EPFO ਨਾਲ ਜੁੜੀ ਵੱਡੀ ਖ਼ਬਰ, UAN ਅਤੇ ਆਧਾਰ ਨੂੰ ਲਿੰਕ ਕਰਨ ਦੀ ਮਿਆਦ ਵਧੀ, ਸਰਕਾਰ ਨੇ ਦਿੱਤੀ ਜਾਣਕਾਰੀ
EPFO ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਰੋਜ਼ਗਾਰ-ਲਿੰਕਡ ਪ੍ਰੋਤਸਾਹਨ (ELI) ਸਕੀਮ ਅਧੀਨ ਲਾਭ ਲੈਣ ਲਈ ਯੂਨੀਵਰਸਲ ਅਕਾਊਂਟ ਨੰਬਰ (UAN) ਨੂੰ ਐਕਟੀਵੇਟ ਕਰਨ ਅਤੇ ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ..

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਰੋਜ਼ਗਾਰ-ਲਿੰਕਡ ਪ੍ਰੋਤਸਾਹਨ (ELI) ਸਕੀਮ ਅਧੀਨ ਲਾਭ ਲੈਣ ਲਈ ਯੂਨੀਵਰਸਲ ਅਕਾਊਂਟ ਨੰਬਰ (UAN) ਨੂੰ ਐਕਟੀਵੇਟ ਕਰਨ ਅਤੇ ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਆਦ 15 ਮਾਰਚ 2025 ਤੱਕ ਵਧਾ ਦਿੱਤੀ ਗਈ ਹੈ। ਇਹ ਮਿਆਦ ਪਹਿਲਾਂ ਵੀ ਕਈ ਵਾਰ ਵਧਾਈ ਜਾ ਚੁੱਕੀ ਹੈ। ਪਿਛਲੀ ਡੈੱਡਲਾਈਨ 15 ਫ਼ਰਵਰੀ 2025 ਸੀ।
15 ਮਾਰਚ ਤੱਕ ਵਧੀ ਲਿੰਕ ਕਰਨ ਦੀ ਮਿਆਦ
Ministry of Labor and Employment ਨੇ 21 ਫ਼ਰਵਰੀ 2025 ਨੂੰ ਜਾਰੀ ਇੱਕ ਸਰਕੁਲਰ ਵਿੱਚ ਕਿਹਾ, "ਸਮਬੰਧਤ ਮਾਮਲੇ ਵਿੱਚ, ਸਮਰੱਥ ਅਧਿਕਾਰੀ ਨੇ UAN ਐਕਟੀਵੇਸ਼ਨ ਅਤੇ ਬੈਂਕ ਅਕਾਊਂਟ ਵਿੱਚ ਆਧਾਰ ਲਿੰਕ ਕਰਨ ਦੀ ਮਿਆਦ 15 ਮਾਰਚ 2025 ਤੱਕ ਵਧਾ ਦਿੱਤੀ ਹੈ।"
UAN ਕੀ ਹੁੰਦਾ ਹੈ?
UAN (ਯੂਨੀਵਰਸਲ ਅਕਾਊਂਟ ਨੰਬਰ) EPFO ਵਲੋਂ ਹਰ ਤਨਖਾਹਦਾਰ ਕਰਮਚਾਰੀ ਨੂੰ ਦਿੱਤਾ ਜਾਣ ਵਾਲਾ 12 ਅੰਕਾਂ ਦਾ ਇੱਕ ਨੰਬਰ ਹੁੰਦਾ ਹੈ। ਇਹ ਕਰਮਚਾਰੀਆਂ ਨੂੰ ਉਨ੍ਹਾਂ ਦੇ ਕਰੀਅਰ ਦੌਰਾਨ ਵੱਖ-ਵੱਖ ਨਿਯੋਜਕਾਂ ਦੇ ਤਹਿਤ ਆਪਣੇ PF ਅਕਾਊਂਟ ਨੂੰ ਮੈਨੇਜ ਕਰਨ ਲਈ ਇੱਕ ਸਿੰਗਲ ਪਾਇੰਟ ਐਕਸੈਸ ਦਿੰਦਾ ਹੈ। ਇਸ ਦੀ ਮਦਦ ਨਾਲ, ਉਹ ਆਪਣੇ ਭਵਿੱਖ ਨਿਧੀ ਬੈਲੈਂਸ ਨੂੰ ਇੱਕ ਹੀ ਨੰਬਰ ਹੇਠ ਟ੍ਰੈਕ ਅਤੇ ਐਕਸੈਸ ਕਰ ਸਕਦੇ ਹਨ।
ELI ਸਕੀਮ ਲਈ UAN ਐਕਟੀਵੇਸ਼ਨ ਕਿਉਂ ਲਾਜ਼ਮੀ ਹੈ?
ELI ਸਕੀਮ ਅਧੀਨ ਆਰਥਿਕ ਲਾਭ ਪ੍ਰਾਪਤ ਕਰਨ ਲਈ ਕਰਮਚਾਰੀਆਂ ਲਈ ਆਪਣਾ UAN ਐਕਟੀਵੇਟ ਕਰਨਾ ਅਤੇ ਆਪਣੇ ਬੈਂਕ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ। EPFO ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਕਰਕੇ ਕਿਹਾ, "ਰੋਜ਼ਗਾਰ-ਲਿੰਕਡ ਪ੍ਰੋਤਸਾਹਨ (ELI) ਸਕੀਮ ਦੇ ਲਾਭ ਪ੍ਰਾਪਤ ਕਰਨ ਲਈ ਆਪਣੇ ਬੈਂਕ ਅਕਾਊਂਟ ਵਿੱਚ ਆਧਾਰ ਲਿੰਕ ਕਰਨਾ ਜ਼ਰੂਰੀ ਹੈ। ਇਹ ਕੰਮ ਸਮੇਂ ‘ਤੇ ਕਰੋ ਤਾਂ ਜੋ ਆਖਰੀ ਵੇਲੇ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ!"
ELI ਸਕੀਮ ਦੇ ਤਿੰਨ ਵਰਜਨ
ਜੁਲਾਈ 2024 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ELI ਸਕੀਮ ਦੀ ਸ਼ੁਰੂਆਤ ਕੀਤੀ ਸੀ। ਇਸ ਸਕੀਮ ਦੇ ਤਿੰਨ ਵੱਖ-ਵੱਖ ਵਰਜਨ ਹਨ:
ਸਕੀਮ A - ਇਹ ਪਹਿਲੀ ਵਾਰ ਨੌਕਰੀ ਅਤੇ EPF ਸਕੀਮ ਵਿੱਚ ਸ਼ਾਮਲ ਹੋਣ ਵਾਲਿਆਂ ‘ਤੇ ਕੇਂਦਰਤ ਹੈ।
ਸਕੀਮ B - ਇਹ ਮੈਨੂਫੈਕਚਰਿੰਗ ਸੈਕਟਰ ਵਿੱਚ ਰੋਜ਼ਗਾਰ ਉਤਪਤੀ ‘ਤੇ ਧਿਆਨ ਕੇਂਦਰਤ ਕਰਦੀ ਹੈ।
ਸਕੀਮ C - ਇਹ ਨਿਯੋਜਕਾਂ (Employers) ਨੂੰ ਸਹਿਯੋਗ ਦਿੰਦੀ ਹੈ।






















