PF ਧਾਰਕਾਂ ਲਈ ਵੱਡੀ ਖੁਸ਼ਖਬਰੀ! EPFO 'ਚ ਸ਼ੁਰੂ ਹੋਈ ਨਵੀਂ ਸੇਵਾ, ਕਰੋੜਾਂ ਲੋਕਾਂ ਨੂੰ ਮਿਲੇਗਾ ਫਾਇਦਾ
EPFO ਦੇ ਅਧੀਨ ਆਉਣ ਵਾਲੇ ਕਰੋੜਾਂ ਕਰਮਚਾਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੀ ਆਈ ਹੈ। ਸਰਕਾਰ ਨੇ ਕਰਮਚਾਰੀਆਂ ਦੀ ਸਹੁਲਤ ਲਈ ਸਿਸਟਮ 'ਚ ਇਕ ਵੱਡਾ ਤੇ ਜ਼ਬਰਦਸਤ ਬਦਲਾਅ ਕੀਤਾ ਹੈ, ਜਿਸ ਨਾਲ ਉਨ੍ਹਾਂ ਦਾ ਕੰਮ ਕਾਫੀ ਆਸਾਨ

EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਅਧੀਨ ਆਉਣ ਵਾਲੇ ਕਰੋੜਾਂ ਕਰਮਚਾਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੀ ਆਈ ਹੈ। ਸਰਕਾਰ ਨੇ ਕਰਮਚਾਰੀਆਂ ਦੀ ਸਹੁਲਤ ਲਈ ਸਿਸਟਮ 'ਚ ਇਕ ਵੱਡਾ ਤੇ ਜ਼ਬਰਦਸਤ ਬਦਲਾਅ ਕੀਤਾ ਹੈ, ਜਿਸ ਨਾਲ ਉਨ੍ਹਾਂ ਦਾ ਕੰਮ ਕਾਫੀ ਆਸਾਨ ਹੋ ਜਾਵੇਗਾ। ਹਾਂਜੀ, EPFO ਦੇ ਅਧੀਨ ਆਉਣ ਵਾਲੇ ਕਰਮਚਾਰੀ ਹੁਣ ਫੇਸ ਵੇਰੀਫਿਕੇਸ਼ਨ ਰਾਹੀਂ ਹੀ ਯੂਨੀਵਰਸਲ ਅਕਾਊਂਟ ਨੰਬਰ (UAN) ਅਤੇ ਇਸ ਨਾਲ ਜੁੜੀਆਂ ਸੇਵਾਵਾਂ ਦਾ ਫਾਇਦਾ ਲੈ ਸਕਣਗੇ।
ਕਰਮਚਾਰੀ ਭਵਿੱਖ ਨਿਧੀ ਸੰਸਥਾ (EPFO) ਨਾਲ ਜੁੜੇ ਕਰੋੜਾਂ ਕਰਮਚਾਰੀਆਂ ਲਈ ਕੇਂਦਰ ਸਰਕਾਰ ਨੇ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਹੁਣ ਇਸ ਸੇਵਾ ਦੇ ਤਹਿਤ ਸਾਰੇ ਕਰਮਚਾਰੀ ਸਿਰਫ਼ Face Verification ਰਾਹੀਂ ਆਪਣਾ UAN (ਯੂਏਐਨ) ਬਣਵਾ ਸਕਣਗੇ।
