ਪੜਚੋਲ ਕਰੋ
Advertisement
ਅੱਜ ਤੋਂ ਸਸਤਾ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ, ਸਰਕਾਰੀ ਸਕੀਮ ਦੀਆਂ ਜਾਣ ਲਓ ਜ਼ਰੂਰੀ ਗੱਲਾਂ
ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸੋਨੇ ਦੇ ਬਾਂਡਾਂ ਦੀ ਕੀਮਤ 5,051 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ। ਆਰਬੀਆਈ "ਬਾਂਡ ਦੀ ਕੀਮਤ ਸਬਸਕ੍ਰਿਪਸ਼ਨ ਦੀ ਮਿਆਦ ਤੋਂ ਪਿਛਲੇ ਹਫਤੇ ਦੇ ਆਖਰੀ ਤਿੰਨ ਕਾਰੋਬਾਰੀ ਦਿਨਾਂ ਵਿੱਚ 999 ਸ਼ੁੱਧ ਸੋਨੇ ਦੀ ਔਸਤ ਬੰਦ ਕੀਮਤ ਦੇ ਅਧਾਰ ‘ਤੇ 5,051 ਰੁਪਏ ਪ੍ਰਤੀ ਗ੍ਰਾਮ ਹੈ।
ਨਵੀਂ ਦਿੱਲੀ: Sovereign Gold Bond (SGB) ਸਕੀਮ 2020-21 ਦੀ ਸੀਰੀਜ਼ 12 ਤੋਂ 16 ਅਕਤੂਬਰ ਤੱਕ ਸੱਤ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ। ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਸੋਨੇ ਦੇ ਬਾਂਡਾਂ ਦੀ ਕੀਮਤ 5,051 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ। ਆਰਬੀਆਈ "ਬਾਂਡ ਦੀ ਕੀਮਤ ਸਬਸਕ੍ਰਿਪਸ਼ਨ ਦੀ ਮਿਆਦ ਤੋਂ ਪਿਛਲੇ ਹਫਤੇ ਦੇ ਆਖਰੀ ਤਿੰਨ ਕਾਰੋਬਾਰੀ ਦਿਨਾਂ ਵਿੱਚ 999 ਸ਼ੁੱਧ ਸੋਨੇ ਦੀ ਔਸਤ ਬੰਦ ਕੀਮਤ ਦੇ ਅਧਾਰ ‘ਤੇ 5,051 ਰੁਪਏ ਪ੍ਰਤੀ ਗ੍ਰਾਮ ਹੈ।
ਹੁਣ ਜਾਣੋ ਸਵਰਨ ਗੋਲਡ ਬਾਂਡ ਸਕੀਮ 2020-21 ਬਾਰੇ ਕੁਝ ਮਹੱਤਵਪੂਰਨ ਗੱਲਾਂ:
ਸਰਕਾਰ ਨੇ ਆਰਬੀਆਈ ਦੀ ਸਲਾਹ ਤੋਂ ਬਾਅਦ ਆਨਲਾਈਨ ਅਪਲਾਈ ਕਰਨ ਤੇ ਡਿਜੀਟਲ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਅਜਿਹੇ ਨਿਵੇਸ਼ਕਾਂ ਲਈ ਸੋਨੇ ਦੇ ਬਾਂਡ ਦੀ ਕੀਮਤ 5,001 ਰੁਪਏ ਪ੍ਰਤੀ ਗ੍ਰਾਮ ਹੋਵੇਗੀ। Sovereign Gold Bond Scheme 2020-21 ਦੀ ਦੀ 8ਵੀਂ ਸੀਰੀਜ਼ 9 ਤੋਂ 13 ਨਵੰਬਰ ਤੱਕ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ।
