਤੇ ਪਰੰਪਰਾਗਤ ਕਰਮਚਾਰੀਆਂ ਵਾਂਗ ਉਨ੍ਹਾਂ ਨੂੰ ਪੈਂਸ਼ਨ, ਮੈਡੀਕਲ ਜਾਂ ਹੋਰ ਸਹੂਲਤਾਂ ਨਹੀਂ ਮਿਲਦੀਆਂ।
ਸਰਕਾਰ ਦੀ ਯੋਜਨਾ ਕੀ ਹੈ?
ਸਰਕਾਰ ਦੀ ਯੋਜਨਾ ਦੇ ਅਨੁਸਾਰ, ਇਨ੍ਹਾਂ ਅਸਥਾਈ ਕਰਮਚਾਰੀਆਂ ਲਈ ਇੱਕ ਪੈਂਸ਼ਨ ਸਕੀਮ ਲਾਗੂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਕੰਪਨੀਆਂ EPFO (Employees’ Provident Fund Organisation) ਰਾਹੀਂ ਇਕ ਨਿਰਧਾਰਤ ਰਕਮ ਜਮ੍ਹਾਂ ਕਰਨਗੀਆਂ। ਗਿਗ ਵਰਕਰਾਂ ਕੋਲ ਦੋ ਵਿਕਲਪ ਹੋਣਗੇ—ਜਾਂ ਤਾਂ ਉਹ ਖੁਦ ਵੀ ਯੋਗਦਾਨ ਕਰ ਸਕਣਗੇ ਜਾਂ ਸਿਰਫ਼ ਕੰਪਨੀ ਵਲੋਂ ਕੀਤੇ ਗਏ ਯੋਗਦਾਨ ਦੇ ਆਧਾਰ 'ਤੇ ਪੈਂਸ਼ਨ ਲੈ ਸਕਣਗੇ।
ਇਹ ਕਿਉਂ ਜ਼ਰੂਰੀ ਹੈ?
ਦੇਸ਼ 'ਚ ਕਾਫੀ ਸਮੇਂ ਤੋਂ ਇਹ ਮੰਗ ਚੱਲ ਰਹੀ ਹੈ ਕਿ ਗਿਗ ਵਰਕਰਾਂ ਨੂੰ ਵੀ ਪਰੰਪਰਾਗਤ ਕਰਮਚਾਰੀਆਂ ਵਾਂਗ ਸਮਾਜਿਕ ਸੁਰੱਖਿਆ ਦਿੱਤੀ ਜਾਵੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਇਸ ਸਾਲ ਦੇ ਆਮ ਬਜਟ 'ਚ ਗਿਗ ਵਰਕਰਾਂ ਲਈ ਇੱਕ ਡਿਜਿਟਲ ਪਲੇਟਫਾਰਮ ਬਣਾਉਣ ਦਾ ਐਲਾਨ ਕੀਤਾ ਸੀ, ਜਿਸਦਾ ਮਕਸਦ ਉਨ੍ਹਾਂ ਦੇ ਡਾਟਾ ਨੂੰ ਇਕੱਠਾ ਕਰਨਾ ਅਤੇ ਉਨ੍ਹਾਂ ਨੂੰ ਸਿਹਤ ਬੀਮਾ, ਇਨਸ਼ੋਰੈਂਸ ਕਵਰ ਅਤੇ ਹੁਣ ਪੈਂਸ਼ਨ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਹੁਣ ਇਹ ਪ੍ਰਸਤਾਵ ਕੈਬਿਨੇਟ ਕੋਲ ਭੇਜਿਆ ਜਾਵੇਗਾ ਅਤੇ ਉੱਥੋਂ ਮੰਜ਼ੂਰੀ ਮਿਲਣ 'ਤੇ ਪਹਿਲੀ ਵਾਰੀ ਇਕ ਵੱਡੀ ਗਿਣਤੀ ਦੇ ਗਿਗ ਵਰਕਰਾਂ ਨੂੰ ਸੰਘਠਿਤ ਖੇਤਰ ਦੇ ਕਰਮਚਾਰੀਆਂ ਵਾਂਗ ਸਮਾਜਿਕ ਸੁਰੱਖਿਆ ਦਾ ਲਾਭ ਮਿਲਣ ਲੱਗੇਗਾ। ਜੇਕਰ ਇਹ ਸਕੀਮ ਲਾਗੂ ਹੋ ਜਾਂਦੀ ਹੈ, ਤਾਂ ਇਹ ਭਾਰਤ ਦੇ ਕਿਰਤ ਬਾਜ਼ਾਰ 'ਚ ਇੱਕ ਇਤਿਹਾਸਕ ਕਦਮ ਮੰਨਿਆ ਜਾਵੇਗਾ।






