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ EPFO ਕਰਮਚਾਰੀਆਂ ਲਈ ਆਧਾਰ ਚਿਹਰਾ ਪੁਸ਼ਟੀ (Face Verification) ਦੀ ਸੇਵਾ ਸ਼ੁਰੂ ਕੀਤੀ ਹੈ। ਇਸ ਨਾਲ ਪੂਰੀ ਪ੍ਰਕਿਰਿਆ ਹੋਰ ਵੱਧ ਆਸਾਨ ਅਤੇ ਪਾਰਦਰਸ਼ੀ ਬਣੇਗੀ। ਨਾਲ ਹੀ, ਕਰਮਚਾਰੀਆਂ ਨੂੰ UMANG ਐਪ ਦੀ ਵਰਤੋਂ ਕਰਨ ਵਿੱਚ ਕੋਈ ਦਿੱਕਤ ਨਹੀਂ ਆਏਗੀ। ਫੇਸ ਵੈਰੀਫਿਕੇਸ਼ਨ ਰਾਹੀਂ ਕਰਮਚਾਰੀ ਆਪਣਾ UAN ਨੰਬਰ ਬਣਾ ਸਕਣਗੇ। ਇਸ ਲਈ ਕਰਮਚਾਰੀ UMANG ਐਪ 'ਚ ਜਾ ਕੇ ਆਧਾਰ ਫੇਸ ਆਥੈਂਟੀਕੇਸ਼ਨ ਟੈਕਨੋਲੋਜੀ (FAT) ਰਾਹੀਂ ਆਪਣਾ UAN ਤਿਆਰ ਕਰ ਸਕਦੇ ਹਨ।
ਇਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ ਨਵੇਂ ਕਰਮਚਾਰੀਆਂ ਲਈ UAN ਬਣਾਉਣਾ ਹੋਰ ਵੀ ਆਸਾਨ ਹੋ ਜਾਵੇਗਾ। ਨਾਲ ਹੀ, ਉਹ ਕਰਮਚਾਰੀ ਜਿਨ੍ਹਾਂ ਕੋਲ UAN ਨੰਬਰ ਤਾਂ ਹੈ ਪਰ ਉਹਨੂੰ ਐਕਟੀਵੇਟ ਨਹੀਂ ਕੀਤਾ, ਉਹ ਵੀ UMANG ਐਪ 'ਚ ਜਾ ਕੇ ਆਪਣਾ UAN ਨੰਬਰ ਐਕਟੀਵੇਟ ਕਰ ਸਕਣਗੇ।
ਕੇਂਦਰੀ ਮੰਤਰੀ ਦੇ ਅਨੁਸਾਰ, ਕੋਈ ਵੀ ਨਿਯੋਤਾ (ਕੰਪਨੀ) ਆਪਣੇ ਨਵੇਂ ਕਰਮਚਾਰੀ ਲਈ ਆਧਾਰ ਫੇਸ ਥਰੂਟ ਆਥੈਂਟਿਕੇਸ਼ਨ (FAT) ਰਾਹੀਂ ਯੂਏਐਨ ਬਣਾਉਣ ਲਈ ਉਮੰਗ ਐਪ ਦੀ ਵਰਤੋਂ ਕਰ ਸਕਦਾ ਹੈ। ਇਨ੍ਹਾਂ ਹੀ ਨਹੀਂ, ਜਿਨ੍ਹਾਂ ਕਰਮਚਾਰੀਆਂ ਕੋਲ ਪਹਿਲਾਂ ਤੋਂ ਹੀ UAN ਨੰਬਰ ਮੌਜੂਦ ਹੈ ਪਰ ਉਹਨਾਂ ਨੇ ਆਪਣੇ ਯੂਏਐਨ ਨੂੰ ਅਜੇ ਤੱਕ ਐਕਟੀਵੇਟ ਨਹੀਂ ਕੀਤਾ, ਉਹ ਵੀ ਉਮੰਗ ਐਪ 'ਤੇ ਜਾ ਕੇ ਆਪਣਾ ਯੂਏਐਨ ਐਕਟੀਵੇਟ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ EPFO ਪੈਨਸ਼ਨਰਾਂ ਨੂੰ ਉਨ੍ਹਾਂ ਦੇ ਦਰਵਾਜੇ 'ਤੇ ਹੀ ਸੇਵਾਵਾਂ ਮੁਹੱਈਆ ਕਰਵਾਉਣ ਲਈ 'ਮਾਈ ਭਾਰਤ' ਦੇ ਸਹਿਯੋਗ ਨਾਲ ਫੇਸ ਆਥੈਂਟਿਕੇਸ਼ਨ ਟੈਕਨੋਲੋਜੀ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ।






