ਆਰਬੀਆਈ ਭਾਰਤ ਸਰਕਾਰ ਵੱਲੋਂ ਸਵਰਨ ਗੋਲਡ ਬਾਂਡ 2020-21 ਜਾਰੀ ਕਰ ਰਿਹਾ ਹੈ। ਗੋਲਡ ਬਾਂਡ ਇੱਕ ਗ੍ਰਾਮ ਸੋਨੇ ਦੇ ਗੁਣਕ ‘ਚ ਲਿਆ ਜਾ ਸਕਦਾ ਹੈ। ਇਸ ਦੀ ਮਿਆਦ ਅੱਠ ਸਾਲ ਹੈ ਤੇ ਪੰਜ ਸਾਲਾਂ ਬਾਅਦ ਇਸ ਤੋਂ ਬਾਹਰ ਹੋਣ ਦਾ ਆਪਸ਼ਨ ਵੀ ਹੈ।
ਸੋਨੇ ਦੇ ਬਾਂਡਾਂ ਵਿੱਚ ਘੱਟੋ-ਘੱਟ ਇੱਕ ਗ੍ਰਾਮ ਸੋਨੇ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ਤੇ ਆਮ ਆਦਮੀ ਲਈ ਵੱਧ ਤੋਂ ਵੱਧ ਨਿਵੇਸ਼ ਦੀ ਹੱਦ ਚਾਰ ਕਿੱਲੋ ਹੈ, ਜਦੋਂਕਿ ਹਿੰਦੂ ਅਣਵੰਡੇ ਪਰਿਵਾਰ (ਐਚਯੂਐਫ) ਲਈ ਇਹ ਸੀਮਾ ਚਾਰ ਕਿਲੋ ਤੇ ਟਰੱਸਟ ਲਈ ਇਹ ਸੀਮਾ 20 ਕਿਲੋ ਹੈ। ਜੇ ਤੁਸੀਂ ਮੈਚਓਰਿਟੀ ਤੱਕ SGB ਰੱਖਦੇ ਹੋ, ਤਾਂ ਨਿਵੇਸ਼ 'ਤੇ ਕੋਈ ਪੂੰਜੀ ਲਾਭ ਟੈਕਸ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਸਾਲਾਨਾ 2.5% ਦਾ ਵਿਆਜ ਮਿਲੇਗਾ, ਜਿਸ ਦਾ ਭੁਗਤਾਨ ਅਰਧ-ਸਲਾਨਾ ਅਧਾਰ 'ਤੇ ਕੀਤਾ ਜਾਵੇਗਾ।
ਫਿਜ਼ੀਕਲ ਗੋਲਤ ਰੱਖਣ ਲਈ ਐਸਜੀਬੀ ਇੱਕ ਵਧੀਆ ਆਪਸ਼ਨ ਹੈ। ਇਸ ਤੋਂ ਇਲਾਵਾ ਇੱਥੇ ਚੋਰੀ ਦਾ ਕੋਈ ਜੋਖਮ ਨਹੀਂ ਤੇ ਨਾ ਹੀ ਕੋਈ ਭੰਡਾਰਨ ਦੀ ਕੀਮਤ ਹੈ। ਇਨ੍ਹਾਂ ਬਾਂਡਾਂ ਨੂੰ ਲਾਗੂ ਕਰਨ ਲਈ ਲੋੜੀਂਦੇ ਦਸਤਾਵੇਜ਼ ਵੋਟਰ ਆਈਡੀ, ਆਧਾਰ ਕਾਰਡ/ਪੈਨ ਜਾਂ ਟੀਏਐਨ/ਪਾਸਪੋਰਟ ਹਨ। ਭੌਤਿਕ ਸੋਨੇ ਦੇ ਉਲਟ, ਐਸਜੀਬੀ ‘ਤੇ ਜੀਐਸਟੀ ਨਹੀਂ ਲਾਇਆ ਜਾਂਦਾ ਹੈ।
NTA NEET UG result: ਐਨਟੀਏ ਨੀਟ ਨਤੀਜਾ ਅੱਜ ਹੋ ਸਕਦਾ ਜਾਰੀ, ntaneet.nic ਤੋਂ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement